ਜਲੰਧਰ (ਵੈੱਬ ਡੈਸਕ) : ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਜਿੱਥੇ ਮੋਦੀ ਸਰਕਾਰ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ, ਉਥੇ ਹੀ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਦਾ ਕੱਦ ਹੋਰ ਵੀ ਵੱਡਾ ਕਰ ਦਿੱਤਾ ਹੈ। ਇਨ੍ਹਾਂ ਸੂਬਿਆਂ ਵਿਚ ਫਤਿਹ ਹਾਸਲ ਕਰਨ ਲਈ ਕਾਂਗਰਸ ਹਾਈ ਕਮਾਂਨ ਨੇ ਨਵਜੋਤ ਸਿੱਧੂ 'ਤੇ ਖਾਸ ਤਵੱਜੋ ਦਿਖਾਈ, ਸ਼ਾਇਦ ਇਸੇ ਤਵੱਜੋ ਦਾ ਨਤੀਜਾ ਹੈ ਕਿ ਛੱਤੀਸਗੜ੍ਹ ਵਿਚ ਨਵਜੋਤ ਸਿੱਧੂ ਵਲੋਂ 15 ਰੈਲੀਆਂ ਕੀਤੀਆਂ ਗਈਆਂ, ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ 15 ਥਾਵਾਂ 'ਤੇ ਸਿੱਧੂ ਵਲੋਂ ਰੈਲੀਆਂ ਕੀਤੀਆਂ ਗਈਆਂ, ਉਨ੍ਹਾਂ ਸਾਰੀਆਂ ਸੀਟਾਂ 'ਤੇ ਕਾਂਗਰਸ ਵੱਡੇ ਫਰਕ ਨਾਲ ਜੇਤੂ ਰਹੀ।

ਕਈ ਸੀਟਾਂ 'ਤੇ ਦੋ ਦਹਾਕੇ ਬਾਅਦ ਜਿੱਤੀ ਕਾਂਗਰਸ
ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਵਿਚ ਕੁਝ ਸੀਟਾਂ ਅਜਿਹੀਆਂ ਹਨ, ਜਿਨ੍ਹਾਂ 'ਤੇ ਕਾਂਗਰਸ ਦੋ ਦਹਾਕੇ ਬਾਅਦ ਜਿੱਤ ਦਾ ਮੂੰਹ ਦੇਖ ਸਕੀ ਹੈ। ਇਨ੍ਹਾਂ ਵਿਚ ਬਿਲਾਸਪੁਰ, ਸਿਹਾਵਾ, ਮਨੇਂਦਰਾਗੜ੍ਹ ਅਜਿਹੀਆਂ ਸੀਟਾਂ ਹਨ, ਜਿੱਥੇ ਕਾਂਗਰਸ 20 ਸਾਲ ਬਾਅਦ ਸੱਤਾ 'ਤੇ ਕਾਬਜ਼ ਹੋਈ ਹੈ, ਜਦਕਿ ਰਾਏਪੁਰ (ਵੈਸਟ), ਦੁਰਗ, ਅਜਿਹੀਆਂ ਸੀਟਾਂ ਹਨ ਜਿੱਥੇ ਕਾਂਗਰਸ ਨੂੰ ਡੇਢ ਦਹਾਕੇ ਬਾਅਦ ਅਤੇ ਸਿਹਾਵਾ ਵਿਚ 10 ਸਾਲ ਬਾਅਦ ਜਿੱਤ ਦਾ ਮੂੰਹ ਦੇਖਣਾ ਨਸੀਬ ਹੋਇਆ ਹੈ।

0 'ਤੇ ਆਊਟ ਹੋਏ ਮੋਦੀ
ਇਸ ਦੇ ਉਲਟ ਦੇਸ਼ ਵਿਚ ਪਿਛਲੇ ਕੁਝ ਸਾਲਾਂ ਤੋਂ ਚੱਲਦੀ ਆ ਰਹੀ ਮੋਦੀ ਲਹਿਰ ਫਿੱਕੀ ਪੈਂਦੀ ਨਜ਼ਰ ਆਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਛੱਤੀਸਗੜ੍ਹ ਵਿਚ ਪੰਜ ਥਾਵਾਂ 'ਤੇ ਰੈਲੀਆਂ ਕੀਤੀਆਂ ਅਤੇ ਇਨ੍ਹਾਂ 5 ਥਾਵਾਂ 'ਤੇ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਆਲਮ ਇਹ ਹੈ ਕਿ ਇਥੇ ਇਕ ਵੀ ਅਜਿਹੀ ਸੀਟ ਨਹੀਂ ਸੀ ਜਿੱਥੇ ਭਾਜਪਾ ਆਪਣੀ ਸਾਖ ਬਚਾਉਣ 'ਚ ਸਫਲ ਹੋ ਸਕੀ ਹੋਵੇ।
ਇਨ੍ਹਾਂ ਸੀਟਾਂ 'ਤੇ ਕੀਤੀਆਂ ਸਿੱਧੂ ਨੇ ਰੈਲੀਆਂ ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ
| ਹਲਕਾ |
ਨਤੀਜਾ |
ਜਗਦਲਪੁਰ |
ਹਾਰ |
| ਸ਼ਕਤੀ |
ਜਿੱਤ |
ਬਿਲਾਸਪੁਰ |
ਹਾਰ |
| ਕੋਰਬਾ |
ਜਿੱਤ |
ਰਿਹਾਸ਼ |
ਹਾਰ |
| ਬਿਲਾਸਪੁਰ |
ਜਿੱਤ |
ਅੰਬਿਕਾਪੁਰ |
ਹਾਰ |
| ਪੱਤਨ |
ਜਿੱਤ |
ਮਹਾਸਾਮੁੰਡ |
ਹਾਰ |
| ਸਿਹਾਵਾ |
ਜਿੱਤ |
|
|
| ਬੀਮੇਤਰਾ |
ਜਿੱਤ |
|
|
| ਸੇਜਾ |
ਜਿੱਤ |
|
|
| ਅਰੰਗ |
ਜਿੱਤ |
|
|
| ਰਾਏਪੁਰ (ਨਾਰਥ) |
ਜਿੱਤ |
|
|
| ਰਾਏਪੁਰ (ਵੈਸਟ) |
ਜਿੱਤ |
|
|
| ਦੁਰਗ |
ਜਿੱਤ |
|
|
| ਮਨੇਂਦਰਾਗੜ੍ਹ |
ਜਿੱਤ |
|
|
| ਅੰਬੀਕਾਪੁਰ |
ਜਿੱਤ |
|
|
| ਦੁਰਗ ਸ਼ਹਿਰ |
ਜਿੱਤ |
|
|
| ਅਬਾਹਨਪੁਰਾ |
ਜਿੱਤ |
|
|
ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿਚ ਕਾਂਗਰਸੀ ਹਾਈ ਕਮਾਨ ਵਲੋਂ 30 ਸੀਟਾਂ 'ਤੇ ਨਵਜੋਤ ਸਿੱਧੂ ਦੀ ਚੋਣ ਪ੍ਰਚਾਰ ਲਈ ਡਿਊਟੀ ਲਗਾਈ ਗਈ ਸੀ। ਮੱਧ ਪ੍ਰਦੇਸ਼ ਵਿਚ ਸਿੱਧੂ ਦੀ ਕੰਪੇਨ ਦਾ ਖਾਸਾ ਅਸਰ ਦੇਖਣ ਨੂੰ ਮਿਲਿਆ ਅਤੇ 30 ਸੀਟਾਂ 'ਚੋਂ 25 ਸੀਟਾਂ 'ਤੇ ਕਾਂਗਰਸ ਨੇ ਫਤਿਹ ਹਾਸਲ ਕੀਤੀ ਜਦਕਿ ਪੰਜ ਸੀਟਾਂ 'ਤੇ ਕਾਂਗਰਸ ਦੀ ਹਾਰ ਹੋਈ। ਦੂਜੇ ਪਾਸੇ ਨਰਿੰਦਰ ਵਲੋਂ ਮੱਧ ਪ੍ਰਦੇਸ਼ ਵਿਚ ਜ਼ੋਰਾਂ ਸ਼ੋਰਾਂ ਨਾਲ 10 ਜ਼ਿਲਿਆਂ ਵਿਚ ਚੋਣ ਪ੍ਰਚਾਰ ਕੀਤਾ ਗਿਆ ਜਿਨ੍ਹਾਂ ਵਿਚ ਸਿਰਫ 6 ਸੀਟਾਂ 'ਤੇ ਹੀ ਭਾਜਪਾ ਨੂੰ ਜਿੱਤ ਨਸੀਬ ਹੋ ਸਕੀ।
ਮੱਧ ਪ੍ਰਦੇਸ਼ ਵਿਚ ਸਿੱਧੂ ਦੀ ਰੈਲੀਆਂ ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ
| ਹਲਕਾ |
ਨਤੀਜਾ |
ਹਲਕਾ |
ਨਤੀਜਾ |
| ਛਿੰਦਵਾੜਾ |
ਜੇਤੂ |
ਵੀਦਿਸ਼ਾ |
ਹਾਰ |
| ਚਿਰੂ |
ਜੇਤੂ |
ਛੱਤਰਪੁਰ |
ਹਾਰ |
| ਪਾਰੇਸੀਆ |
ਜੇਤੂ |
ਛਿੰਦਵਾੜਾ |
ਹਾਰ |
| ਜਬਲਪੁਰਾ (ਵੈਸਟ) |
ਜੇਤੂ |
ਗਵਾਲੀਅਰ |
ਹਾਰ |
| ਜਬਲਪੁਰਾ (ਨੌਰਥ) |
ਜੇਤੂ |
ਗਵਾਲੀਅਰ (ਈਸਟ) |
ਹਾਰ |
| ਰਾਜਗੜ੍ਹ |
ਜੇਤੂ |
ਗਵਾਲੀਅਰ (ਸਾਊਥ) |
ਹਾਰ |
| ਕਾਲਾਪੀਪਲ |
ਜੇਤੂ |
ਗਵਾਲੀਅਰ (ਰੂਰਲ) |
ਜਿੱਤ |
| ਰਾਊ |
ਜੇਤੂ |
ਮੰਦਸੌਰ |
ਜਿੱਤ |
| ਇੰਦੌਰ |
ਜੇਤੂ |
ਰੇਵਾ |
ਜਿੱਤ |
| ਗੋਹਾੜ |
ਜੇਤੂ |
ਝਾਬਵਾ |
ਜਿੱਤ |
| ਡਾਬਰਾ |
ਜੇਤੂ |
ਇੰਦੌਰ-3 |
ਜਿੱਤ |
| ਬੀਜਾਵਾਰ |
ਜੇਤੂ |
ਜਬਲਪੁਰ ਕੈਂਟਰ |
ਜਿੱਤ |
| ਬਹੋਰੀਬੰਦ |
ਜੇਤੂ |
ਜਬਲਪੁਰ (ਈਸਟ) |
ਹਾਰ |
| ਮੁੰਗਾਵਲੀ |
ਜੇਤੂ |
ਜਬਲਪੁਰ (ਨਾਰਥ) |
ਹਾਰ |
| ਸੁਰਖੀ |
ਜੇਤੂ |
ਜਬਲਪੁਰ (ਵੈਸਟ) |
ਹਾਰ |
| ਬੰਡਾ |
ਜੇਤੂ |
|
|
| ਛੱਤਰਪੁਰ |
ਜੇਤੂ |
|
|
| ਰਾਜਨਾਗੜ੍ਹ |
ਜੇਤੂ |
|
|
| ਭੋਪਾਲ |
ਜੇਤੂ |
|
|
| ਘਨੌਰ |
ਜੇਤੂ |
|
|
| ਅਸ਼ੋਕ ਨਗਰ |
ਜੇਤੂ |
|
|
| ਮੁਰੇਨਾ |
ਜੇਤੂ |
|
|
| ਸਾਜਾਪੁਰ |
ਜੇਤੂ |
|
|
| ਬਦਨਾਵਰ |
ਜੇਤੂ |
|
|
| ਦੀਪਾਲਪੁਰ |
ਜੇਤੂ |
|
|
| ਜਦਕਿ 5 ਸੀਟਾਂ 'ਤੇ ਹਾਰ ਮਿਲੀ |
|
|
|
ਰਾਜਸਥਾਨ ਨਵਜੋਤ ਸਿੱਧੂ ਦੀਆਂ ਰੈਲੀਆਂ ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ
| ਹਲਕਾ |
ਨਤੀਜਾ |
ਹਲਕਾ |
ਨਤੀਜਾ |
| ਵੇਈ |
ਜੇਤੂ |
ਅਲਵਰ (ਰੂਰਲ) |
ਹਾਰ |
| ਕਿਸ਼ਨਪੋਲ |
ਜੇਤੂ |
ਅਲਵਰ (ਅਰਬਨ) |
ਜਿੱਤ |
| ਬੇਗੁਨ |
ਜੇਤੂ |
ਬਨੇਸ਼ਵਰਧਾਮ |
ਹਾਰ |
| ਆਦਰਸ਼ |
ਜੇਤੂ |
ਸਿਕਾਰ |
ਹਾਰ |
| ਜੋਧਪੁਰ |
ਜੇਤੂ |
ਬਾਹਵਲਪੁਰ |
ਹਾਰ |
| ਹਵਾ ਮਹਿਲ |
ਜੇਤੂ |
ਜੋਧਪੁਰ |
ਹਾਰ |
| ਬਾਏਤੂ |
ਜੇਤੂ |
ਹਨੂੰਮਾਨਗੜ੍ਹ |
ਹਾਰ |
| ਬਿਆਨਾ |
ਜੇਤੂ |
ਦੌਸਾ |
ਹਾਰ |
| ਪ੍ਰਤਾਪਗੜ੍ਹ |
ਜੇਤੂ |
ਭੁਲਵਾਰਾ |
ਜਿੱਤ |
| ਦੁਲਸ਼ਾਹਪੁਰ |
ਜੇਤੂ |
ਕੋਟਾ (ਨੌਰਥ) |
ਹਾਰ |
| ਨਗਾਰ |
ਹਾਰ |
ਕੋਟਾ (ਸਾਊਥ) |
ਜਿੱਤ |
| ਕਿਸ਼ਨਗੜ੍ਹ ਬਸ |
ਹਾਰ |
ਹਵਾਮਹਿਲ |
ਹਾਰ |
| ਕਿਸ਼ਨਗੜ੍ਹ ਬਸ |
ਹਾਰ |
ਆਦਰਸ਼ ਨਗਰ |
ਹਾਰ |
| ਰਾਮਗੰਜ ਮੰਡੀ |
ਹਾਰ |
ਕਿਸ਼ਨਪੋਲ |
ਹਾਰ |
| ਕੇਸ਼ੋਰਾਏਪਾਟਨ |
ਹਾਰ |
ਸਿਵਲ ਲਾਈਨ |
ਹਾਰ |
| ਛਾਬੜਾ |
ਹਾਰ |
ਸਨਗਾਨੇਸ਼ |
ਜਿੱਤ |
| ਬੱਸੀ |
ਹਾਰ |
ਬਗਰੂ |
ਹਾਰ |
| ਜ਼ਾਲਾਰਾਪਾਟਨ |
ਹਾਰ |
ਵਿਦਿਆਧਾਰ ਨਗਰ |
ਜਿੱਤ |
| ਨਸੀਰਾ |
ਹਾਰ |
ਮਲਵਈਆ ਨਗਰ |
ਜਿੱਤ |
'ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ' ਨਤਮਸਤਕ ਹੋਏ ਮੰਗਲ ਢਿੱਲੋਂ
NEXT STORY