ਲੋਹੀਆਂ ਖਾਸ (ਮਨਜੀਤ)— ਵੀਰਵਾਰ ਸ਼ਾਮ 5 ਵਜੇ ਦੇ ਕਰੀਬ ਲੋਹੀਆਂ ਦੇ ਨੇੜਲੇ ਪਿੰਡ ਕਿਲੀ ਵਾੜਾ ਦੇ ਵਾਸੀ ਰਾਜੂ ਦੀ ਪਤਨੀ ਜੋਤੀ ਦੀ ਕੁੱਖੋਂ 108 ਐਂਬੂਲੈਂਸ ਗੱਡੀ ਵਿਚ ਹੀ ਬੱਚੀ ਨੇ ਜਨਮ ਦੇ ਦਿੱਤਾ। ਐਂਬੂਲੈਂਸ ਦੇ ਮੁਲਾਜ਼ਮਾਂ ਸੁਰਜੀਤ ਸਿੰਘ ਪਾਇਲਟ ਅਤੇ ਹਰਪ੍ਰੀਤ ਸਿੰਘ ਈ. ਐੱਮ. ਟੀ. ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਫੋਨ ਆਇਆ ਕਿ ਜਲਦ ਐਂਬੂਲੈਂਸ ਲੈ ਕੇ ਪਹੁੰਚੋ, ਇਕ ਗਰਭਵਤੀ ਔਰਤ ਦੀ ਹਾਲਤ ਨਾਜ਼ੁਕ ਹੈ ਅਤੇ ਅਸੀਂ ਦਿੱਤੇ ਗਏ ਪਤੇ 'ਤੇ ਪਹੁੰਚ ਕੇ ਪੀੜਤ ਔਰਤ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਲੈ ਆਏ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ। ਅਸੀਂ ਪੀੜਤਾ ਨੂੰ ਲੈ ਕੇ ਨਕੋਦਰ ਲਈ ਰਵਾਨਾ ਹੋ ਗਏ ਤਾਂ ਨਕੋਦਰ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਬਲ ਹੁਕਮੀ ਕੋਲ ਔਰਤ ਨੇ ਐਂਬੂਲੈਂਸ ਗੱਡੀ ਵਿਚ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਸਿਵਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ, ਜਿੱਥੇ ਜੱਚਾ-ਬੱਚਾ ਦੋਵੇਂ ਖਤਰੇ ਤੋਂ ਬਾਹਰ ਹਨ।
ਗੁਆਂਢੀਆਂ ਨੇ ਕੀਤਾ ਡਾਕਟਰ, ਵਕੀਲ ਤੇ ਔਰਤ 'ਤੇ ਜਾਨਲੇਵਾ ਹਮਲਾ
NEXT STORY