ਤਪਾ ਮੰਡੀ, (ਸ਼ਾਮ,ਗਰਗ )- ਮੰਗਲਵਾਰ ਰਾਤ 9 ਵਜੇ ਦੇ ਸਥਾਨਕ ਆਲੀਕੇ ਰੋਡ ’ਤੇ ਦਰਾਜ ਫਾਟਕ ਨਜ਼ਦੀਕ ਰਹਿੰਦਾ ਇਕ ਪ੍ਰਵਾਸੀ ਮਜ਼ਦੂਰ ਜੋ ਅਾਪਣੀ ਬੱਚੀ ਸਮੇਤ ਛੱਤ ਤੋਂ ਹੇਠਾਂ ਉਤਰਨ ਸਮੇਂ ਹੇਠਾਂ ਡਿੱਗ ਿਗਆ ,ਜਿਸ ਕਾਰਨ 1 ਸਾਲ ਦੀ ਬੱਚੀ ਦੀ ਮੌਤ ਹੋ ਗਈ ਅਤੇ ਆਪ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ।
ਜਾਣਕਾਰੀ ਅਨੁਸਾਰ ਕਨੱਈਆਂ ਪਾਸ਼ਵਾਨ ਅਪਣੇ ਪਰਿਵਾਰ ਸਮੇਤ ਦਰਾਜ ਫਾਟਕ ਕੋਲ ਰਹਿ ਰਿਹਾ ਹੈ,ਬਿਜਲੀ ਨਾ ਹੋਣ ਕਾਰਨ ਉਹ ਬੱਚੀ ਨੂੰ ਲੈਕੇ ਛੱਤ ’ਤੇ ਚਲਾ ਗਿਆ,ਜਦ ਉਹ ਛੱਤ ਤੋਂ ਬੱਚੀ ਸਮੇਤ ਹੇਠਾਂ ਉਤਰ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਣ ਕਾਰਨ ਬੱਚੀ ਸਮੇਤ ਗਲੀ ’ਚ ਡਿੱਗ ਗਿਆ। ਗਲੀ ’ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਉਨ੍ਹਾਂ ਨੂੰ ਇਥੋਂ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਬੱਚੀ ਦੀ ਗੰਭੀਰ ਹਾਲਤ ਦੇਖਦਿਆਂ,ਆਦੇਸ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ। ਆਦੇਸ਼ ਹਸਪਤਾਲ ’ਚ ਬੱਚੀ ਦੀ ਮੌਤ ਹੋ ਗਈ ਅਤੇ ਪਿਤਾ ਦੇ ਮਾਮੂਲੀ ਸੱਟਾਂ ਹੋਣ ਕਾਰਨ ਛੁੱਟੀ ਦੇ ਦਿੱਤੀ ਹੈ। ਘਟਨਾ ਦਾ ਪਤਾ ਲੱਗਦੈ ਹੀ ਵੱਡੀ ਗਿਣਤੀ ’ਚ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ। ਜਦ ਇਸ ਮਾਮਲੇ ਸੰਬੰਧੀ ਪੁਲਸ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕਨੱਈਆਂ ਪਾਸ਼ਵਾਨ ਪੁੱਤਰ ਗੰਡੋਰੀ ਪਾਸ਼ਵਾਨ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਕੇ ਬੱਚੀ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।
ਬਲਾਕ ਸੰਮਤੀ ਕਰਮਚਾਰੀਆਂ ਦੀ ਹਡ਼ਤਾਲ 7ਵੇਂ ਦਿਨ ਵੀ ਜਾਰੀ
NEXT STORY