ਚੇਤਨਪੁਰਾ/ਹਰਸ਼ਾ (ਛੀਨਾ, ਨਿਰਵੈਲ) - ਕੋਈ ਸਮਾਂ ਹੁੰਦਾ ਸੀ, ਜਦੋਂ ਵੱਡੇ ਬੱਚਿਆਂ ਨੂੰ ਫ਼ੋਨ ਫ਼ੜਨ ਤੋਂ ਰੋਕਿਆ ਜਾਂਦਾ ਸੀ ਤੇ ਅਧਿਆਪਕਾਂ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਬੱਚਿਆਂ ਨੂੰ ਮੋਬਾਇਲ ਨਹੀਂ ਚਲਾਉਣਾ ਚਾਹੀਦਾ, ਕਿਉਂਕਿ ਮੋਬਾਇਲ ਫੋਨ ਦਾ ਬੱਚਿਆਂ ’ਤੇ ਬੁਰਾ ਅਸਰ ਪੈਂਦਾ ਹੈ। ਕੋਰੋਨਾ ਮਹਾਮਾਰੀ ਨਾਲ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਕੋਰੋਨਾ ਦੇ ਇਸ ਕਾਲ ’ਚ ਬੱਚਿਆਂ ਦੀ ਚੱਲ ਰਹੀ ਆਨਲਾਈਨ ਪੜ੍ਹਾਈ ਵਾਸਤੇ ਮਜ਼ਬੂਰਨ ਮਾਪਿਆ ਵੱਲੋਂ ਛੋਟੋ ਬੱਚਿਆਂ ਨੂੰ ਵੀ ਮੋਬਾਇਲ ਲੈ ਕੇ ਦੇਣੇ ਪੈ ਰਹੇ ਹਨ। ਕਲਾਸਾਂ ਲਗਾਉਣ ਦੀ ਆੜ ਹੇਠ ਬੱਚਿਆਂ ਨੂੰ ਮੋਬਾਇਲ ਚਲਾਉਣ ਦੀ ਭੈੜੀ ਆਦਤ ਪੈ ਚੁੱਕੀ ਹੈ, ਜਿਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਮਸਲਾ ਬਹੁਤ ਗੰਭੀਰ ਹੋ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’
ਆਨਲਾਈਨ ਪੜ੍ਹਾਈ ਕਰਵਾਉਣਾ ਸ਼ਲਾਘਾਯੋਗ ਉਪਰਾਲਾ
ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਮੋਬਾਇਲ ਵਰਤਿਆਂ ਜਾਣਾ ਬਹੁਤ ਵਧੀਆਂ ਗੱਲ ਹੈ, ਤਾਂ ਜੋ ਭਿਆਨਕ ਬੀਮਾਰੀ ਦੌਰਾਨ ਪੜ੍ਹਾਈ ਲਗਾਤਾਰ ਜਾਰੀ ਰਹੇ ਅਤੇ ਬੱਚੇ ਬੀਮਾਰੀ ਦੀ ਲਪੇਟ ’ਚ ਆਉਣ ਤੋਂ ਬਚ ਸਕਣ। ਬੱਚਿਆਂ ਨੂੰ ਜਿੰਨੀ ਭੈੜੀ ਆਦਤ ਮੋਬਾਇਲ ਚਲਾਉਣ ਦੀ ਪੈ ਚੁੱਕੀ ਹੈ, ਸਾਈਦ ਕੋਰੋਨਾ ਤੋਂ ਵੀ ਭੈੜੀ ਸਾਬਤ ਸਕਦੀ ਹੈ, ਕਿਉਂਕਿ ਕੋਰੋਨਾ ਦਾ ਵਾਇਰਸ ਤਾਂ 14 ਦਿਨਾਂ ਪਿੱਛੋ ਸਰੀਰ ਵਿੱਚੋਂ ਖ਼ਤਮ ਹੋ ਸਕਦਾ ਹੈ। ਮੋਬਾਇਲ ਦਾ ਵਾਇਰਸ ਬੱਚਿਆਂ ਦੇ ਦਿਮਾਗ ਵਿੱਚੋਂ 14 ਸਾਲਾ ਬਾਅਦ ਨਿਕਲਣਾ ਅਸੰਭਵ ਲੱਗ ਰਿਹਾ ਲੱਗਦਾ ਹੈ।
ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)
ਛੋਟੋ ਬੱਚੇ ਮੋਬਾਇਲ ’ਤੇ ਪੜ੍ਹਾਈ ਘੱਟ ਤੇ ਗੇਮਾਂ ਵੱਧ ਖੇਡਦੇ
ਨਿਉੂ ਐਡਮੀਸ਼ਨ ਵਾਲੇ ਬੱਚਿਆਂ ਨੂੰ ਤਾਂ ਸਕੂਲ ਬਾਰੇ ਕੁਝ ਵੀ ਪਤਾ ਨਹੀਂ ਹੈ ਤੇ ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾਣ ਕਰ ਕੇ ਉਹ ਬੱਚੇ ਕਲਾਸ ਘੱਟ ਤੇ ਗੇਮਾਂ ਜ਼ਿਆਦਾ ਖੇਡਦੇ ਦਿਖਾਈ ਦਿੰਦੇ। ਉਨ੍ਹਾਂ ਤੋਂ ਥੋੜੇ ਵੱਡੀਆਂ ਕਲਾਸਾਂ ਦੇ ਬੱਚੇ ਕਲਾਸ ਤੋਂ ਬਾਅਦ ਗੇਮ ਖ਼ੇਡਣੀ ਸ਼ੁਰੂ ਕਰ ਦਿੰਦੇ ਹਨ ਤੇ ਮਾਪਿਆਂ ਨੂੰ ਟੌਹਰ ਨਾਲ ਕਹਿੰਦੇ ਹਨ ਕਿ ਮੈਂ ਕਲਾਸ ਲਗਾਈ ਹੈ। ਹੁਣ ਮੈਂ ਗੇਮ ਖੇਡਣੀ ਹੈ। ਮਾਪੇ ਉੱਥੇ ਕੁਝ ਨਹੀਂ ਕਹਿ ਪਾਉਂਦੇ ਕਿ ਥੋੜਾ ਸਮਾਂ ਪਹਿਲਾਂ ਤਾਂ ਅਸੀਂ ਆਪ ਫੋਨ ਫੜਾਇਆ ਸੀ ਕਲਾਸ ਵਾਸਤੇ ਤੇ ਹੁਣ ਇਕ ਦਮ ਬੱਚੇ ਕੋਲੋਂ ਕਿਸ ਤਰ੍ਹਾਂ ਫੜ ਲਈਏ ਫੋਨ।
ਪੜ੍ਹੋ ਇਹ ਵੀ ਖ਼ਬਰ - ਨਸ਼ੇੜੀ ਪਤੀ ਤੋਂ ਤੰਗ ਆਈ ਪਤਨੀ, ਫੇਸਬੁੱਕ ’ਤੇ ਲਾਈਵ ਹੋ ਇੰਝ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਸਿਹਤ ਪੈਂਦੈ ਬਹੁਤ ਮਾੜਾ ਅਸਰ
ਮੋਬਾਇਲ ਜ਼ਿਆਦਾ ਚਲਾਉਣ ਨਾਲ ਬੱਚੇ ਦੀ ਸਿਹਤ, ਦਿਮਾਗ ਕਮਜ਼ੋਰ ਹੋ ਜਾਂਦਾ ਹੈ। ਅੱਖਾਂ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਨਿਗ੍ਹਾ ਵੀ ਘੱਟ ਸਕਦੀ ਹੈ। ਸਰਵਾਈਕਲ, ਮਾਈਗ੍ਰੇਨ, ਬਾਂਹ ਦਰਦ ਕਰਨਾ, ਚੱਕਰ ਆਉਣੇ, ਨੀਂਦ ਘੱਟ ਆਉਣਾ ਆਦਿ ਤੋਂ ਇਲਾਵਾ ਬਹੁਤ ਸਾਰੀਆਂ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ ਮੋਬਾਇਲ।
ਕੁਝ ਮਾਪਿਆਂ ਦੀ ਅਣਗਹਿਲੀ ਵੀ ਬਣਦੀ ਹੈ ਨੁਕਸਾਨ ਦਾ ਕਾਰਨ
ਕੁਝ ਮਾਵਾਂ ਤਾਂ ਬਹੁਤ ਛੋਟੇ ਬੱਚੇ ਰੌਂਦੇ ਨੂੰ ਚੁੱਪ ਕਰਵਾਉਣ ਲਈ ਵੀ ਮੋਬਾਇਲ ਫੋਨ ਫੜਾ ਦਿੰਦੀਆਂ ਹਨ ਕਿ ਚੁੱਪ ਕਰ ਜਾਵੇਗਾ। ਇਸੇ ਤਰ੍ਹਾਂ ਮਾਪੇ ਆਪਣੇ ਕੰਮਾਂ ਕਾਰਾਂ ਵਿੱਚ ਲੱਗੇ ਹੁੰਦੇ ਹਨ ਤੇ ਬੱਚੇ ਫੋਨ ’ਤੇ ਗੇਮਾਂ ਖ਼ੇਡ ਰਹੇ ਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਤੈਸ਼ ’ਚ ਆਏ ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ
ਫੋਨ ਦੀ ਸਹੀਂ ਵਰਤੋਂ ਜ਼ਰੂਰੀ
ਬਹੁਤ ਫ਼ਾਇਦੇ ਵੀ ਹਨ ਮੋਬਾਇਲ ਫੋਨ ਦੇ ਜਿਵੇਂ ਆਨਲਾਈਨ ਪੜ੍ਹਾਈ ਕੀਤੀ ਜਾਂਦੀ ਹੈ, ਅਸੀਂ ਆਉਣ-ਜਾਣ ਦੀ ਥਾਂ ਫੋਨ ’ਤੇ ਸਾਰਾ ਕੁਝ ਪੁੱਛ ਸਕਦੇ ਹਾਂ, ਵਿਦੇਸ਼ਾਂ ਵਿਚ ਗਏ ਬੱਚੇ ਤੇ ਮਾਪੇ ਗੱਲ ਕਰਦੇ ਹਨ ਤੇ ਜ਼ਰੂਰੀ ਕਾਗਜ਼ ਭੇਜ ਸਕਦੇ ਹਾਂ। ਜੇਕਰ ਕਿਸੇ ਨੂੰ ਐਮਰਜੈਂਸੀ ਵੇਲੇ ਲੋੜ ਪੈਣ ’ਤੇ ਫੋਨ ਕਈ ਵਾਰੀ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ। ਮੋਬਾਇਲ ਫੋਨ ਕੋਲ ਹੋਵੇ ਤਾ ਘੜੀ ਦੀ, ਲਾਈਟ ਆਦਿ ਦੀ ਲੋੜ ਨਹੀਂ ਪੈਂਦੀ। ਇਸ ਤੋਂ ਇਲਾਵਾ ਹੋਰ ਬਹੁਤ ਫ਼ਾਇਦੇ ਹਨ ਮੋਬਾਇਲ ਫੋਨ ਦੇ ਜੇ ਸਹੀਂ ਵਰਤੋਂ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ -ਸਮੁੰਦਰੀ ਤੂਫਾਨ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੀ ਮੌਤ, ਮ੍ਰਿਤਕ ਦੇਹਾਂ ਆਉਣ ’ਤੇ ਪਿੰਡ ’ਚ ਪਿਆ ਚੀਕ ਚਿਹਾੜਾ
ਬੱਚਿਆਂ ਨੂੰ ਫੋਨ ਤੋਂ ਇਲਾਵਾ ਹੋਰ ਖ਼ੇਡਾਂ ਵੱਲ ਉਤਸ਼ਾਹਤ ਕਰਨ ਮਾਪੇ
ਛੋਟਾ ਬੱਚਾ ਜਿੰਨੀ ਦੇਰ ਫੋਨ ’ਤੇ ਪੜ੍ਹਾਈ ਕਰਦਾ ਹੈ ਤਾਂ ਜਾਂ ਕੁਝ ਸਮੇਂ ਲਈ ਖੇਡਦਾ ਹੈ ਤੇ ਮਾਂ ਕੋਲ ਰਹੇ ਤੇ ਲਿਮਟਿਡ ਸਮੇਂ ਵਾਸਤੇ ਬੱਚੇ ਨੂੰ ਫ਼ੋਨ ਦਿੱਤਾ ਜਾਵੇ। ਫੋਨ ਤੋਂ ਇਲਾਵਾ ਹੋਰ ਖ਼ੇਡਾਂ ਵੱਲ ਬੱਚਿਆਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
ਉਹ ਦਿਨ ਦੂਰ ਨਹੀਂ ਜਦੋਂ ਅਸੀਂ ਹਰ ਪਾਸਿਓਂ ਅਪਾਹਜ ਹੋ ਰਹਿ ਜਾਵਾਂਗੇ
ਮੋਬਾਇਲ ਨੇ ਤਾਂ ਪਹਿਲਾਂ ਹੀ ਕਿਸੇ ਵਿੱਚ ਮੋਹ-ਪਿਆਰ ਨਹੀਂ ਰਹਿਣ ਦਿੱਤਾ ਤੇ ਜਦ ਕੋਈ ਸੁੱਖ ਸਾਂਦ ਪੁੱਛਣ ਜਾਂਦਾ ਹੈ ਤੇ ਘਰ ਵਾਲਾ ਵਿਅਕਤੀ ਅਜੇ ਪਾਣੀ ਨਹੀਂ ਲੈ ਆਉਂਦਾ ਤੇ ਪਹਿਲਾਂ ਹੀ ਫੋਨ ਕੱਢ ਕੇ ਬੈਠ ਜਾਂਦੇ ਹਨ। ਉਹ ਭੁੱਲ ਹੀ ਜਾਂਦੇ ਹਨ ਕਿ ਅਸੀਂ ਕਿਸ ਕੰਮ ਆਏ ਸੀ। ਇਥੋਂ ਤੱਕ ਕਿ ਕਈ ਲੋਕ ਤਾਂ ਮੋਟਰਸਾਈਕਲ ਚਲਾਉਂਦੇ ਸਮੇਂ, ਰੋਟੀ ਖਾਂਦੇ ਵੇਲੇ, ਮ੍ਰਿਤਕ ਦੇ ਸਸਕਾਰ ਮੌਕੇ, ਗੁਰਦੁਆਰਾ ਸਾਹਿਬ ਵਿੱਚ, ਗੱਡੀ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਤੋਂ ਨਹੀਂ ਹੱਟਦੇ, ਇਥੋਂ ਤੱਕ ਬੀਮਾਰ ਵਿਅਕਤੀ ਬੈੱਡ ’ਤੇ ਪਿਆ ਮੋਬਾਇਲ ਚਲਾ ਰਿਹਾ ਹੁੰਦਾ ਹੈ। ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਅਸੀਂ ਸਾਰੇ ਪਾਸਿਓਂ ਅਪਾਹਜ ਹੋ ਕੇ ਰਹਿ ਜਾਵਾਗੇ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਜੇਕਰ ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਦੁਖ਼ਦਾਇਕ ਖ਼ਬਰ: ਟਿਕਰੀ ਬਾਰਡਰ 'ਤੇ ਸ਼ੈੱਡ ਦੀ ਸੇਵਾ ਕਰਦੇ ਕਿਸਾਨ ਦੀ ਮੌਤ
NEXT STORY