ਖਰੜ (ਅਮਰਦੀਪ) : ਖਰੜ ਵਿਖੇ ਭਾਵੇਂ ਕਿ ਚਾਈਨਾ ਡੋਰ ਵੇਚਣ ’ਤੇ ਪ੍ਰਸ਼ਾਸਨ ਨੇ ਪਾਬੰਦੀ ਲਾਈ ਹੋਈ ਹੈ, ਫਿਰ ਵੀ ਦੁਕਾਨਦਾਰ ਚਾਈਨਾ ਡੋਰ ਦੀ ਸ਼ਰੇਆਮ ਵਿਕਰੀ ਕਰ ਰਹੇ ਹਨ। ਅੱਜ ਜਦੋਂ ਖਰੜ-ਮੋਹਾਲੀ ਕੌਮੀ ਮਾਰਗ ਚਰਚ ਨੇੜੇ ਕੁੱਝ ਪਰਵਾਸੀ ਬੱਚੇ ਕੱਟੀ ਹੋਈ ਪਤੰਗ ਅਤੇ ਡੋਰ ਲੁੱਟ ਰਹੇ ਸਨ ਤਾਂ ਮੌਕੇ ’ਤੇ ਸਮਾਜ ਸੇਵੀ ਆਗੂ ਰੋਹਿਤ ਕੁਮਾਰ ਪੁੱਜੇ ਅਤੇ ਦੇਖਿਆ ਕਿ ਬੱਚਿਆਂ ਦੇ ਹੱਥਾਂ ਵਿਚ ਚਾਈਨਾ ਡੋਰ ਦੀਆਂ ਗੁੱਛੀਆਂ ਸਨ।
ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਡੋਰ ਅਤੇ ਪਤੰਗ ਲੁੱਟ ਰਹੇ ਹਨ। ਉਨ੍ਹਾਂ ਨੇ ਡੋਰ ਨਹੀਂ ਖਰੀਦੀ। ਰੋਹਿਤ ਨੇ ਦੱਸਿਆ ਕਿ ਜਦੋਂ ਉਸਨੇ ਬੱਚਿਆਂ ਤੋਂ ਚਾਈਨਾ ਡੋਰ ਮੰਗੀ ਤਾਂ ਉਨ੍ਹਾਂ ਨਹੀਂ ਦਿੱਤੀ ਪਰ ਜਦੋਂ ਉਸਨੇ ਚਾਕਲੇਟ ਦਿੱਤੀਆਂ ਤਾਂ ਬੱਚਿਆਂ ਨੇ ਲੁੱਟੀ ਡੋਰ ਦੀਆਂ ਗੁੱਛੀਆਂ ਦੇ ਦਿੱਤੀਆਂ। ਰੋਹਿਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ’ਤੇ ਸਮੇਂ-ਸਮੇਂ ਸਿਰ ਛਾਪਾ ਮਾਰ ਕੇ ਕਾਰਵਾਈ ਕੀਤੀ ਜਾਵੇ।
ਗੜ੍ਹਦੀਵਾਲਾ ’ਚ ਦਰਦਨਾਕ ਹਾਦਸਾ, ਦਾਦੇ-ਪੋਤੇ ਦੀ ਇਕੱਠਿਆਂ ਮੌਤ
NEXT STORY