ਲੁਧਿਆਣਾ, (ਵਿੱਕੀ)- ਮਾਣਯੋਗ ਅਦਾਲਤ ਦੇ ਫੈਸਲੇ ਮੁਤਾਬਕ ਸਿੱਖਿਆ ਵਿਭਾਗ ਵੱਲੋਂ ਗਰੁੱਪ-ਡੀ ਤਹਿਤ ਸਰਕਾਰੀ ਸਕੂਲਾਂ ਅਤੇ ਸਿੱਖਿਆ ਵਿਭਾਗ ਦੇ ਖੇਤਰੀ ਦਫਤਰਾਂ ’ਚ ਬਤੌਰ ਚੌਕੀਦਾਰ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹਫਤਾਵਾਰੀ ਰੈਸਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਸਕੂਲਾਂ/ਸੰਸਥਾਵਾਂ ਵਿਚ ਕੰਮ ਕਰ ਰਹੇ ਗਰੁੱਪ-ਡੀ ਦੇ ਜੋ ਮੁਲਾਜ਼ਮ ਬਤੌਰ ਚੌਕੀਦਾਰ ਸੇਵਾ ਨਿਭਾਅ ਰਹੇ ਹਨ। ਅਜਿਹੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਹਫਤਾਵਾਰੀ ਰੈਸਟ ਦਿੱਤੀ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ, ਸੈਕੰਡਰੀ ਸਿੱਖਿਆ) ਅਤੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਜਾਰੀ ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਹਫਤਾਵਾਰੀ ਰੈਸਟ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾ ਲਿਆ ਜਾਵੇ ਕਿ ਹਫਤਾਵਾਰੀ ਰੈਸਟ ਦਾ ਦਿਨ ਪ੍ਰਬੰਧ ਦੇ ਮੁਤਾਬਕ ਸਹੀ ਹੋਵੇ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜਿੱਥੇ ਸਿੰਗਲ ਮੁਲਾਜ਼ਮ ਸਕੂਲ/ਦਫਤਰ/ਸੰਸਥਾ ਵਿਚ ਬਤੌਰ ਚੌਕੀਦਾਰ ਸੇਵਾ ਨਿਭਾਅ ਰਿਹਾ ਹੈ ਤਾਂ ਕਿਸੇ ਹੋਰ ਗਰੁੱਪ-ਡੀ ਮੁਲਾਜ਼ਮ ਦੀ ਸੇਵਾ ਹਫਤਾਵਾਰੀ ਰੈਸਟ ਲਈ ਬਤੌਰ ਚੌਕੀਦਾਰ ਡਿਊਟੀ ਬਦਲ ਕੇ ਲਗਾਈ ਜਾਵੇ ਅਤੇ ਅਜਿਹੇ ਮੁਲਾਜ਼ਮਾਂ ਨੂੰ ਸੇਵਾ ਨਿਭਾਉਣ ਲਈ ਕੋਈ ਵਾਧੂ ਭੱਤਾ ਨਹੀਂ ਦਿੱਤਾ ਜਾਵੇਗਾ।
ਕੈਪਟਨ ਸਰਕਾਰ ਪੰਜਾਬ ਦੇ ਜਲ, ਜ਼ਮੀਨ ਤੇ ਕਿਸਾਨੀ ਦੀ ਰੱਖਿਆ ਕਰਨ ’ਚ ਅਸਫਲ ਰਹੀ : ਤਰੁਣ ਚੁੱਘ
NEXT STORY