ਕਪੂਰਥਲਾ/ਜਲੰਧਰ (ਭੂਸ਼ਣ)-ਸੀ. ਆਈ. ਏ. ਸਟਾਫ਼ ਜਲੰਧਰ ਦੀ ਪੁਲਸ ਨੇ ਬੀਤੇ ਦਿਨ ਕਪੂਰਥਲਾ ਸ਼ਹਿਰ ਨਾਲ ਸਬੰਧਤ ਇਕ ਪ੍ਰਾਪਰਟੀ ਡੀਲਰ ਨੂੰ ਨਾਜਾਇਜ਼ ਤੌਰ ’ਤੇ ਇਕ ਵੱਡੇ ਮਾਮਲੇ ’ਚ ਹੋਏ ਖ਼ੁਲਾਸੇ ਤੋਂ ਬਾਅਦ ਹਿਰਾਸਤ ’ਚ ਲੈ ਲਿਆ। ਜਿਸ ਨੂੰ ਪੁਲਸ ਹਿਰਾਸਤ ’ਚੋਂ ਛੁਡਵਾਉਣ ਗਏ ਸ਼ਹਿਰ ਦੇ ਸਫੇਦਪੋਸ਼ਾਂ ਨੇ ਲੰਬੀ ਮੁਸ਼ੱਕਤ ਤੋਂ ਬਾਅਦ ਉਕਤ ਪ੍ਰਾਪਰਟੀ ਡੀਲਰ ਨੂੰ ਪੁਲਸ ਹਿਰਾਸਤ ’ਚੋਂ ਛੁਡਵਾਉਣ ’ਚ ਕਾਮਯਾਬੀ ਹਾਸਲ ਕਰ ਲਈ। ਲੰਬੇ ਸਮੇਂ ਤੋਂ ਸ਼ਹਿਰ ’ਚ ਸੁਰਖੀਆਂ ’ਚ ਰਹੇ ਇਸ ਪ੍ਰਾਪਰਟੀ ਡੀਲਰ ਦੀ ਹਿਰਾਸਤ ਨੂੰ ਲੈ ਕੇ ਜਿੱਥੇ ਸ਼ਹਿਰ ’ਚ ਵੱਖ-ਵੱਖ ਚਰਚਾਵਾਂ ਦਾ ਬਾਜ਼ਾਰ ਗਰਮ ਹੈ, ਉਥੇ ਹੀ ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਸ ਸਬੰਧੀ ਪੂਰੀ ਜਾਂਚ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਸ਼ਹਿਰ ਨਾਲ ਸਬੰਧਤ ਇਕ ਪ੍ਰਾਪਰਟੀ ਡੀਲਰ, ਜੋਕਿ 3-4 ਸਾਲ ਪਹਿਲਾਂ ਹੀ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜਿਆ ਸੀ ਅਤੇ ਉਸ ਦੇ ਸ਼ਹਿਰ ਦੇ ਕਈ ਸਫੇਦਪੋਸ਼ ਲੋਕਾਂ ਨਾਲ ਸਬੰਧ ਹਨ, ਨੂੰ ਸੀ. ਆਈ. ਏ. ਸਟਾਫ਼ ਜਲੰਧਰ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਨੇ ਇਕ ਵੱਡੇ ਹਵਾਲਾ ਨੈੱਟਵਰਕ ਦੇ ਖ਼ੁਲਾਸੇ ਤੋਂ ਬਾਅਦ ਲੰਬੀ ਪੁੱਛਗਿੱਛ ਦੇ ਲਈ ਹਿਰਾਸਤ ’ਚ ਲੈ ਲਿਆ। ਦੱਸਿਆ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਆਪਣੀਆਂ ਗਤੀਵਿਧੀਆਂ ਨੂੰ ਲੈ ਕੇ ਸੁਰਖੀਆਂ ’ਚ ਰਹੇ ਇਸ ਪ੍ਰਾਪਰਟੀ ਡੀਲਰ ਦੀ ਰਿਹਾਈ ਲਈ ਇਸ ਨਾਲ ਜੁੜੇ ਕਈ ਲੋਕ ਜਲੰਧਰ ਪੁੱਜ ਗਏ ਤੇ ਉਕਤ ਪ੍ਰਾਪਰਟੀ ਡੀਲਰ ਨੂੰ ਰਿਹਾਅ ਕਰਵਾਉਣ ਲਈ ਆਪਣੇ ਪੱਧਰ ’ਤੇ ਯਤਨ ਸ਼ੁਰੂ ਕਰ ਦਿੱਤੇ। ਜਿਸ ਦੌਰਾਨ ਕਈ ਘੰਟਿਆਂ ਤੱਕ ਚੱਲੀ ਜੱਦੋ-ਜਹਿਦ ਤੋਂ ਬਾਅਦ ਉਕਤ ਪ੍ਰਾਪਰਟੀ ਡੀਲਰ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ’ਚ ਹਿਰਾਸਤ ’ਚ ਲਏ ਗਏ ਪ੍ਰਾਪਰਟੀ ਡੀਲਰ ਨੂੰ ਪੁਲਸ ਵੱਲੋਂ ਅਜੇ ਤੱਕ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ ਤੇ ਪੁਲਸ ਸੂਤਰ ਇਸ ਮਾਮਲੇ ’ਚ ਜਾਂਚ ਕਰਨ ਦੀ ਗੱਲ ਕਰ ਰਹੇ ਹਨ, ਜਿਸ ਨੂੰ ਲੈ ਕੇ ਉਸ ਦੇ ਸਫੇਦ ਪੋਸ਼ ਸਾਥੀਆਂ ’ਚ ਹੜਕੰਪ ਮਚ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ: ਸ਼ਰਾਬ ਪਿਲਾਉਣ ਤੋਂ ਮਨ੍ਹਾ ਕਰਨ 'ਤੇ ਵਿਅਕਤੀ ਨੂੰ ਇੱਟਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ
ਗੌਰ ਹੋਵੇ ਕਿ ਮਾਤਰ ਕੁਝ ਸਾਲ ਪਹਿਲਾਂ ਪ੍ਰਾਪਰਟੀ ਡੀਲਿੰਗ ਦੇ ਕਾਰੋਬਾਰ ’ਚ ਦਾਖਲ ਹੋਏ ਇਸ ਵਿਅਕਤੀ ਦੀਆਂ ਗਤੀਵਿਧੀਆਂ ਕਾਰਨ ਸ਼ਹਿਰ ’ਚ ਨਿਸ਼ਾਨੇ ’ਤੇ ਚੱਲ ਰਿਹਾ ਹੈ। ਉਕਤ ਵਿਅਕਤੀ ਵਿਵਾਦਿਤ ਜਾਇਦਾਦ ਆਪਣੇ ਸਫੇਦ ਪੋਸ਼ ਸਾਥੀਆਂ ਨੂੰ ਦੇਣ ਕਾਰਨ ਸੁਰਖੀਆਂ ’ਚ ਸੀ ਤੇ ਵਿਵਾਦਿਤ ਜਾਇਦਾਦ ’ਤੇ ਕਬਜ਼ਾ ਕਰਨ ਦੇ ਕਈ ਮਾਮਲਿਆਂ ’ਚ ਉਕਤ ਪ੍ਰਾਪਰਟੀ ਡੀਲਰ ਦੀ ਭੂਮਿਕਾ ਵੀ ਸ਼ਹਿਰ ’ਚ ਕਾਫ਼ੀ ਸਮੇਂ ਤੋਂ ਚਰਚਾ ’ਚ ਹੈ। ਹੁਣ ਹਵਾਲਾ ਨੈੱਟਵਰਕ ’ਚ ਉਕਤ ਪ੍ਰਾਪਰਟੀ ਡੀਲਰ ਦਾ ਨਾਮ ਸਾਹਮਣੇ ਆਉਣ ਨਾਲ ਕਪੂਰਥਲਾ ਪੁਲਸ ਵੀ ਚੌਕਸ ਹੋ ਗਈ ਹੈ ਤੇ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ’ਚ ਕਈ ਸਨਸਨੀਖੇਜ਼ ਮੋੜ ਸਾਹਮਣੇ ਆ ਸਕਦੇ ਹਨ। ਉੱਥੇ ਹੀ ਪ੍ਰਾਪਰਟੀ ਡੀਲਰ ਨੂੰ ਛੁਡਵਾਉਣ ਨੂੰ ਲੈ ਕੇ ਸ਼ਹਿਰ ’ਚ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਗੌਰਤਲਬ ਹੈ ਕਿ ਪਿਛਲੇ 2-3 ਸਾਲਾਂ ਤੋਂ ਸ਼ਹਿਰ ’ਚ ਵਿਵਾਦਿਤ ਜਾਇਦਾਦ ਦੀ ਖ਼ਰੀਦੋ ਫਰੋਖ਼ਤ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਕਈ ਬੇਕਸੂਰ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਅਜਿਹੇ ਲੋਕਾਂ ਨੂੰ ਇਨਸਾਫ ਮਿਲਣ ਦੀ ਸੰਭਾਵਨਾ ਵਧ ਗਈ ਹੈ।
ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਦਿਸ਼ਾ-ਨਿਰਦੇਸ਼
ਕੀ ਕਹਿੰਦੇ ਹਨ ਜਲੰਧਰ ਪੁਲਸ ਕਮਿਸ਼ਨਰ
ਇਸ ਸਬੰਧੀ ਜਦੋਂ ਜਲੰਧਰ ਦੇ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਰੈਣਕ ਬਾਜ਼ਾਰ ਦੇ ਕਾਰੋਬਾਰੀ ਦੇ ਸਿਰ 'ਚ ਲੱਗੀ ਗੋਲ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਸੁਖਬੀਰ ਬਾਦਲ ਦੀਆਂ ਆਪਹੁਦਰੀਆਂ ਨੇ ਅਕਾਲੀ ਦਲ ਤੇ ਪੰਥ ਨੂੰ ਘੋਰ ਸੰਕਟ 'ਚ ਧੱਕਿਆ'
NEXT STORY