ਬਠਿੰਡਾ(ਸੁਖਵਿੰਦਰ)-ਲਗਭਗ 3 ਮਹੀਨਿਆਂ ਬਾਅਦ ਸਿਟੀ ਬੱਸ ਸੇਵਾ ਫਿਰ ਤੋਂ ਸ਼ੁਰੂ ਹੋ ਗਈ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਪੀ. ਆਰ. ਟੀ. ਸੀ. ਵੱਲੋਂ ਫਿਲਹਾਲ 10 ਬੱਸਾਂ ਨੂੰ ਵੱਖ-ਵੱਖ ਰੂਟਾਂ 'ਤੇ ਚਲਾਇਆ ਗਿਆ ਹੈ ਜਦਕਿ ਹੋਰ ਬੱਸਾਂ ਨੂੰ ਵੀ ਜਲਦ ਚਲਾਉਣ ਦੀ ਯੋਜਨਾ ਹੈ। ਉਕਤ ਬੱਸਾਂ ਚੱਲਣ ਨਾਲ ਆਟੋ ਤੇ ਰਿਕਸ਼ਾ ਆਦਿ 'ਤੇ ਇਧਰ-ਉਧਰ ਜਾਣ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਸਿੱਟੀ ਬੱਸ ਵਿਚ ਘੱਟ ਤੋਂ ਘੱਟ ਪੈਸੇ 'ਤੇ ਲੋਕ ਲੰਬੀ ਦੂਰੀ ਤੈਅ ਕਰ ਸਕਦੇ ਹਨ। ਬੱਸਾਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਘਾਟੇ 'ਚ ਜਾਣ ਕਾਰਨ ਬੰਦ ਕੀਤੀ ਸੀ ਸੇਵਾ
ਸਿਟੀ ਬੱਸ ਨੂੰ ਘਾਟੇ ਦਾ ਸੌਦਾ ਦੱਸ ਕੇ ਕਰੀਬ 3 ਮਹੀਨੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਉਕਤ 20 ਨਵੀਆਂ ਸਿਟੀ ਬੱਸਾਂ ਕੇਂਦਰ ਦੀ ਇਕ ਯੋਜਨਾ ਤਹਿਤ ਨਗਰ ਨਿਗਮ ਵੱਲੋਂ ਖਰੀਦੀਆਂ ਗਈਆਂ ਸਨ, ਜਿਨ੍ਹਾਂ ਨੂੰ ਚਲਾਉਣ ਲਈ ਪੀ. ਆਰ. ਟੀ. ਸੀ. ਨੂੰ ਸੌਂਪਿਆ ਗਿਆ ਸੀ। ਪਤਾ ਲੱਗਾ ਹੈ ਕਿ ਉਕਤ ਬੱਸ ਸੇਵਾ ਨਜ਼ਦੀਕੀ ਰੂਟਾਂ ਕਾਰਨ ਘਾਟੇ ਵਿਚ ਜਾ ਰਹੀ ਸੀ ਤੇ ਇਨ੍ਹਾਂ ਬੱਸਾਂ ਦੀ ਦੇਖ-ਰੇਖ 'ਤੇ ਜ਼ਿਆਦਾ ਖਰਚ ਹੋ ਰਿਹਾ ਸੀ। ਲੋਕਾਂ ਦੀ ਮੰਗ ਦੇ ਮੱਦੇਨਜ਼ਰ ਫਿਲਹਾਲ ਬੱਸਾਂ ਨੂੰ ਇਕ ਵਾਰ ਫਿਰ ਤੋਂ ਚਲਾ ਦਿੱਤਾ ਗਿਆ ਹੈ।
ਇਨ੍ਹਾਂ ਰੂਟਾਂ 'ਤੇ ਸ਼ੁਰੂ ਹੋਈ ਬੱਸ ਸੇਵਾ
ਉਕਤ ਸਿਟੀ ਬੱਸ ਸੇਵਾ ਤਹਿਤ 10 ਬੱਸਾਂ ਨੂੰ ਚਲਾਇਆ ਗਿਆ ਹੈ। ਇਸ ਵਿਚ ਬਠਿੰਡਾ-ਬਹਿਮਣ, ਬਠਿੰਡਾ-ਸੰਗਤ, ਬੱਸ ਸਟੈਂਡ ਟਾਊਨ ਫੇਸ-1, ਬਠਿੰਡਾ-ਰਿਫਾਈਨਰੀ ਰਾਮਾਂ, ਬਠਿੰਡਾ-ਭੀਸੀਆਣਾ ਏਅਰਪੋਰਟ, ਬਠਿੰਡਾ-ਸਿਵੀਆ, ਬਠਿੰਡਾ-ਨਰੂਆਣਾ, ਬਠਿੰਡਾ-ਸੈਣੇਵਾਲਾ ਤੇ ਬਠਿੰਡਾ-ਜੋਗਾਨੰਦ ਰੂਟਾਂ 'ਤੇ ਚਲਾਇਆ ਗਿਆ ਹੈ। ਉਕਤ ਬੱਸਾਂ ਦੇ ਚੱਲਣ ਨਾਲ ਸ਼ਹਿਰ ਵਾਸੀਆਂ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਦੇ ਲੋਕਾਂ ਨੂੰ ਵੀ ਰਾਹਤ ਮਿਲੀ ਹੈ।
ਥਰਮਲ ਪਲਾਂਟ ਬੰਦ ਕਰਨ ਦੇ ਐਲਾਨ ਤੋਂ ਭੜਕੇ ਪਾਵਰਕਾਮ ਮੁਲਾਜ਼ਮ
NEXT STORY