ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ 'ਚ ਸ਼ੁਰੂ ਹੋ ਚੁੱਕੇ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਵੀ ਕਾਰਨ ਪ੍ਰਭਾਵਿਤ ਨਾ ਹੋਵੇ, ਇਸ ਦੇ ਲਈ ਸਕੂਲ ਸਿੱਖਿਆ ਵਿਭਾਗ ਰੋਜ਼ਾਨਾ ਯਤਨਸ਼ੀਲ ਹੈ। ਇਸ ਲੜੀ ਤਹਿਤ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਕੋਈ ਵੀ ਸਕੂਲ ਮੁਖੀ ਅਧਿਆਪਕ ਨੂੰ ਹੁਣ ਕਲਾਸ 'ਚ ਪੜ੍ਹਾਉਂਦੇ ਸਮੇਂ ਆਪਣੇ ਦਫਤਰ 'ਚ ਨਹੀਂ ਬੁਲਾਵੇਗਾ। ਇੱਥੇ ਹੀ ਬਸ ਨਹੀਂ, ਜੇਕਰ ਕਿਸੇ ਜ਼ਰੂਰੀ ਡਿਸਕਸ਼ਨ ਲਈ ਅਧਿਆਪਕ ਦੀ ਲੋੜ ਵੀ ਪੈਂਦੀ ਹੈ ਤਾਂ ਉਸ ਨੂੰ ਲੈਕਚਰ ਖਤਮ ਹੋਣ ਤੋਂ ਬਾਅਦ ਹੀ ਬੁਲਾਇਆ ਜਾਵੇ। ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਜਾਰੀ ਉਕਤ ਨਿਰਦੇਸ਼ਾਂ 'ਚ ਸਾਫ ਕਿਹਾ ਗਿਆ ਹੈ ਕਿ ਵਿਭਾਗ ਦੇ ਨੋਟਿਸ 'ਚ ਗੱਲ ਆਈ ਹੈ ਕਿ ਅਧਿਆਪਕ ਨੂੰ ਕਲਾਸ 'ਚ ਪੜ੍ਹਾਉਂਦੇ ਸਮੇਂ ਹੀ ਸਕੂਲ ਮੁਖੀ ਆਪਣੇ ਦਫਤਰ 'ਚ ਕਿਸੇ ਵਿਸ਼ੇ 'ਤੇ ਚਰਚਾ ਲਈ ਬੁਲਾ ਲੈਂਦੇ ਹਨ। ਅਜਿਹੇ 'ਚ ਅਧਿਆਪਕ ਨੂੰ ਕਲਾਸ ਛੱਡ ਕੇ ਸਕੂਲ ਮੁਖੀ ਦੇ ਕੋਲ ਜਾਣਾ ਪੈਂਦਾ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ।
ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦੇ 9 ਮਹੀਨੇ ਬਾਅਦ ਖਹਿਰਾ ਦਾ ਅਸਤੀਫਾ
NEXT STORY