ਤਰਨਤਾਰਨ, (ਆਹਲੂਵਾਲੀਆ)- ਸਫਾਈ ਸੇਵਕ ਯੂਨੀਅਨ ਨਗਰ ਕੌਂਸਲ ਤਰਨਤਾਰਨ ਵੱਲੋਂ ਸੂਬਾਈ ਯੂਨੀਅਨ ਦੇ ਫੈਸਲੇ ਮੁਤਾਬਕ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲਾ ਪ੍ਰਧਾਨ ਰਮੇਸ਼ ਕੁਮਾਰ ਸ਼ੇਰਗਿੱਲ ਅਤੇ ਸ਼੍ਰੀਮਤੀ ਭੋਲੀ ਦੀ ਅਗਵਾਈ ਹੇਠ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਪ੍ਰਦਰਸ਼ਨ ਕਰ ਕੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਬੋਹੜੀ ਚੌਕ ਤਰਨਤਾਰਨ ਵਿਖੇ ਫੂਕਿਆ। ਪੁਤਲਾ ਫੂਕਣ ਤੋਂ ਬਾਅਦ ਇਕ ਮੰਗ ਪੱਤਰ ਨਗਰ ਕੌਂਸਲ ਦਫਤਰ ਵਿਖੇ ਦਿੱਤਾ ਗਿਆ।
ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ 3 ਸਾਲ ਦੀ ਸਰਵਿਸ ਕਰ ਚੁੱਕੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ 1000 ਰੁਪਏ ਸਫਾਈ ਭੱਤਾ ਦਿੱਤਾ ਜਾਵੇ, ਈ. ਪੀ. ਐੱਫ., ਜੀ. ਪੀ. ਐੱਫ. ਦਾ ਹਿਸਾਬ-ਕਿਤਾਬ ਜਾਰੀ ਕਰ ਕੇ ਸਲਿੱਪਾਂ ਦਿੱਤੀਆਂ ਜਾਣ, ਤਨਖਾਹਾਂ ਸਰਕਾਰੀ ਖਜ਼ਾਨੇ 'ਚੋਂ ਦਿੱਤੀਆਂ ਜਾਣ।
ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਪ੍ਰਧਾਨ ਬਲਜਿੰਦਰ ਸਿੰਘ, ਰਜਿੰਦਰਜੀਤ ਸਿੰਘ, ਦਵਿੰਦਰ ਬਿੱਟੂ, ਪੀ. ਡਬਲਯੂ. ਡੀ. ਆਗੂ ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਰਾਮ ਪ੍ਰਕਾਸ਼, ਸੰਤੋਸ਼ ਕੁਮਾਰੀ, ਜੱਜਪਾਲ, ਪ੍ਰੇਮ ਕੁਮਾਰ, ਨੰਦ ਲਾਲ, ਬਿੰਦੋ, ਜਗੀਰੋ, ਕਸ਼ਮੀਰੋ, ਰਾਜ ਆਦਿ ਹਾਜ਼ਰ ਸਨ।
ਆਉਣ ਵਾਲੀ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ : ਪਾਤਰ
NEXT STORY