ਚੰਡੀਗੜ੍ਹ (ਵੈਭਵ) : ਉਮੀਦ ਸੀ ਕਿ ਬੁੱਧਵਾਰ ਸ਼ਾਮ ਨੂੰ ਪਿਆ ਤੂਫਾਨੀ ਮੀਂਹ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਦੇਵੇਗਾ ਪਰ ਵੀਰਵਾਰ ਨੂੰ ਵੀ ਜ਼ਿਆਦਾ ਰਾਹਤ ਨਹੀਂ ਮਿਲੀ। ਹੁੰਮਸ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਉੱਥੇ ਹੀ, ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਹੇਠਲੇ ਤਾਪਮਾਨ 'ਚ ਵੀ ਕਮੀ ਆਉਣੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ 'ਚ 2 ਡਿਗਰੀ ਦਾ ਵਾਧਾ ਹੋਇਆ ਅਤੇ ਇਹ 41 ਡਿਗਰੀ ਦਰਜ ਕੀਤਾ ਗਿਆ।
ਹੇਠਲਾ ਤਾਪਮਾਨ 3 ਡਿਗਰੀ ਘੱਟ ਰਿਹਾ ਤੇ 21.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਮੁਤਾਬਕ 16 ਜੂਨ ਨੂੰ ਬੱਦਲ ਛਾਏ ਰਹਿਣ ਦੇ ਨਾਲ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਦੱਸਿਆ ਕਿ ਪੱਛਮੀ ਹਵਾਵਾਂ ਕਾਰਨ ਮੌਸਮ 'ਚ ਇਹ ਬਦਲਾਅ ਆਇਆ ਹੈ। ਫਿਲਹਾਲ ਚੰਡੀਗੜ੍ਹ ਤੋਂ ਇਹ ਨਿਕਲ ਚੁੱਕਿਆ ਹੈ।
ਫਗਵਾੜਾ ਤੇ ਜਲਾਲਾਬਾਦ 'ਚ ਉਪ ਚੋਣਾਂ 'ਤੇ 'ਆਪ' ਦੁਚਿੱਤੀ 'ਚ
NEXT STORY