ਚੰਡੀਗੜ੍ਹ (ਵੈੱਬ ਡੈਸਕ): ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਖ਼ਿਲਾਫ਼ ਵਿਰੋਧੀ ਪਾਰਟੀਆਂ ਵੱਲੋਂ ਇਕਜੁੱਟ ਹੋ ਕੇ ਚੋਣਾਂ ਲੜਣ ਦਾ ਫ਼ੈਸਲਾ ਲਿਆ ਗਿਆ ਸੀ। ਸ਼ੁਰੂਆਤ ਵਿਚ ਦੋ ਦਰਜਨ ਤੋਂ ਵੱਧ ਪਾਰਟੀਆਂ ਵੱਲੋਂ ਮਿੱਲ ਕੇ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (INDIA) ਗਠਜੋੜ ਦਾ ਐਲਾਨ ਕੀਤਾ ਗਿਆ ਸੀ। ਪਰ ਗਠਜੋੜ ਵਿਚ ਵੱਖ-ਵੱਖ ਥਾਵਾਂ 'ਤੇ ਸਿਆਸੀ ਆਗੂਆਂ ਵਿਚ ਤਾਲਮੇਲ ਬਿਠਾਉਣ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿਚ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਰੱਲ ਕੇ ਚੋਣਾਂ ਲੜਣ ਨੂੰ ਲੈ ਕੇ ਰੇੜਕਾ ਕਾਇਮ ਹੈ। ਕੁਝ ਆਗੂ ਤਾਂ ਪਾਰਟੀ ਹਾਈਕਮਾਂਡ ਦਾ ਫ਼ੈਸਲਾ ਮੰਨਣ ਲਈ ਤਿਆਰ ਹਨ ਪਰ ਬਹੁਤ ਸਾਰੇ ਆਗੂ ਇਸ ਗਠਜੋੜ ਦਾ ਖੁੱਲ੍ਹ ਕੇ ਵਿਰੋਧ ਕਰਦੇ ਰਹੇ ਹਨ। ਸੂਬੇ ਵਿਚ ਦੋਹਾਂ ਪਾਰਟੀਆਂ ਦੇ ਸੀਨੀਅਰ ਲੀਡਰ ਆਪਣੇ ਦਮ 'ਤੇ 13 ਸੀਟਾਂ 'ਤੇ ਚੋਣ ਲੜਣ ਦੀ ਗੱਲ ਕਹਿ ਚੁੱਕੇ ਹਨ। ਇਸ ਵਿਚਾਲੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਸਰਪੰਚ ਨੂੰ ਭਰਾ ਦੇ ਵਿਆਹ 'ਤੇ ਹਵਾਈ ਫ਼ਾਇਰ ਕਰਨਾ ਪਿਆ ਮਹਿੰਗਾ, ਵੀਡੀਓ ਵਾਇਰਲ ਹੋਣ 'ਤੇ ਹੋਇਆ ਗ੍ਰਿਫ਼ਤਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਫ਼ਿਰ ਸਭ ਨੂੰ ਦੇਸ਼ ਦੀ ਭਲਾਈ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਇਕ ਨਿੱਜੀ ਚੈਨਲ ਨਾਲ ਇੰਟਰਵੀਊ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਦੇਸ਼ ਤੇ ਸੰਵਿਧਾਨ ਹੀ ਨਾ ਰਿਹਾ ਤਾਂ ਪਾਰਟੀਆਂ ਕੀ ਕਰਨੀਆਂ ਹਨ। ਜਦੋਂ ਸੰਵਿਧਾਨ ਨੂੰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਫ਼ਿਰ ਇਹ ਨਹੀਂ ਦੇਖਿਆ ਜਾਂਦਾ ਕਿ ਮੰਚ 'ਤੇ ਕੌਣ ਖੜ੍ਹਾ ਹੋਵੇਗਾ। ਬੱਸ ਦੇਸ਼ ਦਾ ਤਿਰੰਗਾ ਉੱਪਰ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੱਠਜੋੜ ਦਾ ਮਤਲਬ ਕਾਂਗਰਸ ਨਹੀਂ ਹੈ।
ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਬਾਜਵਾ ਨੂੰ ਵੀ ਦਿੱਤੀ ਨਸੀਹਤ
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਪੰਜਾਬ ਕਾਂਗਰਸ ਵਿਚ ਛਿੜੇ ਕਾਟੋ-ਕਲੇਸ਼ ਨੂੰ ਲੈ ਕੇ ਤੰਜ ਕੱਸਿਆ ਹੈ, ਸਗੋਂ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਤੇ ਪ੍ਰਤਾਪ ਬਾਜਵਾ ਨੂੰ ਨਸੀਹਤ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਤੇ ਪ੍ਰਤਾਪ ਬਾਜਵਾ 'ਚ ਤਾਂ ਖ਼ੁਦ ਆਪਸੀ ਲੜਾਈ ਚੱਲ ਰਹੀ ਹੈ। CM ਮਾਨ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਬਾਰੇ ਕਿਹਾ ਸੀ ਕਿ ਜੇ ਅੰਗੂਠੇ ਵਿਚ ਜ਼ਹਿਰ ਭਰ ਜਾਵੇ ਤਾਂ ਉਸ ਨੂੰ ਵੱਢ ਦੇਣਾ ਚਾਹੀਦਾ ਹੈ। ਇਸ 'ਤੇ ਭਗਵੰਤ ਮਾਨ ਨੇ ਬਾਜਵਾ ਨੂੰ ਪੁੱਛਿਆ ਕਿ ਇਸ ਵਾਰ ਵੋਟ ਪੰਜੇ ਨੂੰ ਦੇਣੀ ਹੈ ਜਾਂ 4 ਉਂਗਲਾਂ ਨੂੰ। ਉਨ੍ਹਾਂ ਇਹ ਵੀ ਕਿਹਾ ਕਿ ਆਪਸੀ ਮਤਭੇਦ ਬਾਅਦ 'ਚ ਦੂਰ ਕਰ ਲਵਾਂਗੇ। ਪਹਿਲਾਂ ਦੇਸ਼ ਬਚਾਉਣ ਵੱਲ ਧਿਆਨ ਦੇਈਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
12 ਤੋਂ 14 ਫਰਵਰੀ ਤੱਕ ਹੋਣਗੀਆਂ ਕਿਲਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ, ਅਨਮੋਲ ਗਗਨ ਮਾਨ ਨੇ ਜਾਰੀ ਕੀਤਾ ਪੋਸਟਰ
NEXT STORY