ਜਲੰਧਰ (ਸੁਨੀਲ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਈਦ-ਉੱਲ-ਫ਼ਿਤਰ ਦੇ ਪਵਿੱਤਰ ਮੌਕੇ 'ਤੇ ਜਲੰਧਰ ਦੇ ਗੁਲਾਬ ਦੇਵੀ ਰੋਡ ਦਰਗਾਹ ਵਿਖੇ ਪੁੱਜੇ ਹੋਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੱਤੀ ਗਈ। ਮੁੱਖ ਮੰਤਰੀ ਮਾਨ ਦੇ ਨਾਲ ਸੁਸ਼ੀਲ ਰਿੰਕੂ, ਬਲਕਾਰ ਸਿੰਘ ਅਤੇ ਹੋਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਵੱਡੀ ਗਿਣਤੀ 'ਚ ਪੁੱਜੇ। ਮੁੱਖ ਮੰਤਰੀ ਮਾਨ ਵੱਲੋਂ ਈਦ-ਉੱਲ-ਫ਼ਿਤਰ ਦੇ ਪਵਿੱਤਰ ਮੌਕੇ ਦੇਸ਼-ਵਿਦੇਸ਼ਾਂ 'ਚ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰੂਹ ਕੰਬਾਊ ਘਟਨਾ, ਨਾਬਾਲਗ ਮੁੰਡੇ ਨੇ 9 ਸਾਲਾ ਬੱਚੇ 'ਤੇ ਚੜ੍ਹਾਈ ਥਾਰ, ਸਾਰਾ ਮੰਜ਼ਰ CCTV 'ਚ ਕੈਦ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਤਿਉਹਾਰਾਂ ਦੇ ਨਾਵਾਂ 'ਚ ਵੀ ਇਕ-ਦੂਜੇ ਦੇ ਦੇਵਤਿਆਂ ਦੇ ਨਾਂ ਹਨ ਤਾਂ ਫਿਰ ਪਰਮਾਤਮਾ ਨੂੰ ਕਿਵੇਂ ਵੰਡਿਆ ਜਾ ਸਕਦਾ ਹੈ ਅਤੇ ਸਾਰੇ ਆਪਣੇ ਹੀ ਹਨ। ਕੋਈ ਵੀ ਧਰਮ ਵੱਖ ਹੋਣ ਦਾ ਸੁਨੇਹਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਦੀ ਨਮਾਜ਼ 'ਚ ਲੋਕਾਂ ਲਈ ਦੁਆਵਾਂ ਹਨ ਅਤੇ ਹਿੰਦੂ ਧਰਮ ਦੀ ਆਰਤੀ 'ਚ ਵੀ ਲੋਕਾਂ ਲਈ ਅਰਦਾਸ ਹੈ। ਉਨ੍ਹਾਂ ਕਿਹਾ ਕਿ ਤਿਉਹਾਰ ਤਾਂ ਸਿਰਫ ਲੋਕਾਂ ਨੇ ਹੀ ਬਚਾ ਰੱਖੇ ਹਨ, ਜੇਕਰ ਇਹ ਲੀਡਰਾਂ ਦੇ ਵੱਸ ਪੈ ਜਾਂਦੇ ਤਾਂ ਉਨ੍ਹਾਂ ਨੇ ਤਕਰਾਰ ਦੀਆਂ ਹੋਰ ਵੀ ਗੂੜ੍ਹੀਆਂ ਲਾਈਨਾਂ ਖਿੱਚ ਦੇਣੀਆਂ ਸੀ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਹਾਈਕੋਰਟ ਦਾ ਫ਼ੈਸਲਾ-Rape ਮਗਰੋਂ ਵਿਆਹ ਕਰ ਲੈਣ 'ਤੇ ਜ਼ਿੰਦਗੀ 'ਚ ਵਿਘਨ ਨਹੀਂ ਪਾ ਸਕਦੇ
ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ, ਇੱਥੇ ਜਿਹੜਾ ਮਰਜ਼ੀ ਬੀਜ ਬੀਜਣਾ ਹੋਵੇ, ਉੱਗ ਪੈਦਾ ਹੈ, ਸਿਰਫ ਨਫ਼ਰਤ ਦਾ ਬੀਜ ਨਹੀਂ ਉੱਗਦਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਡਾ ਦੇਸ਼ ਤਰੱਕੀ ਕਰੇ ਅਤੇ ਲੋਕ ਰਲ-ਮਿਲ ਕੇ ਰਹਿਣ। ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਦੇਣਾ ਹੁੰਦਾ ਹੈ। ਹਰ ਇਕ ਭਾਈਚਾਰੇ ਨੂੰ ਸਮਾਜ 'ਚ ਬਰਾਬਰਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਈਦ ਦੇ ਮੌਕੇ 'ਤੇ ਸਾਰੇ ਮੁਸਲਮਾਨ ਭਾਈਚਾਰੇ ਨੂੰ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਹਨ। ਉਹ ਜਦੋਂ ਚਾਹੁਣ ਬੰਦਾ ਅਰਸ਼ 'ਤੇ ਅਤੇ ਜਦੋਂ ਚਾਹੁਣ ਬੰਦਾ ਫਰਸ਼ 'ਤੇ। ਅੱਜ ਪੂਰੀ ਦੁਨੀਆ 'ਚ ਈਦ ਮੌਕੇ ਲੋਕ ਇਕ-ਦੂਜੇ ਦੇ ਗਲੇ ਮਿਲ ਰਹੇ ਹਨ ਅਤੇ ਸ਼ਿਕਵੇ-ਸ਼ਿਕਾਇਤਾਂ ਦੂਰ ਹੋ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ ਜ਼ਿਮਨੀ ਚੋਣ ਲਈ ਚੋਣ ਅਖਾੜੇ 'ਚ ਨਿੱਤਰੇ 19 ਉਮੀਦਵਾਰ, ਜਾਣੋ ਕੌਣ-ਕੌਣ ਅਜ਼ਮਾ ਰਿਹੈ ਕਿਸਮਤ
NEXT STORY