ਚੰਡੀਗੜ੍ਹ (ਮਨਪ੍ਰੀਤ) : ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਲਈ ਜਾਣ ਵਾਲੀ ਸੁਪੀਰੀਅਰ ਜੁਡੀਸ਼ੀਅਲ ਸਰਵਿਸ ਮੇਨ ਲਿਖ਼ਤੀ ਪ੍ਰੀਖਿਆ 19 ਤੋਂ 21 ਸਤੰਬਰ ਤੱਕ ਚੰਡੀਗੜ੍ਹ ’ਚ ਹੋਵੇਗੀ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਇਹ ਪ੍ਰੀਖਿਆ 19 ਸਤੰਬਰ ਤੋਂ 21 ਸਤੰਬਰ ਤੱਕ ਸੈਕਟਰ-36 ਦੇ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਵਿਖੇ ਹੋਵੇਗੀ। ਇਸ ਲਈ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਨਕਲ ਰੋਕਣ ਲਈ ਕਈ ਪਾਬੰਦੀਆਂ ਲਾਈਆਂ ਗਈਆਂ ਹਨ। ਚੰਡੀਗੜ੍ਹ ’ਚ 19 ਤੋਂ 21 ਸਤੰਬਰ ਤੱਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਰਾਹਤ, ਬਦਲ ਗਏ RULE! ਚਲਾਨ ਕੱਟਣ ਨੂੰ ਲੈ ਕੇ ਹੁਣ...
ਇਨ੍ਹਾਂ ਹੁਕਮਾਂ ਦੀ ਕਰਨੀ ਹੋਵੇਗੀ ਪਾਲਣਾ
ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਅਨੁਸਾਰ 100 ਮੀਟਰ ਦੇ ਖੇਤਰ ’ਚ ਚਾਰ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਨਾਲ ਹੀ ਹਥਿਆਰ, ਤਿੱਖੇ ਔਜ਼ਾਰ, ਨਾਅਰੇਬਾਜ਼ੀ ਤੇ ਪੋਸਟਰ-ਬੈਨਰ ਲਿਆਉਣ ’ਤੇ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ 200 ਮੀਟਰ ਦੇ ਘੇਰੇ ’ਚ ਫੋਟੋਕਾਪੀ ਮਸ਼ੀਨਾਂ, ਮੋਬਾਇਲ, ਲੈਪਟਾਪ, ਵਾਈ-ਫਾਈ, ਨਿੱਜੀ ਹੌਟਸਪੌਟ ਤੇ ਕਾਨੂੰਨ ਕੋਚਿੰਗ ਸੈਂਟਰ ਬੰਦ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਤੁਰੰਤ ਫ਼ਾਰਗ ਕਰਨ ਦੇ ਹੁਕਮ, ਸਿੱਖਿਆ ਵਿਭਾਗ ਹੋਇਆ ਸਖ਼ਤ
ਉਲੰਘਣਾ ਕਰਨ ’ਤੇ ਹੋਵੇਗੀ ਕਾਰਵਾਈ
ਹੁਕਮਾਂ ਮੁਤਾਬਕ ਅਨੁਸਾਰ ਇਹ ਪਾਬੰਦੀਆਂ ਸਿਰਫ਼ ਆਮ ਜਨਤਾ ’ਤੇ ਲਾਗੂ ਹੋਣਗੀਆਂ। ਇਹ ਹੁਕਮ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ, ਪੁਲਸ, ਅਰਧ ਸੈਨਿਕ ਬਲਾਂ, ਫ਼ੌਜ ਜਾਂ ਕਿਸੇ ਹੋਰ ਸਰਕਾਰੀ ਕਰਮਚਾਰੀ ’ਤੇ ਲਾਗੂ ਨਹੀਂ ਹੋਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕੋਈ ਹੁਕਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਿੱਬਾ ਇਲਾਕੇ ’ਚ ਚੋਰਾਂ ਦੀ ਦਹਿਸ਼ਤ: 6 ਘਰਾਂ ’ਚ ਨਸ਼ੀਲਾ ਸਪਰੇਅ ਛਿੜਕ ਕੇ ਮੋਬਾਈਲ ਤੇ ਨਕਦੀ ਕੀਤੀ ਚੋਰੀ
NEXT STORY