ਜਲੰਧਰ, (ਸ਼ੋਰੀ)- ਬੀਤੀ ਦੇਰ ਰਾਤ ਪੁਲਸ ਨੂੰ 15 ਲੱਖ ਦੀ ਨਕਦੀ ਲੁੱਟਣ ਦੀ ਜਾਣਕਾਰੀ ਦੇਣ ਵਾਲੇ ਦਿਨੇਸ਼ ਉਰਫ ਮਾਈਕਲ ਪੁੱਤਰ ਰਾਮ ਸਰੂਪ ਵਾਸੀ ਭਾਈ ਦਿੱਤ ਸਿੰਘ ਨਗਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ ਕਿਉਂਕਿ ਪੁਲਸ ਨੇ ਸਾਰੇ ਮਾਮਲੇ ਦੀ ਇਕ ਹੀ ਦਿਨ ਵਿਚ ਜਾਂਚ ਕਰ ਕੇ ਇਹ ਸਾਫ ਕਰ ਦਿੱਤਾ ਹੈ ਕਿ ਮਾਈਕਲ ਨਾਲ ਕੋਈ ਲੁੱਟ ਦੀ ਵਾਰਦਾਤ ਨਹੀਂ ਹੋਈ। ਪੁਲਸ ਸੂਤਰਾਂ 'ਤੋਂ ਪਤਾ ਲੱਗਾ ਕਿ ਥਾਣਾ 3 ਦੇ ਐੱਸ. ਐੱਚ. ਓ. ਸੁਖਜਿੰਦਰ ਸਿੰਘ ਨੇ ਸਵੇਰੇ ਹੀ ਮਾਈਕਲ ਨੂੰ ਥਾਣੇ ਤਲਬ ਕੀਤਾ। ਮਾਈਕਲ ਨੇ ਆਪਣਾ ਰਾਤ ਵਾਲਾ ਬਿਆਨ ਬਦਲ ਕੇ ਕਿਹਾ ਕਿ ਉਸ ਨਾਲ 15 ਲੱਖ ਦੀ ਨਹੀਂ, ਸਗੋਂ ਡੇਢ ਲੱਖ ਦੀ ਲੁੱਟ ਹੋਈ ਹੈ। ਪੁਲਸ ਨੂੰ ਜਾਂਚ ਵਿਚ ਪਤਾ ਲੱਗਾ ਹੈ ਕਿ ਮਾਈਕਲ ਦੀ ਵਿਸ਼ਾਲ ਸੋਮਤੀ ਵਾਸੀ ਢੰਨ ਮੁਹੱਲਾ ਨਾਲ ਸ਼ਰਾਬ ਪੀਣ ਤੇ ਜੂਆ ਖੇਡਣ ਦੌਰਾਨ ਕੁੱਟਮਾਰ ਹੋਈ। ਪੁਲਸ ਨੇ ਵਿਸ਼ਾਲ ਤੇ ਮਾਈਕਲ ਦੇ ਖਿਲਾਫ ਅਮਨ-ਸ਼ਾਂਤੀ ਭੰਗ ਕਰਨ ਦਾ ਵੀ ਕੇਸ ਦਰਜ ਕਰ ਲਿਆ ਹੈ। ਹੁਣ ਪੁਲਸ ਮਾਈਕਲ ਦੇ ਖਿਲਾਫ ਝੂਠੀ ਲੁੱਟ ਦੀ ਕਹਾਣੀ ਬਣਾਉਣ ਦਾ ਵੀ ਕੇਸ ਦਰਜ ਕਰੇਗੀ, ਕਿਉਂਕਿ ਮਾਈਕਲ ਨੇ ਆਪਣੇ ਬਿਆਨਾਂ ਵਿਚ ਥਾਣਾ 3 ਦੀ ਪੁਲਸ ਨੂੰ ਇਹ ਵੀ ਕਿਹਾ ਸੀ ਕਿ ਡੇਢ ਲੱਖ ਦੀ ਰਕਮ ਉਹ ਅੱਡਾ ਹੁਸ਼ਿਆਰਪੁਰ ਰੋਡ 'ਤੇ ਪੈਂਦੀ ਦੁਕਾਨ ਤੋਂ ਲਿਆਇਆ ਸੀ। ਜਿਵੇਂ ਹੀ ਪੁਲਸ ਨੇ ਉਕਤ ਦੁਕਾਨਦਾਰ ਕੋਲੋਂ ਪੁੱਛਿਆ ਤਾਂ ਉਸਨੇ ਕਿਹਾ ਕਿ ਬੀਤੇ ਦਿਨ ਤਾਂ ਉਹ ਮਾਈਕਲ ਨੂੰ ਮਿਲਿਆ ਹੀ ਨਹੀਂ। ਪੁਲਸ ਨੂੰ ਗਲਤ ਬਿਆਨ ਦੇ ਕੇ ਮਾਈਕਲ ਖੁਦ ਹੀ ਫਸ ਗਿਆ ਹੈ।
ਟਰੇਨ ਨਾਲ ਟਕਰਾਉਣ ਕਾਰਨ ਨੌਜਵਾਨ ਜ਼ਖਮੀ; ਸਟੇਸ਼ਨ 'ਤੇ ਖੜ੍ਹੀ ਰਹੀ ਸ਼ਤਾਬਦੀ
NEXT STORY