ਗੁਰਦਾਸਪੁਰ (ਹਰਮਨ) - ਪੰਜਾਬ ਕਾਂਗਰਸ ਵਿਚ ਹੋਏ ਵੱਡੇ ਫੇਰਬਦਲ ਦੇ ਬਾਅਦ ਹੁਣ ਮੁੱਖ ਮੰਤਰੀ ਸਮੇਤ ਸਮੁੱਚੇ ਸਰਕਾਰੀ ਤੰਤਰ ਵਿਚ ਹੋਈ ਵੱਡੀ ਤਬਦੀਲੀ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸਿਆਸੀ ਸਮੀਕਰਨਾਂ ਨੂੰ ਵੀ ਮੁੜ ਵੱਡੀ ਤਬਦੀਲੀ ਦੀ ਕਗਾਰ ’ਤੇ ਲਿਆ ਖੜ੍ਹਾ ਕੀਤਾ ਹੈ। ਖਾਸ ਤੌਰ ’ਤੇ ਪਿਛਲੇ ਕੁਝ ਸਮੇ ਦੌਰਾਨ ਮਾਝਾ ਬ੍ਰਿਗੇਡ ਨਾਲ ਸਬੰਧਤ ਜ਼ਿਲ੍ਹੇ ਦੇ ਪ੍ਰਮੁੱਖ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦੀ ਕੁਝ ਦਿਨਾਂ ਦੀ ਚੁੱਪ ਅਤੇ ਪ੍ਰਤਾਪ ਸਿੰਘ ਬਾਜਵਾ ਧੜੇ ਦੀਆਂ ਵਧੀਆਂ ਸਰਗਰਮੀਆਂ ਨੇ ਬੇਸ਼ੱਕ ‘ਕਿਤੇ ਖੁਸ਼ੀ ਅਤੇ ਕਿਤੇ ਗਮ’ ਵਾਲੀ ਸਥਿਤੀ ਪੈਦਾ ਕਰ ਦਿੱਤੀ ਸੀ ਪਰ ਹੁਣ ਇਸ ਮਾਝਾ ਬ੍ਰਿਗੇਡ ਦੀ ਪਸੰਦ ਅਤੇ ਮੰਗ ਅਨੁਸਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਹੋਈ ਨਿਯੁਕਤੀ ਨੇ ਸਿਰਫ ਇਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਦੇ ਚਿਹਰਿਆਂ ਦੀ ਰੌਣਕ ਹੀ ਵਾਪਸ ਨਹੀਂ ਲਿਆਂਦੀ ਸਗੋਂ ਇਨ੍ਹਾਂ ਦੇ ਸਮਰਥਕ ਖੁਸ਼ੀ ਨਾਲ ਝੂਮਦੇ ਦਿਖਾਈ ਦੇ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮਾਝਾ ਬ੍ਰਿਗੇਡ ਦੇ ਅਜਿਹੇ 3 ਵਿਧਾਇਕ ਤੇ ਮੰਤਰੀ ਸਨ, ਜੋ ਸਪੱਸ਼ਟ ਰੂਪ ’ਚ ਨਵਜੋਤ ਸਿੰਘ ਸਿੱਧੂ ਦੀ ਹਮਾਇਤ ’ਤੇ ਆ ਕੇ ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕ ਰਹੇ ਹਨ। ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਹੋਈ ਨਿਯੁਕਤੀ ਤੋਂ ਪਹਿਲਾਂ ਵੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਇਕਤਰਫਾ ਅਤੇ ਸਪੱਸ਼ਟ ਸਟੈਂਡ ਲੈ ਕੇ ਸਿੱਧੂ ਨਾਲ ਖੜ੍ਹੇ ਹੋਏ ਸਨ। ਬਾਅਦ ਵਿਚ ਬੇਸ਼ੱਕ ਕੁਝ ਸਮੇਂ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਪੰਜਾਬ ਸਮੇਤ ਗੁਰਦਾਸਪੁਰ ਜ਼ਿਲ੍ਹੇ ਅੰਦਰ ਕੁਝ ਸਮੇਂ ਲਈ ਹਾਵੀ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ - ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ, 4 ਮਹੀਨੇ ਪਹਿਲਾਂ ਖੇਤਾਂ ’ਚ ਦੱਬੀ ਲਾਸ਼ ਹੋਈ ਬਰਾਮਦ
ਇਸ ਦੇ ਬਾਵਜੂਦ ਨਾ ਤਾਂ ਵਿਧਾਇਕ ਪਾਹੜਾ ਨੇ ਕੋਈ ਪ੍ਰਤੀਕਰਮ ਕੀਤਾ ਅਤੇ ਨਾ ਹੀ ਮਾਝਾ ਬ੍ਰਿਗੇਡ ਦੇ ਹੋਰ ਮੰਤਰੀਆਂ ਅਤੇ ਨੇਤਾਵਾਂ ਨੇ ਇਸ ਮਾਮਲੇ ਵਿਚ ਜਨਤਕ ਤੌਰ ’ਤੇ ਕੋਈ ਟਿੱਪਣੀ ਕੀਤੀ। ਇਥੋਂ ਤੱਕ ਬਟਾਲਾ ਵਿੱਚ ਚੇਅਰਮੈਨਾਂ ਅਤੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਵਿਚ ਵੱਡੇ ਪੱਧਰ ’ਤੇ ਹੋਈਆਂ ਤਬਦੀਲੀਆਂ ਤੋਂ ਬਾਅਦ ਬੇਸ਼ੱਕ ਗੁਰਦਾਸਪੁਰ ਅੰਦਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਤਬਦੀਲੀ ਸਬੰਧੀ ਵੀ ਚਰਚਾਵਾਂ ਦਾ ਦੌਰ ਸਿਖਰ ’ਤੇ ਪਹੁੰਚ ਗਿਆ ਸੀ। ਇਥੇ ਹੀ ਬੱਸ ਨਹੀਂ ਬਦਲੇ ਸਿਆਸੀ ਦ੍ਰਿਸ਼ ਕਾਰਨ ਇਕ ਸਮੇਂ ਲਈ ਇਹ ਚਰਚਾ ਚਲ ਪਈ ਸੀ ਕਿ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਧੜੇ ਦਾ ਸਾਥ ਦੇਣ ਕਾਰਨ ਬਰਿੰਦਰਮੀਤ ਸਿੰਘ ਪਾਹੜਾ ਦਾ ਸਿਆਸੀ ਭਵਿੱਖ ਦਾਅ ’ਤੇ ਲੱਗ ਪਿਆ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਇਸ ਦੇ ਬਾਵਜੂਦ ਇਸ ਧੜੇ ਨੇ ਜਨਤਕ ਤੌਰ ’ਤੇ ਕਿਸੇ ਵੀ ਤਰ੍ਹਾਂ ਦਾ ਵਿਰੋਧ ਦਰਜ ਕਰਵਾਉਣ ਦੀ ਬਜਾਏ ਅੰਦਰ ਖਾਤੇ ਹੀ ਕੈਪਟਨ ਖੇਮੇ ਵਿਰੁੱਧ ਲੜਾਈ ਜਾਰੀ ਰੱਖੀ, ਜਿਸ ਦੇ ਨਤੀਜੇ ਵਜੋਂ ਹੁਣ ਸਿਰਫ ਜ਼ਿਲੇ ਦਾ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਅੰਦਰ ਕਾਂਗਰਸ ਪਾਰਟੀ ਅਤੇ ਸਰਕਾਰ ਰੂਪ ਬਦਲ ਚੁੱਕਾ ਹੈ। ਮੌਜੂਦਾ ਹਾਲਾਤਾਂ ਵਿਚ ਮਾਝਾ ਬ੍ਰਿਗੇਡ ਦੇ ਉਕਤ ਆਗੂ ਤੇ ਉਨ੍ਹਾਂ ਦੇ ਸਮਰਥਕ ਤਾਂ ਮੁੜ ਜਸ਼ਨ ਮਨਾ ਰਹੇ ਹਨ ਪਰ ਕੈਪਟਨ ਪੱਖੀ ਆਗੂਆਂ ਨੇ ਹਾਲ ਦੀ ਘੜੀ ਚੁੱਪ ਧਾਰੀ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਕੈਪਟਨ ਦੇ ਬੇਹੱਦ ਖਾਸ ਨੌਕਰਸ਼ਾਹਾਂ ਦੇ ਅਸਤੀਫੇ ਸ਼ੁਰੂ
ਨਵੇਂ ਮੁੱਖ ਮੰਤਰੀ ਦੇ ਪਹਿਲੇ ਹੁਕਮ ਹੀ ਅੱਖੋਂ-ਪਰੋਖੇ, ਤੈਅ ਸਮੇਂ ਤੋਂ ਲੇਟ ਪਹੁੰਚੇ ਜਲੰਧਰ ਦੇ ਅਫਸਰ ਤੇ ਮੁਲਾਜ਼ਮ
NEXT STORY