ਅਬੋਹਰ(ਸੁਨੀਲ)-ਅਬੋਹਰ-ਸੀਤੋਗੁੰਨੋ ਰੋਡ ’ਤੇ ਸਥਿਤ ਬੱਲੁਆਨਾ ਵਿਧਾਨ ਸਭਾ ਖੇਤਰ ਦੇ ਪਿੰਡ ਕਾਲਾ ਟਿੱਬਾ ’ਚ ਸੂਬਾ ਕਾਂਗਰਸ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖਡ਼ ਦੇ ਨਿਰਦੇਸ਼ਾਂ ’ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪੋਲ ਖੋਲ੍ਹਣ ਲਈ ਸ਼ੁਰੂ ਕੀਤੇ ਗਏ ਪਿੰਡ ਪੱਧਰ ’ਤੇ ਪ੍ਰਦਰਸ਼ਨਾਂ ਦੇ ਅਧੀਨ ਵੀਰਵਾਰ ਨੂੰ ਕਾਂਗਰਸ ਦੇ ਨੌਜਵਾਨ ਆਗੂ ਚੌ. ਸੰਦੀਪ ਜਾਖਡ਼ ਦੀ ਅਗਵਾਈ ਹੇਠ ਦਰਜ਼ਨਾਂ ਕਾਂਗਰਸੀਆਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ। ਪਿੰਡ ਕਾਲਾ ਟਿੱਬਾ ਦੇ ਸੀਨੀਅਰ ਕਾਂਗਰਸੀ ਆਗੂ ਸੁਖਪਿੰਦਰ ਸਿੰਘ ਹੇਅਰ ਗੌਗੀ’ ਦੀ ਅਗਵਾਈ ਹੇਠ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਅਤੇ ਮੋਦੀ ਹਾਏ-ਹਾਏ ਦੇ ਨਾਅਰੇ ਲਗਾਏ। ਕਾਂਗਰਸੀਆਂ ਨੇ ਕੇਂਦਰ ਸਰਕਾਰੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜਨਵਿਰੋਧੀ ਕਾਰਜ ਕਰ ਰਹੀ ਹੈ। ਇਸ ਮੌਕੇ ’ਤੇ ਸੁਖਪਿੰਦਰ ਸਿੰਘ ਹੇਅਰ ਗੌਗੀ’ ਨੇ ਕਿਹਾ ਕਿ ਦੇਸ਼ ਵਿਚ ਮਹਿੰਗਾਈ ਆਖਰੀ ਸੀਮਾ ’ਤੇ ਹੈ। ਪਟਰੋਲ ’ਚ ਬੇਤਹਾਸ਼ਾ ਵਾਧਾ ਕੀਤ ਜਾਣ ਨਾਲ ਜਨਤਾ ਬੇਹਾਲ ਹੈ।
ਗੱਲਾਂ ਬਣਾਕੇ ਕੇਂਦਰ ਦੀ ਸੱਤਾ ਹਥਿਆਉਣ ਵਾਲੀ ਭਾਜਪਾ ਦਾ ਬਡ਼ਬੋਲਾਪਨ ਹੀ ਹੁਣ ਉਸਦੇ ਪਤਨ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਡੀਜ਼ਲ ਅਤੇ ਪੈਟ੍ਰੋਲ ਦੀ ਵੱਧਦੀ ਕੀਮਤਾਂ ਨੇ ਆਮ ਆਦਮੀ ਦੀ ਜੇਬ ਨੂੰ ਢਿੱਲਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਬਾਵਜੂਦ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਹੈ। 15 ਲੱਖ ਰੁਪਏ ਅੱਜ ਤਕ ਗਰੀਬ ਦੇ ਖਾਤੇ ’ਚ ਨਹੀਂ ਆਏ। ਨਿੱਤ ਮੰਹਿਗਾਈ, ਭ੍ਰਿਸ਼ਟਾਚਾਰ, ਮਰਡਰ, ਅੌਰਤਾਂ ਨਾਲ ਜਬਰ ਜਨਾਹ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋਇਆ ਹੈ। ਬੀਜੇਪੀ ਸਰਕਾਰ ਦੀਆਂ ਸਾਰੀਆਂ ਘੋਸ਼ਣਾਵਾਂ ਝੂਠੀਆਂ ਸਾਬਤ ਹੋਈਆਂ ਹਨ। ਮੋਦੀ ਸਰਕਾਰ ਨੂੰ ਇਸਤੀਫਾ ਦੇ ਦੇਣੇ ਚਾਹੀਦਾ ਹੈ। ਕੇਂਦਰ ਸਰਕਾਰ ਨੇ ਜਨਤਾ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ।
3440 ਨਸ਼ੇ ਵਾਲੇ ਕੈਪਸੂਲਾਂ ਸਮੇਤ ਕਾਬੂ
NEXT STORY