ਬਠਿੰਡਾ (ਪਰਮਿੰਦਰ) — ਜ਼ਿਲਾ ਕਾਂਗਰਸ ਨੇ ਮਹਾਨਗਰ ਨੂੰ 100 ਫੀਸਦੀ ਸੀਵਰੇਜ ਤੇ ਪਾਣੀ ਮੁਹੱਈਆ ਕਰਵਾਉਣ ਦੇ ਬਹੁਕਰੋੜੀ ਪ੍ਰਾਜੈਕਟ 'ਤੇ ਕੰਮ ਕਰ ਰਹੀ ਕੰਪਨੀ ਦੇ ਖਿਲਾਫ ਮੋਰਚਾ ਖੋਲਦੇ ਹੋਏ ਉਕਤ ਪ੍ਰਾਜੈਕਟ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਕਾਊਂਸਲਰ ਗੁਟ ਦੇ ਆਗੂ ਜਗਰੂਪ ਸਿੰਘ ਗਿਲ, ਕਾਊਂਸਲਰ ਮਲਕੀਤ ਸਿੰਘ, ਜੁਗਰਾਜ ਸਿੰਘ, ਸੰਜੈ ਬਿਸਵਾਲ, ਰਾਜਾ ਸਿੰਘ, ਰਾਮਦਾਸ, ਜਸਬੀਰ ਕੌਰ ਨੇ ਦੱਸਿਆ ਕਿ ਅਕਾਲੀਆਂ ਨੇ ਵਿਰੋਧ ਦੇ ਬਾਵਜੂਦ ਉਕਤ ਕੰਪਨੀਆਂ ਨੂੰ ਇਹ ਪ੍ਰਾਜੈਕਟ ਸੌਂਪਿਆਂ ਸੀ ਤੇ ਹੁਣ ਤ੍ਰਿਵੈਣੀ ਦੇ ਖਿਲਾਫ ਧਰਨੇ ਦੇ ਕੇ ਕਾਂਗਰਸ ਦੇ ਨਾਲ-ਨਾਲ ਭਾਜਪਾ ਗਠਬੰਧਨ ਡ੍ਰਾਮੇਬਾਜ਼ੀ ਕਰ ਰਿਹਾ ਹੈ। ਜਗਰੂਪ ਸਿੰਘ ਗਿਲ ਨੇ ਦੱਸਿਆ ਕਿ ਉਕਤ 200 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਕਾਂਗਰਸ ਦੇ ਨਲਾ-ਨਾਲ ਭਾਜਪਾ ਦੇ ਸੀਨੀਅਰ ਆਗੂ ਤੇ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਨੇ ਵੀ ਵਿਰੋਧ ਕੀਤਾ ਸੀ ਪਰ ਇਸ ਦੇ ਬਾਵਜੂਦ ਅਕਾਲੀਆਂ ਤੇ ਹੋਰ ਭਾਜਪਾ ਕਾਊਂਸਲਰਾਂ ਨੇ ਉਕਤ ਪ੍ਰਾਜੈਕਟ ਦਾ ਸਮਰਥਨ ਕਰਦੇ ਹੋਏ ਇਸ ਤੋਂ ਪਾਸ ਕਰਵਾ ਦਿੱਤਾ।
ਉਨ੍ਹਾਂ ਕਿਹਾ ਕਿ ਤ੍ਰਿਵੈਣੀ ਨੂੰ ਲੱਖਾਂ ਰੁਪਏ ਜਾਰੀ ਕਰਨ ਦੇ ਬਾਵਜੂਦ ਉਕਤ ਪ੍ਰਾਜੈਕਟ ਅੱਧ ਵਿਚਾਲੇ ਲਟਕਿਆ ਹੋਇਆ ਹੈ। ਸਾਲਿਡ ਵੇਸਟ ਪਲਾਂਟ ਸੰਬੰਧੀ ਜਗਰੂਪ ਸਿੰਘ ਗਿਲ ਨੇ ਕਿਹਾ ਕਿ ਉਕਤ ਪ੍ਰਾਜੈਕਟ ਨੂੰ ਆਬਾਦੀ ਵਾਲੇ ਖੇਤਰ ਤੋਂ ਬਾਹਰ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਮਹਾਨਗਰ ਦੇ ਵਿਕਾਸ ਨੂੰ ਰੁਕਣ ਨਹੀਂ ਦੇਵੇਗੀ।
ਜਾਨ ਦਾ ਖਤਰਾ ਬਣੇ ਰਸੋਈ ਗੈਸ ਸਿਲੰਡਰ, ਹਾਈਕੋਰਟ ਨੇ ਦਿੱਤੇ ਸਖਤ ਹੁਕਮ
NEXT STORY