ਪਟਿਆਲਾ (ਬਲਜਿੰਦਰ, ਜੋਸਨ) - ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਦਾ ਪਹਿਲਾ ਬਜਟ ਗੁਮਰਾਹਕੁੰਨ ਅਤੇ ਪੰਜਾਬ ਦੇ ਲੋਕਾਂ ਦੀ ਪਿੱਠ ਵਿਚ ਛੁਰਾ ਮਾਰਨ ਦਾ ਪ੍ਰਤੀਕ ਹੈ। ਉੁਨ੍ਹਾਂ ਕਿਹਾ ਕਿ ਜਿੰਨੀਆਂ ਵੀ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਹ ਸਾਰੀਆਂ ਕਾਗਜ਼ ਦਾ ਮਹਿਲ ਹਨ। ਪੈਸੇ ਕਿਥੋਂ ਆਉੁਣਗੇ? ਤੇ ਯੋਜਨਾਵਾਂ ਕਦੋਂ ਪੂਰੀਆਂ ਹੋਣਗੀਆਂ? ਇਸ ਬਾਰੇ ਬਜਟ ਵਿਚ ਕੁੱਝ ਵੀ ਸਪੱਸ਼ਟ ਨਹੀਂ। ਪ੍ਰੋ. ਚੰਦੂਮਾਜਰਾ ਇਥੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ-ਮੁਆਫੀ ਸਿੱਧੇ ਤੌਰ 'ਤੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਹੈ ਕਿਉਂਕਿ ਖੁਦ ਕਾਂਗਰਸ ਨੇ ਕਿਸਾਨਾਂ ਵੱਲ 60 ਹਜ਼ਾਰ ਕਰੋੜ ਦੇ ਕਰਜ਼ੇ ਬਾਰੇ ਪੁਸ਼ਟੀ ਕੀਤੀ ਹੈ। ਉਸ ਵਿਚੋਂ ਪਹਿਲਾਂ ਵਿਧਾਨ ਸਭਾ ਵਿਚ 2 ਹਜ਼ਾਰ ਕਰੋੜ ਤੇ ਫਿਰ ਬਜਟ ਵਿਚ 1500 ਕਰੋੜ ਰੁਪਏ ਰੱਖ ਕੇ 'ਊਠ ਦੇ ਮੂੰਹ ਵਿਚ ਜੀਰਾ' ਦੇਣ ਵਾਲੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਕਾਂਗਰਸ ਨੇ 1500 ਕਰੋੜ ਰੱਖੇ ਹਨ, ਉਸ ਨਾਲ ਔਸਤਨ ਕਿਸਾਨ ਹਿੱਸੇ ਸਿਰਫ 15 ਹਜ਼ਾਰ ਰੁਪਏ ਹੀ ਆਉੁਣਗੇ ਜੋ ਕਿ ਇਕ ਵੱਡਾ ਧੋਖਾ ਹੈ। ਉੁਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਯੂਨੀਵਰਸਿਟੀਆਂ ਦੀ ਸਥਾਪਨਾ ਕਰਨ ਦੀ ਗੱਲ ਕਰੀਏ ਤਾਂ ਸਿਰਫ ਐਲਾਨ ਹੀ ਕੀਤੇ ਗਏ ਹਨ। ਚਮਕੌਰ ਸਾਹਿਬ ਵਿਖੇ ਬਣਨ ਵਾਲੀ ਸਕਿਲਡ ਯੂਨੀਵਰਸਿਟੀ ਲਈ ਜੋ ਬਜਟ ਰੱਖਿਆ ਗਿਆ ਹੈ, ਉਸ ਨਾਲ ਤਾਂ ਯੂਨੀਵਰਸਿਟੀ ਦਾ ਆਰਕੀਟੈਕਚਰ ਨਕਸ਼ਾ ਹੀ ਬਣਾ ਸਕਦਾ ਹੈ ਜਾਂ ਫਿਰ ਪਟਵਾਰੀ ਨਿਸ਼ਾਨਦੇਹੀ ਕਰ ਸਕਦਾ ਹੈ। ਇਸੇ ਤਰ੍ਹਾਂ ਮੁਹਾਲੀ ਵਿਖੇ ਮੈਡੀਕਲ ਕਾਲਜ ਦੀ ਸਿਰਫ 10 ਕਰੋੜ ਦੀ ਗ੍ਰਾਂਟ ਦੇਣਾ ਸਭ ਤੋਂ ਵੱਡੀ ਹਾਸੋਹੀਣੀ ਗੱਲ ਹੈ। ਐੱਮ. ਪੀ. ਚੰਦੂਮਾਜਰਾ ਨੇ ਕਿਹਾ ਕਿ ਨੌਕਰੀਆਂ ਦੇ ਨਾਂ 'ਤੇ ਪੰਜਾਬ ਦੇ ਨੌਜਵਾਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। 60 ਲੱਖ ਪਰਿਵਾਰਾਂ ਲਈ 1 ਲੱਖ ਨੌਕਰੀਆਂ ਬਜਟ ਵਿਚ ਰੱਖੀਆਂ ਗਈਆਂ ਹਨ। ਉਹ ਵੀ ਟਰੈਕਟਰ ਅਤੇ ਹੋਰ ਕਮਰਸ਼ੀਅਲ ਵਾਹਨ ਦੇਣ ਦੀ ਗੱਲ ਆਖ ਕੇ ਰੁਜ਼ਗਾਰ ਦੇਣ ਦੇ ਨਾਂ 'ਤੇ ਗੁਮਰਾਹ ਕੀਤਾ ਜਾ ਰਿਹਾ ਹੈ। ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਜੇਕਰ ਨੌਜਵਾਨ ਟਰੈਕਟਰ ਜਾਂ ਫਿਰ ਕੋਈ ਟਰੱਕ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਦਾ ਹੈ ਤਾਂ ਸਰਕਾਰ ਉਸ ਨੂੰ ਕੀ ਦੇਵੇਗੀ?
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦਿਨ ਬਜਟ ਪੇਸ਼ ਹੋਣਾ ਸੀ, ਉਸ ਦਿਨ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਖੁਦ ਬਜਟ ਸੈਸ਼ਨ ਵਿਚ ਵੀ ਨਹੀਂ ਪਹੁੰਚੇ ਜੋ ਕਿ ਸਿੱਧੇ ਤੌਰ 'ਤੇ ਸਾਬਤ ਕਰਦਾ ਹੈ ਕਿ ਉੁਨ੍ਹਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਸਬੰਧ ਨਹੀਂ। ਇਸ ਮੌਕੇ ਸਾਬਕਾ ਜ਼ਿਲਾ ਪ੍ਰਧਾਨ ਇੰਦਰਮੋਹਨ ਬਜਾਜ, ਪ੍ਰਧਾਨ ਰਣਧੀਰ ਸਿੰਘ ਰੱਖੜਾ, ਐਡਵੋਕੇਟ ਕੁੰਦਨ ਸਿੰਘ ਨਾਗਰਾ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਜਰਨੈਲ ਸਿੰਘ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਸ਼ੇਰ ਸਿੰਘ ਪੰਜੇਟਾ, ਜਥੇ. ਤਰਸੇਮ ਸਿੰਘ, ਦਲਜੀਤ ਸਿੰਘ ਕੌਲੀ, ਕੁਲਦੀਪ ਸਿੰਘ ਹਰਪਾਲਪੁਰ, ਨਗਰ ਕੌਂਸਲ ਦੇ ਪ੍ਰਧਾਨ ਇੰਦਰ ਸਿੰਘ ਛਿੰਦੀ, ਐੱਚ. ਆਰ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰਦੀਪ ਸਿੰਘ ਨਨਾਨਸੂ, ਚੇਅਰਮੈਨ ਜਗਤਾਰ ਸਿੰਘ ਬਿੱਟੂ ਮੰਜਾਲ ਕਲਾਂ, ਗੁਰਜੀਤ ਸਿੰਘ Àੁੱਪਲੀ, ਜਸਵਿੰਦਰਪਾਲ ਸਿੰਘ ਚੱਢਾ, ਈਸ਼ਰ ਸਿੰਘ ਅਬਲੋਵਾਲ, ਸੁੱਚਾ ਸਿੰਘ ਨੰਦਗੜ੍ਹ, ਪਲਵਿੰਦਰ ਸਿੰਘ ਰਿੰਕੂ ਤੇ ਜੋਗਿੰਦਰ ਸਿੰਘ ਛਾਂਗਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਹਿਕਾਰੀ ਬੈਂਕ ਵਲੋਂ ਕਿਸਾਨਾਂ ਬਾਰੇ ਦਸਤਾਵੇਜ਼ੀ ਫਿਲਮ ਰਿਲੀਜ਼
NEXT STORY