ਲੁਧਿਆਣਾ (ਹਿਤੇਸ਼) : ਕਾਂਗਰਸ ਦੀ ਸਿਆਸਤ ’ਚ ਸ਼ਨੀਵਾਰ ਨੂੰ ਖੂਬ ਹਲਚਲ ਦੇਖਣ ਨੂੰ ਮਿਲੀ, ਜਿਸ ਦੇ ਤਹਿਤ ਕੌਂਸਲਰ ਰਾਸ਼ੀ ਅਗਰਵਾਲ ਨੇ ਸਵੇਰੇ ਫੇਸਬੁੱਕ ’ਤੇ ਅਸਤੀਫ਼ਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਪੋਸਟ ਡਿਲੀਟ ਕਰ ਦਿੱਤੀ ਗਈ। ਫੇਸਬੁੱਕ ’ਤੇ ਅਸਤੀਫ਼ਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਪੋਸਟ ਡਿਲੀਟ ਕਰ ਦਿੱਤੀ ਗਈ, ਜਿਸ ਨੂੰ ਲੈ ਕੇ ਮਹਾਨਗਰ ਦੇ ਸਿਆਸੀ ਗਲਿਆਰਿਆਂ ਵਿਚ ਦਿਨ ਭਰ ਚਰਚਾ ਹੁੰਦੀ ਰਹੀ। ਭਾਵੇਂ ਕਿ ਰਾਸ਼ੀ ਅਤੇ ਉਨ੍ਹਾਂ ਦੇ ਸਹੁਰੇ ਹੇਮਰਾਮ ਅਗਰਵਾਲ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਬੈਕਫੁੱਟ ’ਤੇ ਜਾਣ ਦੀ ਕੋਈ ਵਜ੍ਹਾ ਨਹੀਂ ਦੱਸੀ ਹੈ ਪਰ ਸੂਤਰਾਂ ਮੁਤਾਬਕ ਇਹ ਫ਼ੈਸਲਾ ਸਮੱਸਿਆਵਾਂ ਨੂੰ ਲੈ ਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਕੋਲ ਪੁੱਜੇ ਵਾਰਡ ਦੇ ਕੁੱਝ ਲੋਕਾਂ ਨਾਲ ਵਿਵਾਦ ਤੋਂ ਬਾਅਦ ਲਿਆ ਗਿਆ। ਇਸ ਦੀ ਸੂਚਨਾ ਮਿਲਣ ’ਤੇ ਮੇਅਰ ਬਲਕਾਰ ਸੰਧੂ ਅਤੇ ਕੁੱਝ ਕੌਂਸਲਰਾਂ ਨੇ ਅਗਰਵਾਲ ਦੇ ਕੋਲ ਜਾ ਕੇ ਉਨ੍ਹਾਂ ਤੋਂ ਫੇਸਬੁੱਕ ਪੋਸਟ ਡਿਲੀਟ ਕਰਵਾਈ, ਜਿਸ ਦੇ ਬਾਵਜੂਦ ਮੇਅਰ ਕੁੱਝ ਬੋਲਣ ਨੂੰ ਤਿਆਰ ਨਹੀਂ ਹੈ ਅਤੇ ਉਨ੍ਹਾਂ ਨੇ ਸਿਰਫ ਇੰਨਾ ਕਿਹਾ ਕਿ ਉਨ੍ਹਾਂ ਨੂੰ ਕੋਈ ਅਸਤੀਫ਼ਾ ਨਹੀਂ ਮਿਲਿਆ ਹੈ।
ਸਹੁਰੇ ਦੇ ਕਹਿਣ ’ਤੇ ਚੁੱਕਿਆ ਸੀ ਕਦਮ
ਇਸ ਮਾਮਲੇ ’ਚ ਹੇਮਰਾਮ ਅਗਰਵਾਲ ਦਾ ਕਹਿਣਾ ਹੈ ਕਿ ਕੁੱਝ ਨਾਰਾਜ਼ਗੀ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਆਪਣੀ ਨੂੰਹ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ ਪਰ ਬਾਅਦ ਵਿਚ ਪੋਸਟ ਡਿਲੀਟ ਕਰ ਦਿੱਤੀ ਤਾਂ ਇਸ ਦਾ ਮਤਲਬ ਫਿਲਹਾਲ ਅਸਤੀਫ਼ਾ ਨਹੀਂ ਦਿੱਤਾ। ਫਿਰ ਵੀ ਆਪਣੀ ਗੱਲ ਪਾਰਟੀ ਪਲੇਟਫਾਰਮ ’ਤੇ ਰੱਖੀ ਜਾਵੇਗੀ, ਜਿਸ ਤੋਂ ਬਾਅਦ ਅਗਲਾ ਫ਼ੈਸਲਾ ਕੀਤਾ ਜਾਵੇਗਾ।
ਚੰਡੀਗੜ੍ਹ 'ਚ ਪਟਾਕੇ ਚਲਾਉਣ ’ਤੇ 6 ਦੁਸਹਿਰਾ ਕਮੇਟੀਆਂ ਸਮੇਤ 10 ’ਤੇ ਮਾਮਲਾ ਦਰਜ
NEXT STORY