ਜਲੰਧਰ(ਖੁਰਾਨਾ)— ਅਕਾਲੀ-ਭਾਜਪਾ ਸਰਕਾਰ ਦੇ ੧੦ ਸਾਲਾਂ ਦੌਰਾਨ ਨਗਰ-ਨਿਗਮ ਦੇ ਠੇਕੇਦਾਰਾਂ ਨੇ ਅਧਿਕਾਰੀਆਂ ਦੇ ਨਾਲ ਮਿਲ ਕੇ ਖੂਬ ਮਨਮਾਨੀ ਕੀਤੀ ਅਤੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਪਰ ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਵੀ ਨਿਗਨ ਠੇਕੇਦਾਰਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੁੰਦਾ ਦਿਖਾਈ ਦੇ ਰਿਹਾ ਹੈ। ਅੱਜ ਫਿਰ ਨਿਗਮ ਦੇ ਠੇਕੇਦਾਰ ਨੇ ਲਾਡੋਵਾਲੀ ਸਥਿਤ ਮੁਹੱਲਾ ਪ੍ਰੀਤਨਗਰ ਦੀਆਂ ਸੜਕਾਂ ਨੂੰ ਬਰਸਾਤ ਦੇ ਵਿੱਚ ਹੀ ਬਣਾ ਦਿੱਤਾ ਅਤੇ ਹੈਰਾਨ ਦੀ ਗੱਲ ਇਹ ਰਹੀ ਹੈ ਕਿ ਨਾ ਕਿਸੇ ਨਿਗਮ ਅਧਿਕਾਰੀ ਅਤੇ ਨਾ ਹੀ ਕਿਸੇ ਕਾਂਗਰਸ ਨੇਤਾ ਨੇ ਕੋਈ ਰੋਕ-ਟੋਕ ਕੀਤੀ।
ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਦੇ ਸਮੇਂ ਸ਼ਹਿਰ 'ਚ ਕਈ ਜਗ੍ਹਾ ਹਲਕੀ ਬਾਰਿਸ਼ ਹੋਈ ਅਤੇ ਲਾਡੋਵਾਲੀ ਰੋਡ ਖੇਤਰ 'ਚ ਵੀ ਤੇਜ਼ ਬੌਛਾਰਾਂ ਪਈਆਂ। ਇਸੇ ਦੌਰਾਨ ਠੇਕੇਦਾਰ ਨੇ ਪ੍ਰੀਤਨਗਰ ਦੀ ਸੜਕਾਂ 'ਤੇ ਸੀਮੈਂਟ, ਰੇਤ ਅਤੇ ਬਜਰੀ ਦਾ ਪ੍ਰੀਮਿਕਸ ਪਾਉਣਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਕੁਝ ਲੋਕਾਂ ਨੇ ਬਰਸਾਤ ਦੇ ਵਿੱਚ ਹੀ ਸੜਕ ਬਣਾਉਣ ਦਾ ਵਿਰੋਧੀ ਵੀ ਦੱਸਿਆ ਪਰ ਠੇਕੇਦਾਰ ਦੇ ਕਰਿੰਦਿਆਂ ਨੇ ਆਪਣਾ ਕੰਮ ਜਾਰੀ ਰੱਖਿਆ। ਇਸ ਕੰਮ ਦੌਰਾਨ ਉਸ ਸਮੇਂ ਲਾਪਰਵਾਹੀ ਦੀ ਹੱਦ ਹੋ ਗਈ ਜਦੋਂ ਨਵੀਂ ਸੜਕ 'ਤੇ ਆਮ ਲੋਕ ਚਲਦੇ-ਫਿਰਦੇ ਦਿੱਸੇ। ਠੇਕੇਦਾਰ ਜਾਂ ਫਿਰ ਉਸ ਦੇ ਮਜ਼ਦੂਰਾਂ ਨੇ ਸੜਕ ਬਣਾਉਂਦੇ ਸਮੇਂ ਕੋਈ ਵੀ ਬੈਰੀਕੇਡ ਨਹੀਂ ਲਗਾਇਆ, ਜਿਸ ਦੇ ਕਾਰਨ ਲੋਕ ਬਣ ਰਹੀ ਸੜਕ ਦੇ ਉਪਰੋਂ ਲੰਘਦੇ ਰਹੇ।
ਜੇਲ ਜਾਣ ਤੋਂ ਬਾਅਦ ਰਾਮ ਰਹੀਮ ਦੀ 'ਸੰਤ ਡਾ. ਐਮ.ਐਸ.ਜੀ' ਅਤੇ 'ਡੇਰਾ ਸੱਚਾ ਸੌਦਾ' ਫੇਸਬੁੱਕ 'ਤੇ ਵੀ ਛਾਇਆ ਸੰਨਾਟਾ
NEXT STORY