ਜਲੰਧਰ (ਧਵਨ) - ਪੰਜਾਬ ਵਿਧਾਨ ਸਭਾ ਦੇ 14 ਫਰਵਰੀ ਨੂੰ ਹੋਣ ਜਾ ਰਹੀਆਂ ਆਮ ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਟਾਲਣ ਦੇ ਮਕਸਦ ਨਾਲ ਕਾਂਗਰਸ ਹਾਈਕਮਾਨ ਨੇ ਰਸਮੀ ਤੌਰ ’ਤੇ ਐਲਾਨ ਕਰ ਦਿੱਤਾ ਹੈ। ਕਾਂਗਰਸ ਹਾਈਕਮਾਨ ਅਨੁਸਾਰ ਵਿਧਾਨ ਸਭਾ ਚੋਣਾਂ ’ਚ ਪੰਜਾਬ ਅੰਦਰ ਕਾਂਗਰਸ ਦਾ ਆਪਣੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੂੰ ਪਾਰਟੀ ਦੇ ਚਿਹਰੇ ਦੇ ਰੂਪ ’ਚ ਵੋਟਰਾਂ ਦੇ ਸਾਹਮਣੇ ਪੇਸ਼ ਕਰੇਗੀ।
ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਚੋਣਾਂ ਐਲਾਨ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਾਂਗਰਸ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੈ ਅਤੇ ਪਾਰਟੀ ਇਕਜੁੱਟਤਾ ਨਾਲ ਚੋਣ ਜੰਗ ’ਚ ਨਿੱਤਰੇਗੀ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਇਹ ਪ੍ਰਥਾ ਰਹੀ ਹੈ ਕਿ ਜੋ ਵੀ ਨੇਤਾ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੁੰਦਾ ਹੈ ਉਹ ਪਾਰਟੀ ਦਾ ਚਿਹਰਾ ਹੁੰਦਾ ਹੈ। ਇਸੇ ਤਰ੍ਹਾਂ ਸੰਗਠਨ ਦਾ ਕੰਮ-ਕਾਜ ਵੇਖ ਰਹੇ ਨਵਜੋਤ ਸਿੱਧੂ ਵੀ ਪਾਰਟੀ ਦਾ ਚਿਹਰਾ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਸੁਨੀਲ ਜਾਖੜ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਅਤੇ ਇਸ ਤਰ੍ਹਾਂ ਉਹ ਪਾਰਟੀ ਦਾ ਚਿਹਰਾ ਹਨ। ਇਨ੍ਹਾਂ ਤਿੰਨਾਂ ਤੋਂ ਇਲਾਵਾ ਪਾਰਟੀ ਨੂੰ ਮਜ਼ਬੂਤੀ ਦੇਣ ਵਾਲਾ ਹਰ ਨੇਤਾ ਅਤੇ ਵਰਕਰ ਪਾਰਟੀ ਦਾ ਚਿਹਰਾ ਹੈ, ਜੋ ਕਾਂਗਰਸ ਨੂੰ ਮੁੜ ਸੱਤਾ ’ਚ ਲਿਆਉਣਾ ਚਾਹੁੰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ
ਕਾਂਗਰਸ ’ਚ ਹੁਣ ਤੱਕ ਤਾਂ ਇਹੀ ਚਰਚਾਵਾਂ ਚੱਲ ਰਹੀਆਂ ਸੀ ਕਿ ਕਾਂਗਰਸ ਇਸ ਵਾਰ ਕਿਸ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਰੂਪ ’ਚ ਪੇਸ਼ ਕਰੇਗੀ ਪਰ ਕਾਂਗਰਸ ਲੀਡਰਸ਼ਿਪ ਨੇ ਇਸ ਸੰਬੰਧ ’ਚ ਸਥਿਤੀ ਨੂੰ ਸਪੱਸ਼ਟ ਕਰ ਦਿੱਤਾ ਹੈ। ਕਾਂਗਰਸ ਸਮੂਹਿਕ ਅਗਵਾਈ ਨੂੰ ਲੈ ਕੇ ਜਨਤਾ ’ਚ ਜਾਵੇਗੀ। ਨਵਜੋਤ ਸਿੰਘ ਸਿੱਧੂ ਕਾਫ਼ੀ ਸਮੇਂ ਤੋਂ ਕਾਂਗਰਸ ਹਾਈਕਮਾਨ ’ਤੇ ਦਬਾਅ ਪਾ ਰਹੇ ਸਨ ਕਿ ਉਨ੍ਹਾਂ ਨੂੰ ਪਾਰਟੀ ਦੇ ਚਿਹਰੇ ਦੇ ਰੂਪ ’ਚ ਪੇਸ਼ ਕੀਤਾ ਜਾਵੇ। ਉਹ ਤਾਂ ਕਈ ਵਾਰ ਜਨਤਕ, ਰੈਲੀਆਂ ’ਚ ਕਹਿ ਚੁੱਕੇ ਸਨ ਕਿ ਕਾਂਗਰਸ ਦੀ ਬਰਾਤ ਤਾਂ ਤਿਆਰ ਹੈ ਪਰ ਲਾੜਾ ਕਿਤੇ ਵਿਖਾਈ ਨਹੀਂ ਦੇ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਕਾਂਗਰਸ ਹਾਈਕਮਾਨ ਦਾ ਵੱਡਾ ਐਲਾਨ: ਪੰਜਾਬ ਚੋਣ ’ਚ ਚੰਨੀ, ਸਿੱਧੂ ਅਤੇ ਜਾਖੜ ਹੋਣਗੇ ਕਾਂਗਰਸ ਦਾ ਚਿਹਰਾ
ਇਸ ਤੋਂ ਬਾਅਦ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਹ ਬਿਆਨ ਦਿੱਤਾ ਸੀ ਕਿ ਪਾਰਟੀ ਇਸ ਵਾਰ ਸਮੂਹਿਕ ਅਗਵਾਈ ਨੂੰ ਲੈ ਕੇ ਚੋਣ ਮੈਦਾਨ ’ਚ ਉੱਤਰ ਰਹੀ ਹੈ। ਮੁੱਖ ਮੰਤਰੀ ਚੰਨੀ ਆਪਣੇ ਚਿਹਰੇ ਨੂੰ ਪੇਸ਼ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਸਨ। ਹੁਣ ਕਾਂਗਰਸ ਲੀਡਰਸ਼ਿਪ ਵੱਲੋਂ ਸਥਿਤੀ ਸਾਫ਼ ਕਰ ਦਿੱਤੀ ਗਈ ਹੈ ਕਿ ਚੰਨੀ, ਸਿੱਧੂ ਅਤੇ ਜਾਖੜ ਤਿੰਨਾਂ ਨੂੰ ਪਾਰਟੀ ਮੁੱਖ ਮੰਤਰੀ ਦੇ ਰੂਪ ’ਚ ਪੇਸ਼ ਕਰੇਗੀ। ਵਿਧਾਨ ਸਭਾ ਚੋਣਾਂ ’ਚ ਜੇਕਰ ਪਾਰਟੀ ਨੂੰ ਬਹੁਮੱਤ ਮਿਲਦਾ ਹੈ ਤਾਂ ਪਾਰਟੀ ਦੇ ਚੁਣੇ ਹੋਏ ਵਿਧਾਇਕ ਮੁੱਖ ਮੰਤਰੀ ਅਹੁਦੇ ਲਈ ਇਨ੍ਹਾਂ ਤਿੰਨਾਂ ’ਚੋਂ ਕਿਸੇ ਇਕ ਨੂੰ ਸੀ. ਐੱਲ. ਪੀ. ਦਾ ਨੇਤਾ ਚੁਣਨਗੇ।
ਪੜ੍ਹੋ ਇਹ ਵੀ ਖ਼ਬਰ - ਖ਼ੁਲਾਸਾ: 4 ਮਹੀਨੇ ਪਹਿਲਾਂ ਰਚ ਲਈ ਸੀ ਲੁਧਿਆਣੇ ਨੂੰ ਦਹਿਲਾਉਣ ਦੀ ਸਾਜਿਸ਼, ਮਾਸਟਰਮਾਈਂਡ ਨੇ ਭੇਜੇ ਸਨ ਡਾਲਰ
2017 ਦੀਆਂ ਵਿਧਾਨ ਸਭਾ ਚੋਣਾਂ ’ਚ ਰਾਹੁਲ ਗਾਂਧੀ ਨੇ ਚੋਣ ਦੌਰ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਸੀ ਪਰ ਇਸ ਵਾਰ ਪਾਰਟੀ ਲੀਡਰਸ਼ਿਪ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਵੇਖਦੇ ਹੋਏ ਕਿਸੇ ਇਕ ਨੇਤਾ ਨੂੰ ਅੱਗੇ ਕਰਨ ਤੋਂ ਕਤਰਾ ਰਹੀ ਹੈ। ਇਸ ਲਈ ਉਸ ਨੇ ਸਮੂਹਿਕ ਅਗਵਾਈ ਦੇ ਫਾਰਮੂਲੇ ਨੂੰ ਅਪਨਾ ਲਿਆ ਹੈ। ਕਾਂਗਰਸੀਆਂ ਦਾ ਕਹਿਣਾ ਹੈ ਕਿ ਸਿੱਧੂ ਜੱਟ ਸਿੱਖ ਭਾਈਚਾਰੇ ਤੋਂ ਹਨ, ਚਰਨਜੀਤ ਸਿੰਘ ਚੰਨੀ ਐੱਸ. ਸੀ. ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹਨ ਜਦੋਂਕਿ ਸੁਨੀਲ ਜਾਖੜ ਹਿੰਦੂ ਭਾਈਚਾਰੇ ਦੀ ਅਗਵਾਈ ਕਰਦੇ ਹਨ ਇਸ ਲਈ ਕਾਂਗਰਸ ਲੀਡਰਸ਼ਿਪ ਨੇ ਤਿੰਨਾਂ ਭਾਈਚਾਰਿਆਂ ਵਿਚਾਲੇ ਸੰਤੁਲਨ ਸਥਾਪਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਮੰਨੀਆਂ ਮੰਗਾਂ
NEXT STORY