ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਾਤਵਰ, ਭਾਟੀਆ)— ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਡਾ. ਸੰਦੀਪ ਅਗਨੀਹੋਤਰੀ ਅਤੇ ਸਰਪੰਚ ਸੋਨੂੰ ਚੀਮਾ ਦੀ ਅਗਵਾਈ 'ਚ ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਤਹਿਤ ਪਿੰਡ ਝਬਾਲ ਖੁਰਦ ਦੇ ਸੈਂਕੜੇ ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪਿੰਡ ਝਬਾਲ ਖੁਰਦ ਦੇ ਸੀਨੀਅਰ ਕਾਂਗਰਸੀ ਆਗੂ ਹੈਪੀ ਲੱਠਾ ਨੇ ਦੱਸਿਆ ਕਿ 2 ਪੜਾਵਾਂ 'ਚ ਪਿੰਡ ਦੇ ਸੈਂਕੜੇ ਲਾਭਪਾਤਰੀਆਂ ਨੂੰ ਪੰਚਾਇਤ ਘਰ ਝਬਾਲ ਵਿਖੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸਸਤੀ ਕਣਕ ਤਕਸੀਮ ਕੀਤੀ ਗਈ ਹੈ, ਉਨ੍ਹਾਂ ਦੱਸਿਆ ਕਿ ਪਾਰਦਰਸ਼ਰੀ ਅਤੇ ਬਿਨਾਂ ਪੱਖਪਾਤ ਦੇ ਲੋੜਵੰਦ ਅਤੇ ਸਹੀ ਹੱਕਦਾਰ ਲਾਭਪਾਤਰੀਆਂ ਨੂੰ ਕਣਕ ਵੰਡੀ ਜਾ ਰਹੀ ਹੈ, ਜਿਸ ਤਹਿਤ ਪੰਚਾਇਤ ਘਰ ਝਬਾਲ ਵਿਖੇ ਬਕਾਇਦਾ ਕੈਂਪ ਲਗਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਅਗਵਾਈ 'ਚ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਾਭਪਾਤਰੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਯੋਜਨਾਂ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਕਤੂਬਰ 2017 ਤੋਂ ਮਾਰਚ 2018 ਤੱਕ ਇਕੱਠੀ 6 ਮਹੀਨਿਆਂ ਦੀ ਕਣਕ ਸਕੀਮ ਅਧੀਨ ਵੰਡੀ ਗਈ ਹੈ ਅਤੇ ਅਗਾਮੀ ਸਮੇਂ ਦੌਰਾਨ ਇਸ ਸਕੀਮ ਤੋਂ ਵਾਂਝੇ ਲਾਭਪਾਤਰੀਆਂ ਦੇ ਕਾਰਡ ਵੀ ਬਣਾਏ ਜਾਣਗੇ। ਇਸ ਮੌਕੇ ਸਰਪੰਚ ਮੋਨੂੰ ਚੀਮਾ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਕੁਲਵੰਤ ਸਿੰਘ ਨੰਬਰਦਾਰ, ਬਲਜੀਤ ਸਿੰਘ ਸੋਹਲੀਆ, ਸੁਖਵਿੰਦਰ ਸਿੰਘ ਸੁੱਖੀ, ਪ੍ਰਕਾਸ਼ ਸਿੰਘ ਸਾਬਕਾ ਮੈਂਬਰ ਪੰਚਾਇਤ, ਮਨੋਹਰ ਸਿੰਘ ਮੈਂਬਰ ਪੰਚਾਇਤ, ਗੁਰਭੇਜ ਸਿੰਘ ਮੈਂਬਰ ਪੰਚਾਇਤ, ਮੇਜਾ ਸਿੰਘ ਮੈਂਬਰ ਪੰਚਾਇਤ, ਬਲਕਾਰ ਸਿੰਘ, ਸਤਨਾਮ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਕਠਾਨੀਆਂ ਆਦਿ ਹਾਜ਼ਰ ਸਨ।
ਦੇਵ ਪੰਜਵੜ ਨੂੰ ਕਾਂਗਰਸ ਕੌਮੀ ਸਦਭਾਵਨਾ ਸਗੰਠਨ ਦਾ ਜ਼ਿਲਾ ਪ੍ਰਧਾਨ ਕੀਤਾ ਨਿਯੁਕਤ
NEXT STORY