ਜ਼ੀਰਾ (ਅਕਾਲੀਆਂ ਵਾਲਾ) - ਦੇਸ਼ ਅੰਦਰ ਕਾਂਗਰਸ ਪਾਰਟੀ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋਰ ਬੁਲੰਦੀਆਂ ਨੂੰ ਸਰ ਕਰੇਗੀ, ਕਿਉਂਕਿ ਕਾਂਗਰਸ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਰਾਹੁਲ ਵਰਗੇ ਕਾਬਲ ਸਿਆਸਤਦਾਨ ਨੂੰ ਇਸ ਦੀ ਕਮਾਨ ਮਿਲ ਜਾਣਾ ਪਾਰਟੀ ਅਤੇ ਦੇਸ਼ ਦੇ ਭਲੇ ਲਈ ਸ਼ੁੱਭ ਸੰਕੇਤ ਹਨ। ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਦਲਵਿੰਦਰ ਸਿੰਘ ਗੋਸ਼ਾ ਮਰੂੜ, ਬਲਜਿੰਦਰ ਸਿੰਘ ਗਿੱਲ ਸੀਨੀਅਰ ਆਗੂ ਆਦਿ ਸੀਨਅਰ ਆਗੂਆਂ ਨੇ ਰਾਹੁਲ ਗਾਂਧੀ ਦੀ ਤਾਜ਼ਪੋਸ਼ੀ 'ਤੇ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਜਗਬਾਣੀ ਨਾਲ ਸਾਂਝੇ ਕੀਤੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸ੍ਰੀ ਮਤੀ ਸੋਨੀਆ ਗਾਂਧੀ ਹੱਥ ਦੇਸ਼ ਦੀ ਕਮਾਨ ਸੀ ਤਾਂ ਕਾਂਗਰਸ ਪਾਰਟੀ ਨੇ 10 ਸਾਲ ਕੇਂਦਰੀ ਸੱਤਾ 'ਤੇ ਰਾਜ ਕਰਕੇ ਇਤਿਹਾਸਕ ਫੈਸਲੇ ਲਏ। ਅੱਜ ਲੋਕ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਚੇਤੇ ਕਰ ਰਹੇ ਹਨ। ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਜੋ ਤਾਜਪੋਸ਼ੀ 'ਤੇ ਸ਼ਮੂਲੀਅਤ ਕੀਤੀ ਗਈ। ਉਸ ਨੇ ਜ਼ੀਰੇ ਹਲਕੇ ਦੇ ਵਰਕਰਾਂ ਵਿਚ ਇਕ ਨਵਾਂ ਉਤਸ਼ਾਹ ਪੈਦਾ ਕੀਤਾ ਹੈ।
ਨਗਰ ਨਿਗਮ ਚੋਣਾਂ : 'ਆਪ' ਆਗੂ ਬਲਜਿੰਦਰ ਕੌਰ ਨੇ ਕਾਂਗਰਸ 'ਤੇ ਧੱਕੇਸ਼ਾਹੀ ਕਰਨ ਦੇ ਲਗਾਏ ਦੋਸ਼
NEXT STORY