ਮੋਗਾ (ਗਰੋਵਰ, ਗੋਪੀ)- ਕਾਂਗਰਸ ਪਾਰਟੀ ਗੁਰਦਾਸਪੁਰ ਜ਼ਿਮਨੀ ਚੋਣ ਵੱਡੇ ਫਰਕ ਨਾਲ ਜਿੱਤੇਗੀ। ਇਸ ਚੋਣ 'ਚ ਪਾਰਟੀ ਨੇ ਦੂਰਅੰਦੇਸ਼ੀ ਸੋਚ ਦੇ ਮਾਲਕ ਸੁਨੀਲ ਜਾਖੜ ਨੂੰ ਉਮੀਦਵਾਰ ਬਣਾ ਕੇ ਵਿਰੋਧੀ ਪਾਰਟੀ ਦੀ ਬੋਲਤੀ ਬੰਦ ਕਰ ਦਿੱਤੀ ਹੈ। ਇਹ ਪ੍ਰਗਟਾਵਾ ਅੱਜ ਗੱਲਬਾਤ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਮੋਗਾ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਜਾਖੜ ਦੀ ਕਾਬਲੀਅਤ ਅੱਗੇ ਵਿਰੋਧੀ ਦਲਾਂ ਦੇ ਉਮੀਦਵਾਰ 'ਬੌਣੇ' ਸਾਬਤ ਹੋ ਕੇ ਰਹਿ ਗਏ ਹਨ। ਉਨ੍ਹਾਂ ਨੂੰ ਆਪਣੀ ਹਾਰ ਹੁਣੇ ਤੋਂ ਹੀ ਸਪੱਸ਼ਟ ਰੂਪ 'ਚ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਜਾਖੜ ਦੇ ਲੋਕ ਸਭਾ ਮੈਂਬਰ ਬਣਨ ਨਾਲ ਕੰਢੀ ਖੇਤਰ ਦੀਆਂ ਸਮੱਸਿਆਵਾਂ ਦਾ ਜਿਥੇ ਹੱਲ ਹੋਵੇਗਾ, ਉੱਥੇ ਉਹ ਪੰਜਾਬ ਅਤੇ ਪੰਜਾਬੀਅਤ ਦੇ ਮਸਲੇ ਵੀ ਲੋਕ ਸਭਾ 'ਚ ਉਠਾਉਣਗੇ। ਇਸ ਮੌਕੇ ਪਰਵਿੰਦਰ ਸਿੰਘ ਸੰਧੂ, ਸੁੱਖਾ ਪ੍ਰਧਾਨ ਐੱਨ. ਐੱਸ. ਯੂ. ਆਈ., ਸੁੱਖ ਬੈਂਸ ਮੀਤ ਪ੍ਰਧਾਨ ਮੋਗਾ, ਨਵੀ ਖੋਸਾ, ਮਨੀ ਖੋਸਾ, ਨਵਦੀਪ ਮੋਗਾ, ਦੀਪ ਮੋਗਾ, ਅਮਨਦੀਪ ਧਾਲੀਵਾਲ ਅਤੇ ਕੁਲਦੀਪ ਸਿੰਘ ਕੀਪਾ ਮੋਗਾ ਵੀ ਹਾਜ਼ਰ ਸਨ।
ਉਧਾਰ ਦੇ ਸਹਾਰੇ ਚੱਲ ਰਿਹਾ ਹੈ ਮਿਡ-ਡੇ ਮੀਲ
NEXT STORY