ਸ਼ਹਿਣਾ/ਭਦੌੜ (ਸਿੰਗਲਾ)-ਸਰਕਾਰੀ ਸਕੂਲਾਂ 'ਚ ਸਕੂਲੀ ਬੱਚਿਆਂ ਨੂੰ ਦੁਪਹਿਰ ਸਮੇਂ ਮਿਲਦੇ ਖਾਣੇ ਦੀ ਪੇਮੈਂਟ ਨਾ ਆਉਣ ਕਾਰਨ ਹੁਣ ਮਿਡ-ਡੇ ਮੀਲ ਉਧਾਰ ਦੇ ਸਹਾਰੇ ਹੀ ਚੱਲ ਰਿਹਾ ਹੈ। ਸਕੂਲਾਂ ਦੇ ਅਧਿਆਪਕ ਆਪਣੇ ਅਸਰ ਰਸੂਖ ਨਾਲ ਉਧਾਰ ਲੈ ਕੇ ਡੰਗ ਸਾਰ ਰਹੇ ਹਨ ਪਰ ਬੱਚਿਆਂ ਨੂੰ ਖਾਣਾ ਜ਼ਰੂਰ ਖਵਾਇਆ ਜਾ ਰਿਹਾ ਹੈ, ਜੇਕਰ ਅਗਲੇ 20-25 ਦਿਨਾਂ 'ਚ ਪੇਮੈਂਟ ਨਾ ਆਈ ਤਾਂ ਮਿਡ-ਡੇ ਮੀਲ ਦਾ ਕੰਮ ਚਲਾਉਣਾ ਬੇਹੱਦ ਮੁਸ਼ਕਿਲ ਹੋ ਜਾਵੇਗਾ।
ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ (ਮੁੰਡੇ) ਵੱਲ 28765 ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਸ਼ਹਿਣਾ ਵੱਲ 25821 ਰੁਪਏ, ਸਰਕਾਰੀ ਸਕੂਲ ਮੱਲ੍ਹੀਆਂ ਵੱਲ 5112 ਰੁਪਏ, ਵਿਧਾਤੇ ਸਕੂਲ ਵੱਲ 6403 ਰੁਪਏ, ਗਿੱਲ ਕੋਠੇ ਸਕੂਲ ਵੱਲ 2045 ਅਤੇ ਬੁਰਜ ਫਹਿਤਗੜ੍ਹ ਦੇ ਸਕੁਲ ਵੱਲ 1651 ਰੁਪਏ ਉਧਾਰ ਦੇ ਖੜ੍ਹੇ ਹਨ। ਕੁਝ ਅਧਿਆਪਕ ਆਗੂਆਂ ਨੇ ਗੁਪਤ ਤੌਰ 'ਤੇ ਦੱਸਿਆ ਕਿ ਜੇਕਰ ਫੰਡ ਹੀ ਨਾ ਆਇਆ ਤਾਂ ਮਿਡ-ਡੇ ਮੀਲ ਬੰਦ ਹੀ ਕਰਨਾ ਪਵੇਗਾ। ਜਦ ਫੰਡ ਹੀ ਨਹੀਂ ਹੈ ਤਾਂ ਕੰਮ ਕਿਵੇਂ ਚੱਲੇਗਾ? ਜ਼ਿਲਾ ਸਿੱਖਿਆ ਅਫਸਰ ਧਰਮਪਾਲ ਸਿੰਗਲਾ ਨੇ ਦੱਸਿਆ ਕਿ 10 ਅਗਸਤ ਦੀ ਪੇਮੈਂਟ ਆਈ ਸੀ। ਅੱਗੇ ਦੇਖੋ ਕਿੰਨੀ ਪੇਮੈਂਟ ਆਉਂਦੀ ਹੈ। ਮਿਡ-ਡੇ ਮੀਲ ਦੇ ਫੰਡਾਂ ਦੀ ਦਿੱਕਤ ਸਾਰੇ ਪੰਜਾਬ 'ਚ ਹੀ ਹੈ।
ਸੈਂਟਰ ਹੈੱਡ ਟੀਚਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਜੁਲਾਈ-ਅਗਸਤ 'ਚ ਫੰਡ ਆਇਆ ਸੀ ਪਰ ਘੱਟ ਸੀ ਅਤੇ ਘੱਟ ਆਉਣ ਕਾਰਨ ਹੀ ਸਕੂਲਾਂ ਸਿਰ ਦੇਣਦਾਰੀ ਖੜ੍ਹੀ ਹੋਈ ਹੈ।
ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵਿਲੱਖਣ ਤੇ ਇਤਿਹਾਸਕ ਹੋਵੇਗਾ : ਪ੍ਰੋ. ਬਡੂੰਗਰ
NEXT STORY