ਮੋਗਾ, (ਅਜ਼ਾਦ)- ਪੁਲਸ ਨੇ ਦੋ ਲੋਕਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸਿਟੀ ਸਾਊਣ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੰਡ ਝੰਡੇਆਣਾ ਦੇ ਕੋਲ ਗਸ਼ਤ ਦੌਰਾਨ ਲਖਵਿੰਦਰ ਸਿੰਘ ਉਰਫ ਕਿੰਦਾ ਨਿਵਾਸੀ ਐੱਮ. ਪੀ. ਬਸਤੀ ਲੰਢੇਕੇ ਨੂੰ ਕਾਬੂ ਕਰ ਕੇ ਉਸਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 50 ਨਸ਼ੀਲੀਆਂ ਗੋਲੀਆਂ ਅਤੇ 50 ਰੁਪਏ ਨਕਦ ਬਰਾਮਦ ਕੀਤੇ, ਜਦਕਿ ਥਾਣਾ ਬਾਘਾਪੁਰਾਣਾ ਦੇ ਇੰਸਪੈਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਅਮਰ ਸਿੰਘ ਨਿਵਾਸੀ ਦਿਲੀਪ ਬਸਤੀ ਬਾਘਾਪੁਰਾਣਾ ਨੂੰ ਕਾਬੂ ਕਰਕੇ ਉਸਦੀ ਤਲਾਸ਼ ਦੌਰਾਨ ਉਸ ਕੋਲੋਂ 150 ਨਸ਼ੀਲੀਆਂ ਗੋਲੀਆਂ ਅਤੇ 100 ਰੁਪਏ ਦੀ ਨਕਦੀ ਬਰਾਮਦ ਕੀਤੀ।
ਪੁਲਸ ਨੇ ਦੋਨੋਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਸਾਉੂਥ ਅਤੇ ਬਾਘਾਪੁਰਾਣਾ 'ਚ ਮਾਮਲਾ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਗੁਰਦੁਆਰਾ ਬੰਗਲਾ ਸਾਹਿਬ ਨੂੰ ਵਰਲਡ ਬੁੱਕ ਆਫ ਰਿਕਾਰਡ ਨੇ ਪਰਉਪਕਾਰ ਸੇਵਾਵਾਂ ਲਈ ਦਿੱਤਾ ਪ੍ਰਮਾਣ-ਪੱਤਰ
NEXT STORY