ਪੋਜੇਵਾਲ/ਸੜੋਆ, (ਕਟਾਰੀਆ/ਕਿਰਨ)- ਥਾਣਾ ਪੋਜੇਵਾਲ ਦੇ ਐੱਸ.ਐੱਚ.ਓ. ਸਤੀਸ਼ ਕੁਮਾਰ ਦੀ ਪੁਲਸ ਪਾਰਟੀ ਵੱਲੋਂ ਇਕ ਵਿਅਕਤੀ ਨੂੰ 160 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਕੁੱਕੜ ਮਜਾਰਾ ਤੋਂ ਚਾਂਦਪੁਰ ਰੁੜਕੀ ਵੱਲ ਜਾ ਰਹੀ ਸੀ ਕਿ ਨਹਿਰੀ ਪੁਲੀ ਵਾਲੇ ਪਾਸਿਓਂ ਆ ਰਿਹਾ ਇਕ ਵਿਅਕਤੀ ਪੁਲਸ ਨੂੰ ਦੇਖ ਕੇ ਪਿੱਛੇ ਮੁੜ ਗਿਆ। ਪੁਲਸ ਨੇ ਤੁਰੰਤ ਉਸ ਨੂੰ ਕਾਬੂ ਕਰ ਕੇ ਜਾਂਚ ਕੀਤੀ ਤਾਂ ਉਸ ਕੋਲੋਂ 160 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਗ੍ਰਿਫ਼ਤਾਰ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਕਨਵਰ ਸਿੰਘ ਵਾਸੀ ਮੈਹਿਤਾਬਪੁਰ ਥਾਣਾ ਗੜ੍ਹਸ਼ੰਕਰ ਖਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਦੀ ਮੀਟਿੰਗ
NEXT STORY