ਚੰਡੀਗੜ੍ਹ, (ਸੰਦੀਪ)- ਪ੍ਰੇਮ ਪ੍ਰਸੰਗ ਕਾਰਨ ਪ੍ਰੇਮਿਕਾ ਦੇ ਪਤੀ ਦੀ ਹੱਤਿਆ ਦੇ ਮਾਮਲੇ ਵਿਚ ਜ਼ਿਲਾ ਅਦਾਲਤ ਨੇ ਬਹਿਲਾਣਾ ਦੇ ਰਹਿਣ ਵਾਲੇ ਸਤਨਾਮ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਨੂੰ ਆਉਣ ਵਾਲੀ 14 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। ਸਤਨਾਮ ਦੇ ਖਿਲਾਫ ਸੈਕਟਰ-31 ਥਾਣਾ ਪੁਲਸ ਨੇ ਪਿਛਲੇ ਸਾਲ ਮਈ ਮਹੀਨੇ ਵਿਚ ਹੱਤਿਆ ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਸਤਨਾਮ ਨੇ ਰਾਮਦਰਬਾਰ ਵਿਚ ਰਹਿਣ ਵਾਲੇ ਉਦੇਵੀਰ ਦੇ ਸਿਰ ਵਿਚ ਬੇਸਬੈਟ ਦੇ ਡੰਡੇ ਨਾਲ ਹਮਲਾ ਕਰਨ ਤੋਂ ਬਾਅਦ ਉਸ ਨੂੰ ਦੂਜੀ ਮੰਜ਼ਿਲ ਤੋਂ ਥੱਲੇ ਸੁੱਟ ਦਿੱਤਾ ਸੀ। ਪੁਲਸ ਨੇ ਮ੍ਰਿਤਕ ਦੇ ਭਰਾ ਦੁਰਗਾਪਾਲ ਦੀ ਸ਼ਿਕਾਇਤ 'ਤੇ ਸਤਨਾਮ ਸਿੰਘ ਦੇ ਖਿਲਾਫ ਹੱਤਿਆ ਤੇ ਹੋਰ ਬਣਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਇਹ ਹੈ ਮਾਮਲਾ
ਸੈਕਟਰ-31 ਥਾਣਾ ਪੁਲਸ ਵਲੋਂ ਦਰਜ ਮਾਮਲੇ ਦੇ ਤਹਿਤ 14 ਜੂਨ 2017 ਨੂੰ ਰਾਮਦਰਬਾਰ ਫੇਜ਼-2 ਵਿਚ ਰਹਿਣ ਵਾਲਾ ਉਦੇਵੀਰ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਹਰਿਦੁਆਰ ਵਿਚ ਵਹਾਉਣ ਤੋਂ ਬਾਅਦ ਆਪਣੇ ਹੋਰ ਭਰਾਵਾਂ ਨਾਲ ਆਪਣੇ ਘਰ ਆਇਆ ਸੀ, ਜਿਸ ਤੋਂ ਬਾਅਦ ਉਹ ਆਪਣੇ ਘਰ ਦੀ ਦੂਜੀ ਮੰਜ਼ਿਲ 'ਤੇ ਬਣੇ ਕਮਰੇ ਵਿਚ ਸੌਣ ਚਲਾ ਗਿਆ। ਰਾਤ ਨੂੰ ਕਰੀਬ 3 ਵਜੇ ਉਦੇਵੀਰ ਦੇ ਭਰਾ ਦੁਰਗਾਪਾਲ ਨੇ ਉਦੇਵੀਰ ਦੀਆਂ ਚੀਕਾਂ ਦੀ ਆਵਾਜ਼ ਸੁਣੀ, ਜਦੋਂ ਉਸਨੇ ਉੱਪਰ ਆ ਕੇ ਦੇਖਿਆ ਤਾਂ ਬਹਿਲਾਣਾ ਦਾ ਰਹਿਣ ਵਾਲਾ ਸਤਨਾਮ ਉਦੇਵੀਰ ਨੂੰ ਉੱਚੀ ਆਵਾਜ਼ ਵਿਚ ਕਹਿ ਰਿਹਾ ਸੀ ਕਿ ਉਸਨੇ ਉਸਦੀ ਗਰਲਫ੍ਰੈਂਡ ਨਾਲ ਉਸ ਦੀ ਮਰਜ਼ੀ ਦੇ ਬਿਨਾਂ ਵਿਆਹ ਕੀਤਾ ਹੈ, ਜਿਸ ਤੋਂ ਉਹ ਖੁਸ਼ ਨਹੀਂ ਹੈ। ਇਸ ਦੌਰਾਨ ਉਹ ਉਦੇਵੀਰ ਦੇ ਸਿਰ ਵਿਚ ਬੇਸਬੈਟ ਨਾਲ ਹਮਲਾ ਕਰਦਾ ਜਾ ਰਿਹਾ ਸੀ।
ਇਸ ਤੋਂ ਪਹਿਲਾਂ ਕਿ ਦੁਰਗਾਪਾਲ ਆਪਣੇ ਭਰਾ ਦੀ ਮਦਦ ਕਰਦਾ, ਸਤਨਾਮ ਨੇ ਉਦੇਪਾਲ ਨੂੰ ਦੂਜੀ ਮੰਜ਼ਿਲ ਤੋਂ ਥੱਲੇ ਧੱਕਾ ਦੇ ਦਿੱਤਾ। ਇਸ ਦੌਰਾਨ ਉਦੇਵੀਰ ਦੇ ਸਿਰ ਵਿਚ ਡੂੰਘੀਆਂ ਸੱਟਾਂ ਲੱਗੀਆਂ ਤੇ ਉਸ ਨੂੰ ਸੈਕਟਰ-32 ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲੇ ਵਿਚ ਦੁਰਗਾਪਾਲ ਦੀ ਸ਼ਿਕਾਇਤ 'ਤੇ ਸਤਨਾਮ ਦੇ ਖਿਲਾਫ ਹੱਤਿਆ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਜਾਂਚ ਵਿਚ ਪਤਾ ਲੱਗਿਆ ਸੀ ਕਿ ਉਦੇਵੀਰ ਦੀ ਪਤਨੀ ਤੇ ਸਤਨਾਮ ਵਿਚਕਾਰ ਵਿਆਹ ਤੋਂ ਪਹਿਲਾਂ ਸਬੰਧ ਸਨ ਤੇ ਸਤਨਾਮ ਇਸ ਵਿਆਹ ਦੇ ਖਿਲਾਫ ਸੀ, ਜਿਸ ਦੇ ਤਹਿਤ ਉਦੇਵੀਰ ਨੇ ਹੱਤਿਆ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਜਾਂਚ ਦੇ ਤਹਿਤ ਸਤਨਾਮ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਸਾਬਕਾ ਐੱਮ. ਪੀ. ਤੇ ਮੌਜੂਦਾ ਕਾਂਗਰਸੀ ਨੇਤਾ 'ਤੇ ਦੁਕਾਨਾਂ ਤੁੜਵਾਉਣ ਦਾ ਦੋਸ਼
NEXT STORY