ਲੁਧਿਆਣਾ (ਮਹੇਸ਼) : ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੌਰਾਨ ਲੋਕਾਂ ਨੂੰ ਘਰ ਰੱਖਣ ਲਈ ਸੋਸ਼ਲ ਮੀਡੀਆ ਅਤੇ ਇੰਟਰਨੈਟ 'ਤੇ ਪੋਰਨੋਗਰਾਫੀ ਵੈਬਸਾਈਟਾਂ ਅਤੇ ਪੋਰਨ ਵੀਡੀਓ ਕਲਿਪਸ ਦਾ ਹੜ੍ਹ ਆ ਗਿਆ ਹੈ। ਜਿਸ ਵਿਚ ਲੋਕਾਂ ਨੂੰ ਅਸ਼ਲੀਲਤਾ ਪਰੋਸੀ ਜਾ ਰਹੀ ਹੈ । ਇਸ ਵਿਚ ਚਿੰਤਾਜਨਕ ਗੱਲ ਇਹ ਹੈ ਕਿ ਇਸ ਪੋਰਨੋਗਰਾਫੀ ਵੈਬਸਾਈਟਾਂ 'ਤੇ ਵਿਜ਼ਿਟ ਕਰਨ ਵਾਲੇ ਨੌਜਵਾਨ ਵਰਗ ਦੀ ਮਾਤਰਾ ਜ਼ਿਆਦਾ ਹੈ । ਇਕ ਸੰਸਥਾ ਨੇ ਮੰਨਿਆ ਹੈ ਕਿ ਲਾਕਡਾਊਨ ਦੌਰਾਨ ਪੋਰਨੋਗਰਾਫੀ ਵੈਬਸਾਈਟਾਂ 'ਤੇ ਵਿਜ਼ਿਟ ਕਰਨ ਵਾਲਿਆਂ ਵਿਚ ਅਚਾਨਕ 95 ਫ਼ੀਸਦੀ ਉਛਾਲ ਆਇਆ । ਇੱਥੇ ਨਹੀਂ ਫੇਸਬੁਕ, ਯੂ-ਟਿਊਬ ਅਤੇ ਮੋਬਾਇਲ ਐਪਸ 'ਤੇ ਪਹਿਲਾਂ ਕਾਮੁਕਤਾ ਭਰੇ ਹੈਡਿੰਗ ਦੇ ਨਾਲ ਅਸ਼ਲੀਲ ਅਧਨਗਨ ਵੀਡੀਓ ਕਲਿੱਪ ਪਰੋਸੇ ਜਾਂਦੇ ਸਨ ਪਰ ਹੁਣ ਸਿੱਧੇ ਆਪਸ ਵਿਚ ਸੈਕਸ ਸੰੰਬੰਧ ਬਣਾਉਂਦੇ ਹੋਏ ਨੌਜਵਾਨ, ਟੀਨਏਜਰ ਅਤੇ ਬਜ਼ੁਰਗ ਲੋਕਾਂ ਦੇ ਸੈਕਸ ਵੀਡੀਓ ਦੀ ਖੁਲ੍ਹੇਆਮ ਭਰਮਾਰ ਹੈ। ਪੋਰਨ ਵੈਬਸਾਈਟਾਂ 'ਤੇ ਵਿਜਿਜ਼ਟ ਕਰਨ ਵਾਲਿਆਂ 'ਚ 90 ਪ੍ਰਤੀਸ਼ਤ ਪੁਰਸ਼, 1 ਪ੍ਰਤੀਸ਼ਤ ਮਹਿਲਾਵਾਂ ਅਤੇ ਬਾਕੀ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਇਥੇ ਬਸ ਨਹੀਂ ਜ਼ਿਆਦਾਤਰ ਲੋਕ ਵਟਸਅਪ 'ਤੇ ਵੀ ਅਸ਼ਲੀਲ, ਸੈਕਸ ਸਬੰਧ ਬਣਾਉਂਦੇ ਹੋਏ ਵੀਡੀਓ ਕਲਿਪ ਅਦਾਨ ਪ੍ਰਦਾਨ ਕਰ ਰਹੇ ਹਨ। ਇਸ ਵਿਚ ਸਭ ਸਭਿਆਚਾਰਕ ਦੇ ਲੋਕ ਵੀ ਸ਼ਾਮਲ ਹਨ ਅਤੇ ਮਹਿਲਾਵਾਂ ਦੀ ਸੰਖਿਆਂ ਵਿਚ ਵੀ ਕਮੀ ਨਹੀਂ ਹੈ। ਇਨ੍ਹਾਂ ਪੋਰਨ ਵੀਡੀਓ ਦਾ ਮੋਬਾਇਲ ਗਰੁੱਪਾਂ ਵਿਚ ਧੜੱਲੇ ਨਾਲ ਆਦਾਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਏ. ਸੀ. ਪੀ. ਨੇ ਤੋੜਿਆ ਦਮ
ਇੰਡੀਆ ਚਾਈਲਡ ਪ੍ਰੋਟੈਕਸ਼ਨ ਫੰਡ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਵਿਚ ਲੱਖਾਂ ਪੀਡੋਫਾਈਲ, ਬਾਲ ਬਲਾਤਕਾਰੀ ਅਤੇ ਪ੍ਰੋਨੋਗਾਫਿਕ ਐਡਿਕਟਸ ਨੂੰ ਆਨਲਾਈਨ ਇਸ ਤਰ੍ਹਾਂ ਦੀ ਸਮੱਗਰੀ ਦੀ ਅਪੂਰਤੀ ਹੋ ਰਹੀ ਹੈ। ਬੱਚੇ ਅਤੇ ਟੀਨਏਜਰ ਹੁਣ ਜ਼ਿਆਦਾ ਸਮਾਂ ਨੈਟ 'ਤੇ ਬਤੀਤ ਕਰਦੇ ਹਨ। ਜਿਸ ਕਾਰਨ ਇਸ ਤਰ੍ਹਾਂ ਲੋਕ ਨੈਟ 'ਤੇ ਜ਼ਿਆਦਾ ਸਰਗਰਮ ਹੋ ਗਏ ਹਨ। ਜੋ ਟੀਨਏਜਰ ਅਤੇ ਬੱਚਿਆਂ ਨੂੰ ਭਾਵਨਾਤਮਕ ਤੌਰ 'ਤੇ ਆਪਣੇ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਮਨੋਵਿਗਿਆਨਿਕ ਤੌਰ 'ਤੇ ਤਿਆਰ ਕਰਦੇ ਹਨ ਕਿ ਉਹ ਆਪਣੀ, ਨਾਲ ਸਹੇਲੀ ਜਾਂ ਦੋਸਤ ਨਾਲ ਲਾਈਵ ਹੋ ਕੇ ਸੈਕਸ ਕਰਨ ਜਾਂ ਅਸ਼ਲੀਲ ਛੇੜਛਾੜ ਕਰਨ। ਜਦ ਉਹ ਇਸ ਤਰ੍ਹਾਂ ਕਰਨ ਨੂੰ ਤਿਆਰ ਹੋ ਜਾਂਦੇ ਹਨ ਤਾਂ ਉਹ ਇਸਨੂੰ ਰਿਕਾਰਡ ਕਰ ਲੈਂਦੇ ਹਨ ਅਤੇ ਉਸਨੂੰ ਵਾਇਰਲ ਕਰ ਦਿੰਦੇ ਹਨ। ਇਸ ਸਭ ਵਿਚ ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਮਾਤਾ-ਪਿਤਾ ਨੂੰ ਇਸ ਸਮੇਂ ਆਪਣੇ ਬੱਚਿਆਂ ਦੀਆਂ ਹਰਕਤਾਂ ਆਸਾਧਰਨ ਲੱਗ ਰਹੀਆਂ ਹਨ। ਜਦ ਇਸ ਤਰ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਵਲੋਂ ਵਾਚ ਕੀਤਾ ਗਿਆ ਤਾਂ ਉਨ੍ਹਾਂ ਬੱਚਿਆਂ ਨੇ ਕੰਪਿਊਟਰ ਅਤੇ ਲੈਪਟਾਪ ਨੂੰ ਛੱਡ ਕੇ ਹੈਂਡਸੈਟ 'ਤੇ ਪੋਰਟ ਦੇਖਣਾ ਜਾਰੀ ਰੱਖਿਆ ਹੈ। ਇਸ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਇਸ ਤਰ੍ਹਾਂ ਦੀਆਂ ਪੋਰਟ ਸਾਈਟਾਂ ਜੋ ਕੰਪਿਊਟਰ ਅਤੇ ਲੈਪਟਾਪ 'ਤੇ ਨਹੀਂ ਖੁੱਲਦੀਆਂ ਉਹ ਮੋਬਾਈਲ ਨੈਟਵਰਕ 'ਤੇ ਆਸਾਨੀ ਨਾਲ ਖੁਲ ਜਾਂਦੀਆਂ ਹਨ ਹੁਣ ਤਾਂ ਮੋਬਾਇਲ ਆਨਲਾਈਨ ਚੈਟ ਦੇ ਜ਼ਰੀਏ ਨੌਜਵਾਨ ਵਰਗ ਅਤੇ ਟੀਨਏਜਰ ਨੂੰ ਸੈਕਸ ਪਰੋਸਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਕੁਝ ਇਸ ਦੀਆਂ ਸਾਈਟਾਂ ਬੈਨ ਕਰ ਦਿੱਤੀਆਂ ਸੀ। ਗੂਗਲ 'ਤੇ ਹੁਣ ਨਹੀਂ ਦੇਖੀਆ ਜਾ ਸਕਦੀਆਂ।
ਇਸ ਸਮੇਂ ਲਾਕਡਾਊਨ ਦੌਰਾਨ ਸੋਸ਼ਲ ਮੀਡੀਆ 'ਤੇ ਚੱਲ ਰਹੀ ਪੋਰਨੋਗਾਫੀ ਵੈਬਸਾਈਟ ਲੋਕਾਂ ਨੂੰ ਘਰ ਵਿਚ ਟਿਕਾ ਕੇ ਇਕ ਚੰਗਾ ਕੰਮ ਕਰ ਰਹੀ ਹੈ ਜਾਂ ਕਾਨੂੰਨ ਅਤੇ ਸਮਾਜਿਕ ਤੌਰ 'ਤੇ ਇਹ ਇਕ ਅਪਰਾਧ ਹੈ। ਇਸ ਵਿਚਕਾਰ ਇਕ ਬਹੁਤ ਹੀ ਬਰੀਕ ਲਾਈਨ ਹੈ। ਜਿਸਦਾ ਫੈਸਲਾ ਕਰਨਾ ਸਰਕਾਰ ਦੇ ਹੱਥ ਹੈ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੌਰਾਨ ਕੈਪਟਨ ਦਾ ਸਖਤ ਫਰਮਾਨ, ਪੁਲਸ ਨੂੰ ਦਿੱਤੇ ਸਖਤ ਕਾਰਵਾਈ ਦੇ ਹੁਕਮ
ਮਨੋਵਿਗਿਆਨਿਕ ਡਾਕਟਰਾਂ ਦੇ ਕੋਲ ਆ ਰਹੀ ਹੈ ਟੀਨਏਜਰ ਦੀਆਂ ਸ਼ਿਕਾਇਤਾਂ
ਨੈਟ 'ਤੇ ਪ੍ਰੋਨੋਗ੍ਰਾਫੀ ਵੈਬਸਾਈਟਾਂ ਅਤੇ ਪੋਰਨ ਵੀਡੀਓ ਦੇਖਦੇ ਰਹਿਣ ਦੇ ਕਾਰਨ ਟੀਨਏਜਰ ਦੇ ਸੁਭਾਅ ਵਿਚ ਆਸਾਧਾਰਨ ਤੌਰ 'ਤੇ ਬਦਲਾਅ ਹੋਏ ਹਨ। ਉਹ ਇਕ ਉਮਾਦੀ ਅਤੇ ਉਤੇਜਿਤ ਵਿਅਕਤੀ ਦੀ ਤਰਾਂ ਵਿਵਹਾਰ ਕਰ ਰਹੇ ਹਨ। ਡੀ.ਐੱਮ.ਸੀ ਮਨੋਵਿਗਿਆਨਕ ਚਿਕਿਸਤਕ ਵਿਭਾਗ ਦੇ ਮੁਖੀ ਪ੍ਰੋਫੈਸਰ ਡੀ.ਪੀ ਮਿਸ਼ਰਾ ਦੇ ਅਨੁਸਾਰ ਲਾਕਡਾਊਨ ਦੇ ਦੌਰਾਨ ਉਨਾਂ ਨੂੰ ਫੋਨ 'ਤੇ ਮਾਪਿਆਂ ਨੇ ਕਈ ਇਸ ਤਰਾਂ ਦੀਆਂ ਸ਼ਿਕਾਇਤਾਂ ਦੱਸੀਆਂ ਹਨ। ਇਨਾਂ ਸ਼ਿਕਾਇਤਾਂ ਦੀ ਮਾਤਰਾ ਲਾਕਡਾਊਨ ਦੇ ਦੌਰਾਨ ਬਹੁਤ ਵਧ ਗਈ ਹੈ। ਡਾਕਟਰ ਨੇ ਮੰਨਿਆ ਕਿ ਇਸ ਸਮੇਂ ਹਰ ਉਮਰ ਦੇ ਲੋਕ ਘਰ ਰਹਿੰਦੇ ਹਨ ਅਤੇ ਟੀ.ਵੀ 'ਤੇ ਚੱਲਣ ਵਾਲੇ ਪ੍ਰੋਗਰਾਮ ਅਤੇ ਕਰੋਨਾ ਵਾਇਰਸ ਦੀਆਂ ਖਬਰਾਂ ਨੂੰ ਦੇਖ ਕੇ ਅੱਕ ਚੁਕੇ ਹਨ। ਇਸ ਕਾਰਨ ਬਹੁਤ ਹੀ ਆਸਾਨੀ ਨਾਲ ਉਨਾਂ ਦਾ ਝੁਕਾਵ ਅਸ਼ਲੀਲਤਾ ਵੱਲ ਹੋ ਜਾਂਦਾ ਹੈ। ਜਿਸ ਵਿਚ ਹਰ ਵਰਗ ਦੇ ਲੋਕ ਹਨ। ਇੰਟਰਨੈਟ ਮਾਨਵ ਜੀਵਨ ਵਿਚ ਅੰਦਰ ਤੱਕ ਘੁਸਪੈਠ ਕਰ ਚੁੱਕਾ ਹੈ। ਇਸਦੇ ਫਾਇਦੇ ਅਤੇ ਨੁਕਸਾਨ ਵੀ ਹਨ। ਉਨਾਂ ਨੇ ਸੁਝਾਅ ਦਿੱਤਾ ਕਿ ਬੱਚਿਆਂ ਦਾ ਧਿਆਨ ਇਸ ਤਰਾਂ ਦੀਆਂ ਗਤੀਵਿਧੀਆਂ ਤੋਂ ਹਟਾਉਣ ਦੇ ਲਈ ਪਰਿਵਾਰ ਨੂੰ ਸਮੂਹਿਕ ਗੇਮਸ, ਯੋਗਾ, ਡਾਂਸ, ਏਰੋਬਿਕਸ ਆਦਿ ਐਕਟੀਵਿਟੀ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਵਿਆਹਾਂ 'ਤੇ ਵੀ ਪਿਆ ਕੋਰੋਨਾ ਮਹਾਮਾਰੀ ਦਾ ਅਸਰ
ਚਾਈਲਡ ਹੈਲਪਲਾਈਨ 'ਤੇ 92000 ਐਮਰਜੈਂਸੀ ਕਾਲ ਆਈ
ਫੰਡ ਦੀ ਪ੍ਰਵਕਤਾ ਨਿਵੋਦਿਤਾ ਆਹੂਜਾ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਦੌਰਾਨ ਚਾਈਲਡ ਹੈਲਪਲਾਈਨ 'ਤੇ 92000 ਐਮਰਜੈਂਸੀ ਕਾਲ ਆਈ ਹੈ। ਇਹ ਕਾਲ 11 ਦਿਨ ਦੇ ਅੰਤਰਾਲ ਦੇ ਦੌਰਾਨ ਆਈ। ਜਿਸ ਵਿਚ ਜ਼ਿਆਦਾਤਰ ਸ਼ਿਕਾਇਤਾਂ ਹਿੰਸਾ ਅਤੇ ਯੌਨ ਅਪਰਾਧ ਦੀਆਂ ਹਨ। ਇਸ ਸਬੰਧ ਵਿਚ ਉਨ੍ਹਾਂ ਨੇ ਅਖਬਾਰ ਵਿਚ ਛਪੀ ਇਕ ਰਿਪੋਰਟ ਦਾ ਹਵਾਲਾ ਵੀ ਦਿੱਤਾ। ਇਸ ਨਾਲ ਬੱਚਿਆਂ ਦੇ ਪ੍ਰਤੀ ਹੋਣ ਵਾਲੇ ਯੌਨ ਅਪਰਾਧ ਵਿਚ ਪੋਰਨੋਗ੍ਰਾਫੀ ਵੈਬਸਾਈਟ ਅਤੇ ਪੋਰਨ ਵੀਡੀਓ ਦੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਵੈਬਸਾਈਟਾਂ ਨੂੰ ਤੁਰੰਤ ਪ੍ਰਭਾਵ ਨਾਲ ਬੈਨ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਬੱਚਿਆਂ ਦੇ ਪ੍ਰਤੀ ਯੌਨ ਅਪਰਾਧ ਨੂੰ ਰੋਕਣਾ ਅਸੰਭਵ ਹੋ ਜਾਵੇਗਾ।
ਬੱਚਿਆਂ ਦੀ ਪ੍ਰੋਨੋਗ੍ਰਾਫੀ ਕਰਨ 'ਤੇ ਸਜਾ ਦਾ ਪ੍ਰਾਵਧਾਨ
ਵਰਿਸ਼ਠ ਕ੍ਰਿਮੀਨਲ ਲਾਅਰ ਰਮੇਸ਼ ਲਖਨਪਾਲ ਨੇ ਦੱਸਿਆ ਕਿ ਬੱਚਿਆਂ ਦੀ ਪ੍ਰੋਨੋਗਰਾਫੀ ਕਰਨ 'ਤੇ ਕਾਨੂੰਨੀ ਤੌਰ 'ਤੇ ਸਜ਼ਾ ਦਾ ਪ੍ਰਾਵਧਾਨ ਹੈ। ਇਸ ਨੂੰ ਪੋਸਕੋ ਐਕਟ ਦੇ ਅਧੀਨ ਲਿਆ ਗਿਆ ਹੈ। ਜੇਕਰ ਕੋਈ ਬੱਚੇ ਦੀ ਪ੍ਰੋਨੋਗ੍ਰਾਫੀ ਕਰਦਾ ਹੈ ਤਾਂ ਪਹਿਲੀ ਵਾਰ ਫੜੇ ਜਾਣ 'ਤੇ 5 ਸਾਲ ਅਤੇ ਦੂਜੇ ਸਾਲ ਫੜੇ ਜਾਣ 'ਤੇ 7 ਸਾਲ ਦੀ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ। ਇਸ ਦੇ ਇਲਾਵਾ ਬੱਚੇ ਦੀ ਪ੍ਰੋਨੋਗਰਾਫੀ ਨੂੰ ਅੱਗੇ ਸ਼ੇਅਰ ਕਰਨ ਅਤੇ ਉਸ ਨੂੰ ਮੋਬਾਇਲ ਵਿਚ ਸਟੋਰ ਕਰਨ ਵਾਲਾ ਵੀ ਅਪਰਾਧੀ ਹੈ। ਸ਼ੇਅਰ ਕਰਨ ਵਾਲੇ ਨੂੰ ਪਹਿਲੀ ਵਾਰ 3 ਸਾਲ ਅਤੇ ਦੂਜੀ ਵਾਰ 5 ਸਾਲ ਦੀ ਸਜ਼ਾ ਅਤੇ ਦਾ ਪ੍ਰਾਵਧਾਨ ਹੈ ਜਦਕਿ ਸਟੋਰ ਕਰਨ ਵਾਲੇ ਨੂੰ ਪਹਿਲੀ ਵਾਰ ਫੜੇ ਜਾਣ 'ਤੇ 5000 ਅਤੇ ਦੂਜੀ ਵਾਰ ਫੜੇ ਜਾਣ 'ਤੇ 10000 ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸਦੇ ਇਲਾਵਾ ਬੱਚਿਆਂ ਦੀ ਪ੍ਰੋਨੋਗਰਾਫੀ ਦਾ ਕਮਰਸ਼ੀਅਲ ਇਸਤੇਮਾਲ ਕਰਨ ਨੂੰ 3 ਤੋਂ 7 ਸਾਲ ਦੀ ਸਜ਼ਾ ਦਾ ਕਾਨੂੰਨ ਹੈ। ਇਸ ਤੋਂ ਇਲਾਵਾ ਨੈੱਟ 'ਤੇ ਬੱਚਿਆਂ ਦੀ ਪ੍ਰੋਨੋਗਰਾਫੀ ਨੂੰ ਛੱਡ ਕੇ ਕਿਸੇ ਸਮੱਗਰੀ ਨੂੰ ਡਾਊਨਲੋਡ ਕਰਨਾ ਉਸਨੂੰ ਦੇਖਣਾ ਹੁਣ ਤੱਕ ਅਪਰਾਧ ਦੀ ਸ੍ਰੇਣ ਵਿਚ ਨਹੀਂ ਆਉਂਦਾ ਹੈ।
ਇਹ ਵੀ ਪੜ੍ਹੋ : ਲੋਕਡਾਊਨ ਕਾਰਨ ਘਰਾਂ 'ਚ ਬੰਦ ਪੰਜਾਬ ਵਾਸੀਆਂ ਲਈ ਚੰਗੀ ਖਬਰ
ਕੈਪਟਨ ਕੋਲ ਪੁੱਜੀ 'ਨਵਜੋਤ ਸਿੱਧੂ' ਦੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ
NEXT STORY