ਜਲੰਧਰ (ਮ੍ਰਿਦੁਲ) - ਕੋਰੋਨਾ ਵਾਇਰਸ ਕਾਰਨ ਜਿਥੇ ਇਕ ਪਾਸੇ ਦੁਨੀਆ ਦੇ ਸਾਰੇ ਮੁਲਕਾਂ ਨੇ ਟ੍ਰੈਵਲ ਕਰਨ ’ਤੇ ਬੈਨ ਲਾ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਇਮੀਗ੍ਰੇਸ਼ਨ ਕਾਰੋਬਾਰੀਆਂ ਨੇ ਇਸ ਦਹਿਸ਼ਤ ਦੇ ਮਾਹੌਲ ’ਚ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਨਾ ਡਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਸਮੇਂ ਪੰਜਾਬ ਦੇ ਯੂਥ ’ਚ ਇਸ ਗੱਲ ਦਾ ਡਰ ਹੈ ਕਿ ਕੈਨੇਡਾ, ਯੂ. ਕੇ., ਆਸਟਰੇਲੀਆ ਅਤੇ ਹੋਰ ਦੇਸ਼ਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਸਟੂਡੈਂਟਸ ਨੂੰ ਅਗਲੇ ਸਤੰਬਰ ਇੰਟੇਕ ’ਚ ਆਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕਈ ਯੂਨੀਵਰਸਿਟੀਆਂ ਨੇ ਕੋਰੋਨਾ ਵਾਇਰਸ ਦੇ ਕਾਰਣ ਅਗਲੇ ਮਈ ਇੰਟੇਕ ’ਤੇ ਬੈਨ ਲਗਾ ਦਿੱਤਾ ਹੈ। ਦੂਜੇ ਪਾਸੇ ਦੋ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਨਾਨ ਸਿਟੀਜ਼ਨ ਦੀ ਐਂਟਰੀ ਅਮਰੀਕਾ ਵਲੋਂ ਬੈਨ ਕਰਨ ਦੇ ਮਾਮਲੇ ’ਚ ਸਟੂਡੈਂਟਸ ਨੂੰ ਲੈ ਕੇ ਕਾਫ਼ੀ ਚਿੰਤਤ ਹਨ ਕਿਉਂਕਿ ਜਿਨ੍ਹਾਂ ਸਟੂਡੈਂਟਸ ਦੇ ਵੀਜ਼ੇ ਆ ਚੁੱਕੇ ਹਨ, ਉਨ੍ਹਾਂ ਨੂੰ ਹੁਣ ਮਈ ਦੀ ਜਗ੍ਹਾ ਸਤੰਬਰ ਇੰਟੇਕ ’ਚ ਐਂਟਰੀ ਮਿਲੇਗੀ, ਜਿਸ ਸਬੰਧੀ ਸਟੂਡੈਂਟਸ ’ਚ ਡਰ ਹੈ ਕਿ ਕਿਤੇ ਸਤੰਬਰ ਦੀ ਜਗ੍ਹਾ ਹੁਣ ਜਨਵਰੀ ਇੰਟੇਕ ਤੱਕ ਵਧਾ ਕੇ ਉਨ੍ਹਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲੇਗਾ ਜਾਂ ਨਹੀਂ। ਇਸ ਦੁਚਿਤੀ ਦੀ ਹਾਲਤ ’ਚ ਕਈ ਨਵੇਂ ਸਟੂਡੈਂਟਸ ਅਪਲਾਈ ਵੀ ਨਹੀਂ ਕਰ ਰਹੇ ਹਨ, ਜਿਸ ਕਾਰਣ ਕਾਰੋਬਾਰੀ ਤੌਰ ’ਤੇ ਇਮੀਗ੍ਰੇਸ਼ਨ ਇੰਡਸਟਰੀ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਪੜ੍ਹੋ ਇਹ ਖਬਰ ਵੀ - ਪੰਜਾਬ ਲਈ ਕਿੰਨਾ ਖਤਰਨਾਕ ਸਾਬਤ ਹੋ ਰਿਹੈ ਕੈਨੇਡਾ?
ਪੜ੍ਹੋ ਇਹ ਖਬਰ ਵੀ - ਕੋਰੋਨਾ ਵਾਇਰਸ ਦਾ ਕਹਿਰ : ਕੈਨੇਡਾ ’ਚ ਰਹਿ ਰਹੇ ਵਿਦਿਆਰਥੀ ਪਏ ਵੱਡੇ ਸੰਕਟ ’ਚ
ਕੁਝ ਕਾਲਜਾਂ ਅਤੇ ਯੂਨੀਵਰਸਿਟੀਜ਼ ਨੇ ਮਈ ਸੈਸ਼ਨ ਨੂੰ ਕੀਤਾ ਡੈਫਰ : ਭਵਨੂਰ ਸਿੰਘ ਬੇਦੀ
ਪਿਰਾਮਿਡ ਈ ਸਰਵਿਸਿਜ਼ ਦੇ ਮਾਲਕ ਭਵਨੂਰ ਸਿੰਘ ਬੇਦੀ ਦੱਸਦੇ ਹਨ ਕਿ ਕੈਨੇਡਾ ’ਚ ਹਾਲਤ ਨੂੰ ਦੇਖਦੇ ਹੋਏ ਕੁਝ ਯੂਨੀਵਰਸਿਟੀਜ਼ ਜਾਂ ਕਾਲਜ ਹੀ ਹਨ ਜਿਨ੍ਹਾਂ ਰਾਹੀਂ ਇਸ ਸਮੇਂ ਮਈ ਸੈਸ਼ਨ ’ਚ ਆਉਣ ਤੋਂ ਬੈਨ ਲਾ ਦਿੱਤਾ ਹੈ। ਨਾ ਹੀ ਉਹ ਨਵੀਂ ਐਪਲੀਕੇਸ਼ਨ ਲੈ ਰਹੇ ਹਨ ਅਤੇ ਨਾ ਹੀ ਕੈਨੇਡਾ ਅੰਬੈਸੀ ਇਸ ਸਮੇਂ ਵੀਜ਼ੇ ਦੇ ਰਹੀ ਹੈ। ਮਈ ਸੈਸ਼ਨ ’ਚ ਆਉਣ ਵਾਲੇ ਸਟੂਡੈਂਟਸ ਜਿਨ੍ਹਾਂ ਦੇ ਵੀਜ਼ੇ ਲੱਗ ਚੁੱਕੇ ਹਨ, ਉਹ ਹੁਣ ਸਤੰਬਰ ਲਈ ਹੀ ਆ ਸਕਣਗੇ। ਹਾਲਾਂਕਿ ਅਜਿਹਾ ਨਹੀਂ ਹੈ ਕਿ ਕੈਨੇਡਾ ਸਰਕਾਰ ਬੈਨ ਨੂੰ ਵਧਾ ਕੇ ਅੱਗੇ ਜਨਵਰੀ ਤੱਕ ਲੈ ਜਾਵੇਗੀ। ਜੇਕਰ ਕੈਨੇਡਾ ਸਰਕਾਰ ਬੈਨ ਨੂੰ ਸਤੰਬਰ ਤੋਂ ਵਧਾ ਕੇ ਜਨਵਰੀ ਤੱਕ ਲੈ ਜਾਂਦੀ ਹੈ ਤਾਂ ਇਸ ਨਾਲ ਇਕੋਨਮੀ ਨੂੰ ਬਹੁਤ ਵੱਡਾ ਝਟਕਾ ਲੱਗੇਗਾ ਕਿਉਂਕਿ ਹਾਲਤ ਨੂੰ ਕੰਟਰੋਲ ਕਰਨ ਲਈ ਸਰਕਾਰ ਦੇ ਕੋਲ ਪੈਸਾ ਵੀ ਹੋਣਾ ਚਾਹੀਦਾ ਹੈ। ਇਸ ਲਈ ਜੋ ਸਟੂਡੈਂਟਸ ਇਸ ਸਮੇਂ ਚਿੰਤਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਮਈ ਦੀ ਜਗ੍ਹਾ ਸਤੰਬਰ ’ਚ ਜਾਣਾ ਪਵੇਗਾ, ਸਰਕਾਰ ਵੀਜ਼ਾ ਦੇਵੇਗੀ ਜਾਂ ਨਹੀਂ ਤਾਂ ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਪੜ੍ਹੋ ਇਹ ਖਬਰ ਵੀ - ਕੈਨੇਡਾ ਨੇ ਦਿੱਤੀ ਗੁੱਡ ਨਿਊਜ਼, ਇਹ ਵੀਜ਼ਾ ਹੈ ਤਾਂ ਜਲਦ ਮਾਰ ਸਕੋਗੇ ਉਡਾਰੀ
ਪੜ੍ਹੋ ਇਹ ਖਬਰ ਵੀ - ਸਰਹੱਦਾਂ ਦੀ ਤਾਲਾਬੰਦੀ ਨੇ ਸਤਾਏ ਆਸਟ੍ਰੇਲੀਆਈ ਵੀਜ਼ਾ ਧਾਰਕ
ਯੂ. ਕੇ. ਜਾਣ ਦੇ ਚਾਹਵਾਨ ਸਟੂਡੈਂਟਸ ਨਿਰਾਸ਼ ਨਾ ਹੋਣ : ਸਾਹਿਲ ਭਾਟੀਆ
ਓਮ ਵੀਜ਼ੇ ਦੇ ਮੈਨੇਜਿੰਗ ਡਾਇਰੈਕਟਰ ਸਾਹਿਲ ਭਾਟੀਆ ਦਾ ਕਹਿਣਾ ਹੈ ਕਿ ਯੂ. ਕੇ. ਜਾਣ ਦੇ ਚਾਹਵਾਨ ਸਟੂਡੈਂਟਸ ਨਿਰਾਸ਼ ਨਾ ਹੋਣ ਕਿਉਂਕਿ ਯੂ. ਕੇ. ਸਰਕਾਰ ਵਲੋਂ ਇਸ ਮਾਮਲੇ ’ਚ ਢਿੱਲ ਵਰਤੀ ਗਈ ਹੈ। ਯੂ. ਕੇ. ਦੀਆਂ ਯੂਨੀਵਰਸਿਟੀਜ਼ ਨੇ ਮਈ ਇੰਟੇਕ ਨੂੰ ਜੂਨ-ਜੁਲਾਈ ਤੱਕ ਵਧਾ ਦਿੱਤਾ ਹੈ, ਜਿਨ੍ਹਾਂ ’ਚ ਅਜੇ ਤੱਕ ਘੱਟ ਬੱਚਿਆਂ ਨੇ ਐਡਮਿਸ਼ਨ ਲਈ ਹੈ ਕਿਉਂਕਿ ਮਈ ਇੰਟੇਕ ’ਚ ਕਾਫ਼ੀ ਘੱਟ ਬੱਚੇ ਜਾਂਦੇ ਹਨ। ਸਾਲ ’ਚ ਜ਼ਰੂਰੀ ਸਤੰਬਰ ਅਤੇ ਜਨਵਰੀ ਇੰਟੇਕ ਹੀ ਹੁੰਦੇ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ’ਚ ਬੱਚੇ ਅਪਲਾਈ ਕਰਦੇ ਹਨ। ਇਸ ਲਈ ਸਟੂਡੈਂਟਸ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਪੜ੍ਹੋ ਇਹ ਖਬਰ ਵੀ - ਭਾਰਤ ’ਚ ਰਹਿ ਰਹੇ ਵਿਦੇਸ਼ੀਆਂ ਦਾ ਵੀਜ਼ਾ 15 ਅਪ੍ਰੈਲ ਤੱਕ ਵਧਿਆ
ਅਮਰੀਕਾ ’ਚ ਸਤੰਬਰ ਤੱਕ ਹਾਲਾਤ ਠੀਕ ਹੋ ਜਾਣਗੇ : ਰਣਜੀਤ ਸਿੰਘ
ਵੀਜ਼ਾ ਹੈਲਪਲਾਈਨ ਦੇ ਮੈਨੇਜਿੰਗ ਡਾਇਰੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਅਮਰੀਕਾ ਵਲੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੈਨ ਬਾਰੇ ਸਟੂਡੈਂਟਸ ਨੂੰ ਿਚੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅਮਰੀਕਾ ’ਚ ਇਸ ਸਮੇਂ ਲੋਕ ਕੋਰੋਨਾ ਨਾਲ ਪੀੜਤ ਹਨ ਪਰ ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉਮੀਦ ਹੈ ਕਿ ਸਤੰਬਰ ਤੱਕ ਹਾਲਾਤ ਜਲਦੀ ਹੀ ਕੰਟਰੋਲ ’ਚ ਆ ਜਾਣਗੇ। ਉਹ ਸਟੂਡੈਂਟਸ ਨੂੰ ਇਹੋ ਸਲਾਹ ਦੇਣਾ ਚਾਹੁੰਦੇ ਹਨ ਕਿ ਉਹ ਇਸ ਸਮੇਂ ਆਪਣੀ ਪ੍ਰੋਫਾਈਲ ਨੂੰ ਸਟਰੌਂਗ ਬਣਾਉਣ ਲਈ ਆਈਲੈਟਸ ਬੈਂਡ ਚੰਗੇ ਲੈਣ ਤਾਂ ਜੋ ਉਨ੍ਹਾਂ ਨੂੰ ਅਪਲਾਈ ਕਰਨ ਸਮੇਂ ਕੋਈ ਮੁਸ਼ਕਲ ਨਾ ਆਏ।
ਪੜ੍ਹੋ ਇਹ ਖਬਰ ਵੀ - UK ਨੇ ਵੀਜ਼ਾ ਫੀਸਾਂ 'ਚ ਕੀਤਾ ਭਾਰੀ ਵਾਧਾ, ਸਟੱਡੀ ਲਈ ਜਾਣਾ ਵੀ ਹੋਵੇਗਾ ਮਹਿੰਗਾ
18 ਮਾਰਚ ਤੋਂ ਪਹਿਲਾਂ ਜਿਨ੍ਹਾਂ ਸਟੂਡੈਂਟਸ ਕੋਲ ਵੈਲਿਡ ਪਰਮਿਟ ਹੈ, ਉਹ ਅਮਰੀਕਾ ਤੋਂ ਕੈਨੇਡਾ ਜਾ ਸਕਦੇ ਹਨ: ਅਨੁਰਾਗ ਸਿੰਘ ਸੰਧੂ
ਕੈਨਮ ਕੰਸਲਟੈਂਟਸ ਦੇ ਸੀ. ਈ. ਓ. ਅਨੁਰਾਜ ਸਿੰਘ ਸੰਧੂ ਦਾ ਕਹਿਣਾ ਹੈ ਕਿ ਕੈਨੇਡਾ ਦੇ ਸਰਕਾਰੀ ਪੋਰਟਲ ਕੈਨੇਡਾ ਡਾਟ ਸੀ. ਏ. ਵਲੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਨੇ ਬੈਨ ਨੂੰ ਲੈ ਕੇ ਨਿਯਮਾਂ ’ਚ ਢਿੱਲ ਵਰਤੀ ਗਈ ਹੈ। ਇਨ੍ਹਾਂ ਨਿਯਮਾਂ ’ਚ ਜਿਨ੍ਹਾਂ ਸਟੂਡੈਂਟਸ ਨੂੰ 18 ਮਾਰਚ ਤੋਂ ਪਹਿਲਾਂ ਸਟੱਡੀ ਪਰਮਿਟ ਗ੍ਰਾਂਟ ਹੋਇਆ ਜਾਂ 18 ਮਾਰਚ ਤੋਂ ਪਹਿਲਾਂ ਜਿਨ੍ਹਾਂ ਸਟੂਡੈਂਟਸ ਦੇ ਕੋਲ ਪਹਿਲਾਂ ਤੋਂ ਹੀ ਵੈਲਿਡ ਪਰਮਿਟ ਹੈ, ਉਹ ਹੀ ਇਸ ਸਮੇਂ ਅਮਰੀਕਾ ਤੋਂ ਕੈਨੇਡਾ ਟਰੈਵਲ ਕਰ ਸਕਦੇ ਹਨ, ਹਾਲਾਂਕਿ ਸਰਕਾਰ ਵਲੋਂ ਇਹ ਸਖਤੀ ਨਾਲ ਕਿਹਾ ਗਿਆ ਹੈ ਕਿ ਅਮਰੀਕਾ ਦਾ ਬਾਰਡਰ ਕਰਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਲਈ ਕੁਆਰੰਟਾਈਨ ਰਹਿਣਾ ਹੋਵੇਗਾ, ਜਿਸ ਤੋਂ ਬਾਅਦ ਉਹ ਕੈਨੇਡਾ ’ਚ ਦਾਖਲ ਹੋ ਸਕਦੇ ਹਨ। ਦੂਜੇ ਪਾਸੇ ਟਰਾਂਸਪੋਟੇਸ਼ਨ ਇੰਡਸਟ੍ਰੀ ਅਤੇ ਖੇਤਬਾੜੀ ਦੇ ਖੇਤਰ ’ਚ ਢਿੱਲ ਦਿੱਤੀ ਗਈ ਹੈ।
ਕੋਰੋਨਾ' ਦੀ ਪਈ ਮਾਰ : ਤੜਕੇ 5 ਵਜੇ ਕਰਵਾਇਆ ਸਾਦਾ ਵਿਆਹ
NEXT STORY