ਅੰਮ੍ਰਿਤਸਰ, (ਰਮਨ)- ਨਗਰ ਨਿਗਮ ਦੀਅਾਂ ਸਰਕਾਰੀ ਕਿਰਾਏ ਦੀਆਂ ਦੁਕਾਨਾਂ ਦੀ ਕੀਮਤ ਅਜੋਕੇ ਸਮੇਂ ’ਚ ਕਰੋਡ਼ਾਂ ਵਿਚ ਹੈ ਤੇ ਕਿਰਾਇਆ ਹਰ ਮਹੀਨੇ ਕੁਝ ਰੁਪਏ ਹੀ ਆ ਰਿਹਾ ਹੈ। ਉਥੇ ਹੀ ਨਿਗਮ ਦੇ ਵਿਭਾਗ ਕੋਲ ਸਰਕਾਰੀ ਥਾਵਾਂ ਦਾ ਰਿਕਾਰਡ ਗਾਇਬ ਹੋ ਚੁੱਕਾ ਹੈ, ਜਿਸ ਕਾਰਨ ਲੀਜ਼ ਦੀਆਂ ਥਾਵਾਂ ਨੂੰ ਲੈ ਕੇ ਵਿਭਾਗ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਗਮ ਦੇ ਰਿਕਾਰਡ ਵਿਚ ਹੁਣ ਤੱਕ 1105 ਸਰਕਾਰੀ ਦੁਕਾਨਾਂ ਹਨ ਤੇ ਸਾਲਾਨਾ ਕਿਰਾਇਆ ਨਿਗਮ ਨੂੰ ਇਨ੍ਹਾਂ ਤੋਂ 84 ਲੱਖ ਰੁਪਏ ਦੇ ਲਗਭਗ ਆਉਂਦਾ ਹੈ। ਨਿਗਮ ਦੀ ਕਰੋਡ਼ਾਂ ਰੁਪਏ ਦੀ ਸੰਪਤੀ ਨਾਲ ਅੱਜ ਵੀ ਕਈ ਦੁਕਾਨਾਂ ਤੋਂ 100-200 ਤੇ ਵੱਧ ਤੋਂ ਵੱਧ 1200 ਰੁਪਏ ਕਿਰਾਇਆ ਹੀ ਆ ਰਿਹਾ ਹੈ, ਜਿਸ ਨਾਲ ਨਿਗਮ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ।
ਸਰਕਾਰ ਵੱਲੋਂ ਪਿਛਲੇ ਸਮੇਂ ’ਚ ਵਨ ਟਾਈਮ ਸੈਟਲਮੈਂਟ ਪਾਲਿਸੀ ਤਹਿਤ ਨਿਗਮ ਵੱਲੋਂ ਦਿੱਤੀਆਂ ਗਈਆਂ ਕਿਰਾਏ ’ਤੇ ਦੁਕਾਨਾਂ ਨੂੰ ਉਨ੍ਹਾਂ ਨੂੰ ਵੇਚਣ ਸਬੰਧੀ ਪਾਲਿਸੀ ਜਾਰੀ ਕੀਤੀ ਗਈ ਸੀ ਪਰ ਨਿਗਮ ਅਧਿਕਾਰੀਆਂ ਨੇ ਸਿਰਫ ਇਨ੍ਹਾਂ ਨੂੰ ਦਸਤਾਵੇਜ਼ਾਂ ਤੱਕ ਹੀ ਸੀਮਤ ਰੱਖਿਆ, ਇਸ ਉਪਰ ਅਮਲ ਨਹੀਂ ਕੀਤਾ। ਉਸ ਸਮੇਂ ਪਾਲਿਸੀ ਆਉਣ ’ਤੇ ਸ਼ਹਿਰ ਵਿਚ 700 ਦੇ ਲਗਭਗ ਲੋਕਾਂ ਨੇ 1 ਹਜ਼ਾਰ ਰੁਪਏ ਦਾ ਡਰਾਫਟ ਬਣਾ ਕੇ ਨਿਗਮ ਨੂੰ ਦਿੱਤਾ, ਜਿਸ ਨੂੰ ਦਿੱਤੇ ਵੀ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਕਿਸੇ ਵੀ ਅਧਿਕਾਰੀ ਨੇ ਉਸ ਤੋਂ ਬਾਅਦ ਕੁਝ ਨਹੀਂ ਕੀਤਾ, ਜਿਸ ਨਾਲ ਅੱਜ ਵੀ ਨਿਗਮ ਦੀਆਂ ਦੁਕਾਨਾਂ ਦੇ ਕਿਰਾਏਦਾਰ ਦੁਕਾਨਾਂ ਲੈਣ ਦੇ ਚਾਹਵਾਨ ਹਨ ਪਰ ਮਾਮਲਾ ਪਤਾ ਨਹੀਂ ਕਿਸ ਕਾਰਨ ਅੱਧ ਵਿਚ ਲਟਿਆ ਹੋਇਆ ਹੈ। ਜੇਕਰ ਨਿਗਮ ਦੀਆਂ 700 ਦੁਕਾਨਾਂ ਹੀ ਵਿਕ ਜਾਣ ਤਾਂ ਨਿਗਮ ਦੀ ਆਰਥਿਕ ਹਾਲਤ ਕਾਫ਼ੀ ਸੁਧਰ ਸਕਦੀ ਹੈ।
60 ਗ੍ਰਾਮ ਹੈਰੋਇਨ ਸਣੇ ਇਕ ਕਾਬੂ
NEXT STORY