ਸ੍ਰੀ ਮੁਕਤਸਰ ਸਾਹਿਬ (ਦਰਦੀ) : ਅਦਾਲਤ 'ਜੁਵੈਨਾਈਲ ਜਸਟਿਸ ਬੋਰਡ' ਦੇ ਪ੍ਰਿੰਸੀਪਲ ਮੈਜਿਸਟਰੇਟ ਹਰਵਿੰਦਰ ਸਿੰਘ ਸਿੰਧੀਆ ਨੇ ਇਕ ਨਾਬਾਲਿਗ ਵੱਲੋਂ ਕੀਤੇ ਕਤਲ ਦੇ ਮੁਕਦਮੇ ਦਾ ਫੈਸਲਾ ਸੁਣਾਉਂਦਿਆਂ ਮੁਲਜ਼ਮ ਨੂੰ ਬਰੀ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 3 ਫਰਵਰੀ 2014 ਨੂੰ ਪਿੰਡ ਮਹਾਂਬੱਧਰ ਵਿਖੇ ਰਹਿਣ ਵਾਲਾ 9ਵੀਂ ਕਲਾਸ ਦਾ ਵਿਦਿਆਰਥੀ ਬੰਟੀ ਆਪਣੇ ਘਰੋਂ ਸ਼ਾਮ ਸਮੇਂ ਆਪਣੇ ਦੋਸਤ ਘਰ ਗਿਆ ਸੀ ਪਰ ਮੁੜ ਵਾਪਿਸ ਆਪਣੇ ਨਹੀਂ ਪੁੱਜਾ ਤਾਂ ਉਸਦੇ ਪਰਿਵਾਰ ਵਾਲੇ ਉਸਦੀ ਭਾਲ ਕਰਦੇ ਰਹੇ। ਅਗਲੇ ਦਿਨ 4 ਫਰਵਰੀ ਨੂੰ ਬੰਟੀ ਦੀ ਲਾਸ਼ ਪਿੰਡ ਦੇ ਪੰਚਾਇਤ ਘਰ ਕੋਲੋਂ ਪ੍ਰਾਪਤ ਹੋਈ।
ਮ੍ਰਿਤਕ ਦੇ ਪਿਤਾ ਨੀਲਾ ਸਿੰਘ ਨੇ ਥਾਣਾ ਲੱਖੇਵਾਲੀ ਦੀ ਪੁਲਸ ਨੂੰ ਸੂਚਨਾ ਦਿੰਦਿਆਂ ਸ਼ੱਕ ਜ਼ਾਹਿਰ ਕੀਤਾ ਕਿ ਉਸਦੇ ਲੜਕੇ ਬੰਟੀ ਦਾ ਕਤਲ ਪਿੰਡ ਮਹਾਂਬੱਧਰ ਦੇ ਹੀ ਇਕ ਲੜਕੇ ਗੁਰਮੀਤ ਸਿੰਘ ਨੇ ਕੀਤਾ ਹੈ। ਉਸਦੇ ਪਿਤਾ ਨੇ ਕਿਹਾ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਉਸਦਾ ਲੜਕਾ ਬੰਟੀ ਉਸਦੀ ਭੈਣ 'ਤੇ ਮਾੜੀ ਅੱਖ ਰੱਖਦਾ ਹੈ ਇਸੇ ਰੰਜਿਸ਼ ਵਿਚ ਉੁਸਨੇ ਬੰਟੀ ਦਾ ਕਤਲ ਕਰ ਦਿੱਤਾ। ਉਸਦੇ ਬਿਆਨਾ ਦੇ ਆਧਾਰ 'ਤੇ ਪੁਲਸ ਨੇ ਗੁਰਮੀਤ ਸਿੰਘ ਖਿਲਾਫ ਕਤਲ ਦੇ ਦੋਸ਼ਾਂ ਹੇਠ ਧਾਰਾ 302 ਆਈ. ਪੀ. ਸੀ. ਅਧੀਨ ਥਾਣਾ ਲੱਖੇਵਾਲੀ ਵਿਖੇ ਮੁਕਦਮਾ ਦਰਜ ਕਰਕੇ ਮਾਮਲਾ ਅਦਾਲਤ ਵਿਚ ਪੇਸ਼ ਕਰ ਦਿੱਤਾ। ਅਦਾਲਤ ਨੇ ਮੁਲਜ਼ਮ ਗੁਰਮੀਤ ਸਿੰਘ ਦੀ ਉਮਰ 17 ਸਾਲ ਹੋਣ ਕਰਕੇ ਉਸਦਾ ਕੇਸ 'ਜੁਵੈਨਾਈਲ ਜਸਟਿਸ ਬੋਰਡ' ਹਵਾਲੇ ਕਰ ਦਿੱਤਾ। ਸਫਾਈ ਧਿਰ ਦੇ ਵਕੀਲ ਗੁਰਲਾਲ ਸਿੰਘ ਢਿੱਲੋ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬੋਰਡ ਨੇ ਮੁਲਜ਼ਮ ਗੁਰਮੀਤ ਸਿੰਘ ਨੂੰ ਦੋਸ਼ ਸਾਬਤ ਨਾ ਹੋਣ 'ਤੇ ਬਰੀ ਕਰ ਦਿੱਤਾ ਹੈ।
ਪਿਓ-ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ਼ 'ਚ 8 ਵਿਅਕਤੀਆਂ ਖਿਲਾਫ ਮਾਮਲਾ ਦਰਜ
NEXT STORY