ਮੋਹਾਲੀ (ਰਾਣਾ) : ਜ਼ਿਲਾ ਅਦਾਲਤ ਵਿਚ ਈ-ਕੋਰਟ ਪ੍ਰੋਜੈਕਟ ਤਹਿਤ ਲਾਈ ਗਈ ਟੱਚ ਸਕਰੀਨ ਕਿਆਸਕ ਲਾ ਦਿੱਤੀ ਗਈ ਹੈ, ਜਿਸ ਨਾਲ ਹੁਣ ਉਥੇ ਆਉਣ ਵਾਲੇ ਲੋਕਾਂ ਨੂੰ ਆਪਣੇ ਕੇਸ ਦਾ ਸਟੇਟਸ ਜਾਂ ਉਸ ਦੀ ਕਾਰਵਾਈ ਬਾਰੇ ਜਾਣਕਾਰੀ ਹਾਸਿਲ ਕਰਨ ਵਿਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਨਾ ਹੀ ਲੋਕਾਂ ਨੂੰ ਵਕੀਲਾਂ ਤੇ ਨਾ ਹੀ ਅਦਾਲਤ ਦੇ ਮੁਲਾਜ਼ਮਾਂ ਦੇ ਚੱਕਰ ਲਾਉਣੇ ਪੈਣਗੇ ਕਿਉਂਕਿ ਅਦਾਲਤ ਵਿਚ ਈ-ਕੋਰਟ ਪ੍ਰੋਜੈਕਟ ਤਹਿਤ ਟੱਚ ਸਕਰੀਨ ਕਿਆਸਕ ਲਾਈ ਗਈ ਹੈ, ਉਸ ਤੋਂ ਕੇਸ ਸਬੰਧੀ ਕੋਈ ਵੀ ਜਾਣਕਾਰੀ ਲੈਣੀ ਆਸਾਨ ਹੋ ਜਾਵੇਗੀ। ਇਹ ਪ੍ਰਕਿਰਿਆ ਪਾਇਲਟ ਪ੍ਰੋਜੈਕਟ ਤਹਿਤ ਚੱਲ ਰਹੀ ਹੈ ।
ਟੱਚ ਸਕਰੀਨ ਵਿਚ ਦੇਸ਼ ਦੇ ਕਿਸੇ ਵੀ ਸੂਬੇ ਵਿਚ ਚੱਲ ਰਹੇ ਕੇਸ ਦਾ ਸਟੇਟਸ ਪਤਾ ਲੱਗ ਸਕੇਗਾ। ਇਸ ਲਈ ਲੋਕਾਂ ਨੇ ਦਰਜ ਕੇਸ ਦਾ ਐੱਫ. ਆਈ. ਆਰ. ਨੰਬਰ, ਪਾਰਟੀ ਦਾ ਨਾਂ, ਕੇਸ ਨੰਬਰ, ਫਿਲਿੰਗ ਜਾਂ ਵਕੀਲ ਦੇ ਨਾਂ ਸਮੇਤ ਕੁਝ ਜਾਣਕਾਰੀਆਂ ਯਾਦ ਰੱਖਣੀਆਂ ਹਨ, ਜਿਸ ਤੋਂ ਬਾਅਦ ਟੱਚ ਸਕਰੀਨ 'ਤੇ ਜਾਣਕਾਰੀ ਭਰਦਿਆਂ ਹੀ ਸਾਰੀ ਜਾਣਕਾਰੀ ਉਹ ਹਾਸਿਲ ਕਰ ਸਕਣਗੇ ।
ਪ੍ਰੋਜੈਕਟ ਕਾਮਯਾਬ ਰਿਹਾ ਤਾਂ ਹੋਰ ਅਦਾਲਤਾਂ 'ਚ ਹੋਵੇਗਾ ਸ਼ੁਰੂ : ਜਾਣਕਾਰੀ ਅਨੁਸਾਰ ਜੋ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਈ-ਕੋਰਟ ਪ੍ਰੋਜੈਕਟ ਤਹਿਤ ਟੱਚ ਸਕਰੀਨ ਕਿਆਸਕ ਲਗਾਈ ਗਈ ਹੈ ਜੇਕਰ ਉਹ ਮੋਹਾਲੀ ਕੋਰਟ ਵਿਚ ਕਾਮਯਾਬ ਰਹੀ ਤਾਂ ਇਸ ਨੂੰ ਹੋਰ ਰਾਜ ਦੀਆਂ ਅਦਾਲਤਾਂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ ਜੇਕਰ ਕੋਰਟ ਵਿਚ ਜਾ ਕੇ ਦੇਖਿਆ ਜਾਵੇ ਤਾਂ ਉਥੇ ਹੁਣ ਈ-ਕੋਰਟ ਪ੍ਰੋਜੈਕਟ ਤਹਿਤ ਕੰਮ ਚੱਲ ਰਿਹਾ ਹੈ, ਜਿਸ ਤਹਿਤ ਸਾਰੀਆਂ ਅਦਾਲਤਾਂ ਨੂੰ ਕੰਪਿਊਟੀਕਰਨ ਕੀਤਾ ਜਾ ਰਿਹਾ ਹੈ । ਨਾਲ ਹੀ ਪੇਪਰ ਵਰਕ ਨੂੰ ਘੱਟ ਕੀਤਾ ਜਾ ਰਿਹਾ ਹੈ । ਇਸ ਨਾਲ ਸਰਕਾਰ ਨੂੰ ਵੀ ਫਾਇਦਾ ਹੈ ਕਿਉਂਕਿ ਜਦੋਂ ਅਦਾਲਤ ਦੇ ਸਾਰੇ ਫੈਸਲਿਆਂ ਦਾ ਰਿਕਾਰਡ ਕੰਪਿਊਟਰ 'ਤੇ ਰਹੇਗਾ ਤਾਂ ਉਸ ਤੋਂ ਕੋਈ ਵੀ ਕਿਤੇ ਵੀ ਬੈਠਕੇ ਜਾਣਕਾਰੀ ਹਾਸਿਲ ਕਰ ਸਕੇਗਾ ।
ਇੰਨਾ ਹੀ ਨਹੀਂ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਜਾਂ ਹਾਦਸਾ ਹੁੰਦਾ ਹੈ ਤਾਂ ਵੀ ਇਸ ਤੋਂ ਰਿਕਾਰਡ ਨੂੰ ਨੁਕਸਾਨ ਨਹੀਂ ਹੋਵੇਗਾ । ਵਕੀਲਾਂ ਨੂੰ ਵੀ ਆਪਣੇ ਕੇਸਾਂ ਦੀਆਂ ਫਾਈਲਾਂ ਨੂੰ ਚੁੱਕ ਕੇ ਕੋਰਟ 'ਚ ਨਹੀਂ ਪੁੱਜਣਾ ਪਵੇਗਾ । ਟੱਚ ਸਕਰੀਨ ਮੋਹਾਲੀ ਅਦਾਲਤ ਵਿਚ ਫਿਲਹਾਲ ਇਕ ਥਾਂ ਸਥਾਪਿਤ ਕੀਤੀ ਗਈ ਹੈ, ਇਹ ਏ. ਟੀ. ਐੱਮ. ਦੇ ਨਾਲ ਮਿਲਦੀ-ਜੁਲਦੀ ਹੈ । ਇਸ ਵਿਚ ਕੇਸ ਦਾ ਸਟੇਟਸ, ਬੇਲ ਆਰਡਰ, ਵਾਰੰਟ ਆਰਡਰ ਸਮੇਤ ਜਾਣਕਾਰੀਆਂ ਲੋਕ ਹਾਸਿਲ ਕਰ ਸਕਣਗੇ ।
ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੇ ਐੱਸ.ਆਈ.ਟੀ. ਟੀਮ ਸਾਹਮਣੇ ਖੋਲ੍ਹੇ ਕਈ ਰਾਜ਼
NEXT STORY