ਦਿੜ੍ਹਬਾ ਮੰਡੀ(ਸਰਾਓ)-ਪਾਤੜਾਂ ਸ਼ਹਿਰ ਦੇ ਚੁਨਾਗਰਾ ਰੋਡ ਟ੍ਰੀਟਮੈਂਟ ਪਲਾਂਟ ਦੇ ਨੇੜੇ ਇਕ ਕਾਲੋਨੀ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਆਏ ਦਿੜ੍ਹਬਾ ਦੇ ਇਕ ਸਾਬਕਾ ਪ੍ਰਿੰਸੀਪਲ ਨੂੰ ਪ੍ਰੇਮਿਕਾ ਦੇ ਦਿਓਰ ਨੇ ਘਰ 'ਚ ਬੰਦੀ ਬਣਾ ਲਿਆ, ਜਦਕਿ ਪ੍ਰਿੰਸੀਪਲ ਦਾ ਦੂਸਰਾ ਸਾਥੀ ਜੋ ਗਲੀ ਦੇ ਬਾਹਰ ਗੱਡੀ ਕੋਲ ਖੜ੍ਹਾ ਸੀ ਰੌਲਾ ਪੈਣ 'ਤੇ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ । ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਕਤ ਔਰਤ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਬੰਦੀ ਬਣਾਏ ਸਾਬਕਾ ਪ੍ਰਿੰਸੀਪਲ ਨੂੰ ਫਰਾਰ ਕਰਵਾ ਦਿੱਤਾ । ਜਦੋਂ ਸਿਟੀ ਇੰਚਾਰਜ ਆਪਣੀ ਪੁਲਸ ਪਾਰਟੀ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਤਾਂ ਰੌਲੇ ਰੱਪੇ ਨੂੰ ਸ਼ਾਂਤ ਕਰਵਾ ਕੇ ਕਾਰ ਨੂੰ ਕਬਜ਼ੇ 'ਚ ਲੈ ਲਿਆ । ਜਦੋਂ ਇਸ ਬਾਰੇ ਮੁਹੱਲਾ ਨਿਵਾਸੀਆਂ ਨੇ ਡੀ. ਐੱਸ. ਪੀ. ਪਾਤੜਾਂ ਨੂੰ ਸਾਰੀ ਘਟਨਾ ਬਾਰੇ ਜਾਣੂ ਕਰਵਾਇਆ ਤਾਂ ਡੀ. ਐੱਸ. ਪੀ. ਸਾਹਿਬ ਨੇ ਇਸ ਦੀ ਜਾਂਚ ਬਾਰੀਕੀ ਨਾਲ ਕਰਨ ਦਾ ਭਰੋਸਾ ਦਿਵਾਇਆ। ਮੁਹੱਲਾ ਵਾਸੀਆਂ ਨੇ ਡੀ. ਐੱਸ. ਪੀ. ਨੂੰ ਕੁਝ ਔਰਤਾਂ ਵੱਲੋਂ ਪ੍ਰੇਮ ਜਾਲ ਵਿਚ ਫਸਾ ਕੇ ਲੁੱਟਣ ਵਾਲਾ ਚਕਲਾ ਚਲਾਉਣ ਬਾਰੇ ਜਾਣਕਾਰੀ ਦਿੱਤੀ, ਜਿਸ ਕਰ ਕੇ ਇਸ ਦੀ ਜਾਂਚ ਡੀ. ਐੱਸ. ਪੀ. ਸਾਹਿਬ ਖੁਦ ਕਰ ਰਹੇ ਹਨ । ਇਸ ਸਬੰਧੀ ਜਦੋਂ ਸਿਟੀ ਇੰਚਾਰਜ ਲਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਅਜੇ ਤਕ ਕਾਰ 'ਚ ਸਵਾਰ ਹੋ ਕੇ ਆਏ ਦੋਵੇਂ ਲੋਕ ਫਰਾਰ ਹਨ । ਕਾਰ ਕਬਜ਼ੇ ਵਿਚ ਲੈ ਲਈ ਗਈ ਹੈ ਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਪਰ ਇਥੇ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਪੰਜਵੇਂ ਦਿਨ ਵੀ ਕਾਰ ਮਾਲਕ ਨੂੰ ਪੁਲਸ ਵੱਲੋਂ ਬੁਲਾ ਕੇ ਪੁੱਛਗਿੱਛ ਨਹੀਂ ਕੀਤੀ ਗਈ ਤੇ ਨਾ ਹੀ ਪੁਲਸ ਅਜੇ ਤਕ ਦੂਸਰੇ ਮੁਲਜ਼ਮ ਤਕ ਪਹੁੰਚੀ ਹੈ। ਓਧਰ, ਜਦ ਸਾਬਕਾ ਪ੍ਰਿੰਸੀਪਲ ਦਾ ਪੱਖ ਜਾਣਨ ਲਈ ਵਾਰ-ਵਾਰ ਉਨ੍ਹਾਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
220 ਗ੍ਰਾਮ ਅਫੀਮ ਤੇ 300 ਬੋਤਲਾਂ ਸ਼ਰਾਬ ਸਣੇ ਇਕ ਕਾਬੂ, ਦੋ ਫਰਾਰ
NEXT STORY