ਤਪਾ ਮੰਡੀ(ਸ਼ਾਮ, ਗਰਗ)- ਜੰਡ ਵਾਲੀ ਗਲੀ ਵਿਚਕਾਰ ਸੀਵਰੇਜ ਦੇ ਡੂੰਘੇ ਟੋਏ ਨੂੰ ਠੀਕ ਕਰਨ ਲਈ ਪੁੱਟੇ ਰਸਤੇ ਨੂੰ ਲੈ ਕੇ 2 ਧਿਰਾਂ 'ਚ ਖੜਕ ਪਈ, ਜਿਸ ਕਾਰਨ ਦੋਵਾਂ ਧਿਰਾਂ ਦੇ 2 ਵਿਅਕਤੀ ਜ਼ਖਮੀ ਹੋ ਗਏ। ਗਲੀ ਵਾਸੀਆਂ ਗਿਆਨ ਗੋੜ, ਅੰਗਰੇਜ਼ ਕੌਰ, ਦੀਪਾ, ਬਲਵੀਰ ਕੌਰ, ਚਰਨਜੀਤ ਕੌਰ ਨੇ ਦੱਸਿਆ ਕਿ 15 ਦਿਨ ਪਹਿਲਾਂ ਇਸ ਮੁਹੱਲੇ ਦੀ ਵਾਟਰ ਸਪਲਾਈ ਵਾਲੀ ਪਾਈਪ ਲੀਕ ਕਰਦੀ ਸੀ, ਜਿਸ ਨੂੰ ਠੀਕ ਕਰਨ ਲਈ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਟੋਇਆ ਪੁੱਟ ਕੇ ਵਿਚਕਾਰ ਛੱਡ ਦਿੱਤਾ। ਮੀਂਹ ਕਾਰਨ ਟੋਇਆ ਧਸ ਕੇ ਡੂੰਘਾ ਹੋ ਗਿਆ, ਜੋ ਕਿ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਅੱਜ ਸਵੇਰੇ ਗਲੀ ਵਾਸੀਆਂ ਨੇ ਨਗਰ ਕੌਂਸਲ ਦੀ ਇਸ ਲਾਪ੍ਰਵਾਹੀ ਤੋਂ ਪ੍ਰੇਸ਼ਾਨ ਹੋ ਕੇ ਟੋਏ ਦੇ ਆਲੇ-ਦੁਆਲੇ ਇੱਟਾਂ ਰੱਖ ਕੇ ਰਸਤਾ ਬੰਦ ਕਰ ਦਿੱਤਾ ਤਾਂ ਜੋ ਲੋਕਾਂ ਨੂੰ ਆਉਂਦੀਆਂ ਮੁਸ਼ਕਿਲਾਂ ਦੇਖ ਨਗਰ ਕੌਂਸਲ ਇਸ ਸਮੱਸਿਆ ਨੂੰ ਜਲਦੀ ਹੱਲ ਕਰੇ ਪਰ ਸਮੱਸਿਆ ਹੱਲ ਹੋਣ ਦੀ ਬਜਾਏ ਵਧ ਗਈ ਅਤੇ 2 ਧਿਰਾਂ 'ਚ ਲੜਾਈ ਹੋ ਗਈ। ਹਸਪਤਾਲ ਤਪਾ 'ਚ ਜ਼ੇਰੇ ਇਲਾਜ ਵਿਨੋਦ ਕੁਮਾਰ ਘਈ ਦਾ ਕਹਿਣਾ ਹੈ ਕਿ ਰਸਤਾ ਬੰਦ ਹੋਣ ਕਾਰਨ ਰੁਪਿੰਦਰ ਸ਼ਰਮਾ ਨਾਮਕ ਨੌਜਵਾਨ ਲੰਘਣ ਲੱਗਾ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਉਨ੍ਹਾਂ 'ਚ ਹੋਈ ਲੜਾਈ 'ਚ ਸੱਟਾਂ ਲੱਗਣ ਕਾਰਨ ਉਹ ਦੋਵੇਂ ਜ਼ਖਮੀ ਹੋ ਗਏ। ਹਸਪਤਾਲ ਦੇ ਸੂਤਰਾਂ ਅਨੁਸਾਰ ਦੋਵਾਂ ਜ਼ਖਮੀਆਂ ਦਾ ਰੁੱਕਾ ਕੱਟ ਕੇ ਪੁਲਸ ਸਟੇਸ਼ਨ ਤਪਾ ਭੇਜ ਦਿੱਤਾ ਗਿਆ ਹੈ।
ਕੀ ਕਹਿੰਦੇ ਨੇ ਪੁਲਸ ਮੁਲਾਜ਼ਮ : ਪੁਲਸ ਕਰਮਚਾਰੀ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਕੋਲ ਰੁੱਕਾ ਨਹੀਂ ਆਇਆ। ਰੁੱਕਾ ਆਉਣ 'ਤੇ ਜ਼ਖਮੀਆਂ ਦੇ ਬਿਆਨ ਲੈ ਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਕੀ ਕਹਿੰਦੇ ਨੇ ਕੌਂਸਲਰ :ਵਾਰਡ ਕੌਂਸਲਰ ਦਵਿੰਦਰ ਦੀਕਸ਼ਤ ਦਾ ਕਹਿਣਾ ਹੈ ਕਿ ਟੋਇਆ ਵਾਟਰ ਸਪਲਾਈ ਦੀ ਪਾਈਪ ਠੀਕ ਕਰਨ ਲਈ ਪੁੱਟਿਆ ਗਿਆ ਸੀ। ਟੋਇਆ ਭਰਵਾ ਕੇ ਠੀਕ ਕਰ ਦਿੱਤਾ ਜਾਵੇਗਾ। ਇਸ ਮੌਕੇ ਹਾਜ਼ਰ ਰਾਜਵਿੰਦਰ ਕੌਰ, ਸੁਰਿੰਦਰਪਾਲ ਕੌਰ, ਬਲਜੀਤ ਕੌਰ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਵੱਲੋਂ ਸਮੱਸਿਆ ਨੂੰ ਪਹਿਲਾਂ ਹੀ ਹੱਲ ਕਰ ਲਿਆ ਜਾਂਦਾ ਤਾਂ ਇਹ ਝਗੜਾ ਹੋਣਾ ਹੀ ਨਹੀਂ ਸੀ। ਉਨ੍ਹਾਂ ਇਸ ਮਾਮਲੇ 'ਚ ਨਗਰ ਕੌਂਸਲ ਨੂੰ ਕਸੂਰਵਾਰ ਠਹਿਰਾਇਆ।
ਰਹੂੜਿਆਂਵਾਲੀ ਵਿਖੇ ਬੱਸ ਸਟੈਂਡ ਅਤੇ ਸਕੂਲ ਦੇ ਸਾਹਮਣੇ ਚੱਲ ਰਹੇ ਸ਼ਰਾਬ ਦੇ ਠੇਕੇ ਨੂੰ ਚੁਕਵਾਇਆ ਜਾਵੇ
NEXT STORY