ਘੱਲ ਖੁਰਦ(ਦਲਜੀਤ)—ਥਾਣਾ ਘੱਲ ਖੁਰਦ ਪੁਲਸ ਨੇ ਸੁਖਮੰਦਰ ਸਿੰਘ ਉਦਯੋਗ ਉਨਤੀ ਅਧਿਕਾਰੀ ਫਿਰੋਜ਼ਪੁਰ ਦੀ ਸ਼ਿਕਾਇਤ 'ਤੇ ਨਾਜਾਇਜ਼ ਤੌਰ 'ਤੇ ਨਿਕਾਸੀ ਕਰਵਾਉਣ ਦੇ ਦੋਸ਼ 4 ਵਿਅਕਤੀਆਂ ਖਿਲਾਫ ਮਾਈਨਿੰਗ ਐਂਡ ਮਿਨਰਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ। ਜ਼ਿਕਰਯੋਗ ਹੈ ਕਿ ਉਕਤ ਮਾਮਲੇ ਵਿਚ ਪੁਲਸ ਵੱਲੋਂ ਅਜੇ ਕਿਸੇ ਵੀ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਥਾਣਾ ਘੱਲ ਖੁਰਦ ਦੇ ਸਹਾਇਕ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਗਏ ਬਿਆਨ 'ਚ ਸੁਖਮੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਰੇਸ਼ਮ ਸਿੰਘ, ਬਚਿੱਤਰ ਸਿੰਘ ਵਾਸੀ ਪਿੰਡ ਗਿੱਲ ਅਪਣੇ ਪਿੰਡ 'ਚੋਂ ਨਾਜਾਇਜ਼ ਤੌਰ 'ਤੇ ਰੇਤਾ ਦੀ ਨਿਕਾਸੀ ਕਰਵਾਉਂਦੇ ਹਨ।ਇਸ ਦੇ ਨਾਲ ਹੀ ਦੋਸ਼ੀ ਠਾਣਾ ਸਿੰਘ ਨਿਵਾਸੀ ਮਾਹ੍ਹਲਾ ਕਲਾਂ ਮੋਗਾ ਅਤੇ ਇਕਬਾਲ ਸਿੰਘ ਨਿਵਾਸੀ ਮੁੱਦਕੀ ਇਲਾਕੇ 'ਚ ਪਾਬੰਦੀ ਦੇ ਬਾਵਜੂਦ ਨਾਜਾਇਜ਼ ਤੌਰ 'ਤੇ ਰੇਤਾ ਦੀ ਨਿਕਾਸੀ ਕਰਵਾਉਂਦੇ ਹਨ। ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਜਾਂਚਕਰਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ 'ਚ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਛੇਵੇਂ ਗੁਰੂ ਸਬੰਧੀ ਅਪਸ਼ਬਦ ਬੋਲੇ ਜਾਣ ਕਾਰਨ ਸਿੱਖ ਸੰਗਤਾਂ 'ਚ ਭਾਰੀ ਰੋਸ
NEXT STORY