ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਇਕ ਪੁਲਸ ਮੁਲਾਜ਼ਮ ਨੂੰ ਗਾਲ੍ਹਾਂ ਕੱਢਣ, ਧੱਕਾ-ਮੁੱਕੀ ਕਰਨ, ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ 'ਤੇ ਇਕ ਵਿਅਕਤੀ ਖਿਲਾਫ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸਿਪਾਹੀ ਸੁਖਜੀਤ ਸਿੰਘ ਕਲੱਬ ਚੌਕ ਮਾਲੇਰਕੋਟਲਾ ਤੋਂ ਸਰਹਿੰਦੀ ਗੇਟ ਵੱਲ ਨੂੰ ਗਸ਼ਤ 'ਤੇ ਚੈਕਿੰਗ ਡਿਊਟੀ ਸਬੰਧੀ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਮੁਹੰਮਦ ਯਾਸੀਨ ਪੁੱਤਰ ਅਬਦੁਲ ਗਫੂਰ ਭੈਣੀ ਕੰਬੋਆ ਥਾਣਾ ਅਹਿਮਦਗੜ੍ਹ ਨੂੰ ਚੈੱਕ ਕਰਨ ਲਈ ਰੋਕਿਆ ਤਾਂ ਉਕਤ ਮੁਲਜ਼ਮ ਨੇ ਉਸ ਨੂੰ ਗਾਲ੍ਹ ਕੱਢੀ, ਧੱਕਾ-ਮੁੱਕੀ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ 'ਚ ਉਕਤ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜੇਲ ਦੀ ਦੀਵਾਰ ਤੋਂ ਬੀੜੀਆਂ ਦੇ ਬੰਡਲ ਸੁੱਟਣ ਵਾਲੇ 2 ਗ੍ਰਿਫਤਾਰ
NEXT STORY