ਖੰਨਾ(ਸੁਖਵਿੰਦਰ ਕੌਰ)-ਸ਼ਹਿਰ ਦੀ ਨਵੀਂ ਆਬਾਦੀ ਇਲਾਕੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ।ਕਹਾਣੀ ਕੁਝ ਇਸ ਤਰ੍ਹਾਂ ਹੈ । ਇਸ ਖੇਤਰ ਵਿਚ ਮੋਟਰ ਵਾਲੀ ਗਲੀ 'ਚ ਰਹਿੰਦੇ ਸੁਰਿੰਦਰ ਕੁਮਾਰ ਬੈਕਟਰ, ਜਿਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਬੱਚੇ ਯੂ. ਐੱਸ. ਏ. ਵਿਚ ਹਨ । ਸੁਰਿੰਦਰ ਕੁਮਾਰ ਨੇ 100 ਤੋਂ ਜ਼ਿਆਦਾ ਕਬੂਤਰ ਪਾਲ ਰੱਖ਼ੇ ਸਨ । ਸੁਰਿੰਦਰ ਮੁਤਾਬਕ ਪਿਛਲੇ ਮੰਗਲਵਾਰ ਦੀ ਰਾਤ ਨੂੰ 1.30 ਵਜੇ ਦੇ ਕਰੀਬ 2 ਵਿਅਕਤੀ ਉਨ੍ਹਾਂ ਦੇ ਮਕਾਨ ਦੀ ਛੱਤ 'ਤੇ ਚੜ੍ਹ ਗਏ ਅਤੇ ਸੁਰਿੰਦਰ ਕੁਮਾਰ ਦੇ ਕਮਰੇ ਦੇ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਲਗਾਉਣ ਦੇ ਬਾਅਦ ਛੱਤ 'ਤੇ ਬਣੇ ਕਬੂਤਰਾਂ ਦੇ ਬਕਸਿਆਂ ਤੋਂ 100 ਦੇ ਕਰੀਬ ਕਬੂਤਰਾਂ ਨੂੰ ਬੋਰੀ 'ਚ ਬੰਦ ਕਰਕੇ ਲੈ ਗਏ। ਉਪਰੰਤ ਉਨ੍ਹਾਂ ਕਬੂਤਰਾਂ ਨੂੰ ਮਾਰ ਕੇ ਰੇਲਵੇ ਲਾਈਨ ਖੇਤਰ ਨੇੜੇ ਇਕ ਬਸਤੀ 'ਚ ਸੁੱਟ ਦਿੱਤਾ । ਸੁਰਿੰਦਰ ਕੁਮਾਰ ਨੂੰ ਇਸ ਘਟਨਾ ਦੀ ਜਾਣਕਾਰੀ ਬੁੱਧਵਾਰ ਸਵੇਰੇ ਉਸ ਸਮੇਂ ਮਿਲੀ ਜਦੋਂ ਉਨ੍ਹਾਂ ਨੇ ਆਪਣੇ ਕਮਰੇ ਦਾ ਦਰਵਾਜ਼ਾ ਬਾਹਰ ਤੋਂ ਬੰਦ ਪਾਇਆ ।ਛੱਤ 'ਤੇ ਬੂਟਾਂ ਦੇ ਨਿਸ਼ਾਨ ਸਨ, ਉੱਥੇ ਇਕ ਪੇਚਕਸ ਵੀ ਪਿਆ ਸੀ ਅਤੇ ਕੋਲ ਹੀ ਚੋਰਾਂ ਦੇ ਬੂਟ ਪਏ ਸਨ । ਇਸ 'ਚ ਉਨ੍ਹਾਂ ਨੂੰ ਆਪਣੇ ਕਬੂਤਰ ਉਕਤ ਇਲਾਕੇ 'ਚ ਮਰੇ ਪਏ ਮਿਲੇ । ਉਸਨੇ ਦੱਸਿਆ ਕਬੂਤਰਾਂ ਨੂੰ ਉਨ੍ਹਾਂ ਨੇ ਬੱਚਿਆਂ ਦੀ ਤਰ੍ਹਾਂ ਪਾਲਿਆ ਸੀ, ਜੋ ਉਨ੍ਹਾਂ ਦੇ ਇਕੱਲੇਪਣ ਦੇ ਸਾਥੀ ਸਨ । ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ 'ਚ ਵੀ ਗਮੀ ਅਤੇ ਗ਼ੁੱਸੇ ਦੀ ਲਹਿਰ ਹੈ । ਇਸ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ ।
ਨਗਰ 'ਚ ਜਾਮ ਦੀ ਹੋਵੇਗੀ ਛੁੱਟੀ, 25 ਮੋਟਰਸਾਈਕਲਾਂ 'ਤੇ ਸਵਾਰ ਟਰੈਫਿਕ ਕਰਮਚਾਰੀ ਕਰਨਗੇ ਪੈਟਰੋਲਿੰਗ
NEXT STORY