ਸਾਹਨੇਵਾਲ(ਜਗਰੂਪ)-ਪਹਿਲਾਂ ਹੋਏ ਝਗੜੇ ਦਾ ਸਮਝੌਤਾ ਕਰਵਾਉਣ ਲਈ ਕਥਿਤ ਰੂਪ ਨਾਲ ਘਰ ਬੁਲਾ ਕੇ ਕੁੱਟ-ਮਾਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਾਹਨੇਵਾਲ ਦੀ ਪੁਲਸ ਨੇ ਇਕ ਕੌਂਸਲਰ ਪਤੀ ਸਮੇਤ ਲਗਭਗ ਇਕ ਦਰਜਨ ਤੋਂ ਵੀ ਜ਼ਿਆਦਾ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਇੰਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਭੁਪਿੰਦਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਢੰਡਾਰੀ ਕਲਾਂ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਕੁੱਝ ਦਿਨ ਪਹਿਲਾਂ ਗਗਨਦੀਪ ਦਾ ਮਨਦੀਪ ਸਿੰਘ ਵਾਸੀ ਸਾਹਨੇਵਾਲ ਨਾਲ ਝਗੜਾ ਹੋਇਆ ਸੀ, ਜਦੋਂਕਿ ਉਹ ਹਰਮਿੰਦਰ ਸਿੰਘ ਦੇ ਨਾਲ ਆਪਣੇ ਦੋਸਤ ਗਗਨਦੀਪ ਦੇ ਘਰ ਸਾਹਨੇਵਾਲ ਵਿਖੇ ਮਿਲਣ ਲਈ ਗਏ ਸਨ। ਇਸ ਦੌਰਾਨ ਗਗਨਦੀਪ ਦੇ ਫੋਨ 'ਤੇ ਸਰਦੂਲ ਸਿੰਘ ਬਰਾੜ ਦਾ ਫੋਨ ਆਇਆ ਕਿ ਤੇਰਾ ਝਗੜਾ ਮਨਦੀਪ ਨਾਲ ਹੈ। ਅਸੀਂ ਉਸ ਦਾ ਫੈਸਲਾ ਕਰਵਾ ਦਿੰਦੇ ਹਾਂ, ਤੂੰ ਕੌਂਸਲਰ ਦੇ ਘਰ ਆ ਜਾ। ਜਦੋਂ ਉਹ ਕਰੀਬ ਸਾਢੇ 7 ਵਜੇ ਕੌਂਸਲਰ ਪਤੀ ਨਿਰਭੈ ਸਿੰਘ ਦੇ ਘਰ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਹੀ ਘਾਤ ਲਾ ਕੇ ਦਾਤਰ ਅਤੇ ਡਾਂਗਾਂ ਨਾਲ ਲੈਸ ਹੋ ਕੇ ਖੜ੍ਹੇ ਹਮਲਾਵਰਾਂ ਨੇ ਉਨ੍ਹਾਂ ਨੂੰ ਫੜ ਲਿਆ। ਜਿਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕਰਦੇ ਹੋਏ ਕਾਫੀ ਕੁੱਟ-ਮਾਰ ਕੀਤੀ, ਜਿਨ੍ਹਾਂ ਨੇ ਗਗਨਦੀਪ ਦੀ ਪਿੱਠ ਉੱਪਰ ਵੀ ਦਾਤਰ ਮਾਰੇ। ਇਸ ਦੌਰਾਨ ਹੀ ਉਸ ਦਾ ਮਾਮਾ ਬੇਅੰਤ ਸਿੰਘ ਮੌਕੇ 'ਤੇ ਪਹੁੰਚੇ ਗਿਆ, ਜਿਸ ਨੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਛੁਡਵਾ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ। ਥਾਣਾ ਪੁਲਸ ਨੇ ਕੌਂਸਲਰ ਪਤੀ ਨਿਰਭੈ ਸਿੰਘ, ਦੀਪ ਹੁੰਦਲ, ਮਨਦੀਪ ਸਿੰਘ, ਮਨਤੋਜ ਸਿੰਘ, ਪ੍ਰਿੰਸ, ਸ਼ੇਰੂ ਬੁਲਟਾਂ ਵਾਲਾ, ਸਰਦੂਲ ਬਰਾੜ, ਸੁਖਚੈਨ ਸਿੰਘ, ਗੋਲਡੀ, ਮਨਜੀਤ ਸਿੰਘ ਸਾਰੇ ਨਿਵਾਸੀ ਸਾਹਨੇਵਾਲ ਅਤੇ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ।
ਗੁੜਮੰਡੀ ਸਥਿਤ ਮੋਬਾਇਲ ਸ਼ਾਪ 'ਤੇ ਪੁਲਸ ਦੀ ਰੇਡ
NEXT STORY