ਫਿਰੋਜ਼ਪੁਰ(ਕੁਮਾਰ, ਮਲਹੋਤਰਾ)—ਕਥਿਤ ਰੂਪ ਵਿਚ ਘਰ ਦਾ ਤਾਲਾ ਤੋੜ ਕੇ ਇਕ ਲੱਖ ਰੁਪਏ ਨਕਦੀ, 8-10 ਤੋਲੇ ਸੋਨੇ ਦੇ ਗਹਿਣੇ, ਇਕ ਟਰੈਕਟਰ ਚੋਰੀ ਕਰ ਕੇ ਲਿਜਾਣ ਅਤੇ ਤੂੜੀ ਵਾਲੇ ਕਮਰੇ ਅਤੇ ਵਿਹੜੇ ਵਿਚ ਬਣੀ ਝੌਂਪੜੀ ਨੂੰ ਅੱਗ ਲਾ ਦੇਣ ਦੇ ਦੋਸ਼ ਵਿਚ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਆਈ. ਸੁਖਬੀਰ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਫਰੀਦੇਵਾਲਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਇਕ ਪੁਰਵਨ ਦਲ ਸੋਸਾਇਟੀ ਨਾਂ ਦੀ ਕੰਪਨੀ ਚਲਾਈ ਸੀ, ਜਿਸ ਦੀ ਬ੍ਰਾਂਚ ਸੰਗਰੂਰ ਵਿਚ ਖੋਲ੍ਹੀ ਸੀ, ਜਿਸ ਵਿਚ ਨਾਮਜ਼ਦ ਵਿਅਕਤੀ ਵੀ ਕੰਮ ਕਰਦੇ ਸਨ। ਘਾਟਾ ਪੈ ਜਾਣ ਕਾਰਨ ਕੰਪਨੀ ਬੰਦ ਕਰ ਦਿੱਤੀ ਤੇ ਕੰਪਨੀ ਦੇ ਲੈਣ-ਦੇਣ ਸਬੰਧੀ ਨਾਮਜ਼ਦ ਵਿਅਕਤੀ ਪਹਿਲਾਂ ਵੀ ਉਸ ਦੇ ਘਰ ਆਏ ਸਨ। ਸ਼ਿਕਾਇਤਕਰਤਾ ਅਮਰਜੀਤ ਕੌਰ ਅਨੁਸਾਰ ਉਹ ਬਾਗੀ ਹਸਪਤਾਲ ਵਿਚ ਦਵਾਈ ਲੈਣ ਗਈ ਹੋਈ ਸੀ ਤਾਂ ਅਮਨਦੀਪ ਸਿੰਘ, ਜਗਦੀਪ ਸਿੰਘ, ਤੇਜਿੰਦਰ ਜੈਨ, ਸੁਭਾਸ਼, ਮਹੇਸ਼ ਕੁਮਾਰ, ਮਹਿੰਦਰਪਾਲ, ਕਮਲਜੀਤ ਸਿੰਘ ਨੇ ਘਰ ਦਾ ਤਾਲਾ ਤੋੜ ਕੇ ਘਰ ਅੰਦਰੋਂ ਇਕ ਲੱਖ ਰੁਪਏ ਅਤੇ 8-10 ਤੋਲੇ ਸੋਨੇ ਦੇ ਗਹਿਣੇ ਤੇ ਟਰੈਕਟਰ ਚੋਰੀ ਕਰ ਕੇ ਲੈ ਗਏ ਤੇ ਤੂੜੀ ਵਾਲੇ ਕਮਰੇ ਅਤੇ ਵਿਹੜੇ ਵਿਚ ਬਣੀ ਝੌਂਪੜੀ ਨੂੰ ਅੱਗ ਲਾ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਕਣਕ ਚੋਰੀ ਕਰਨ ਦੀ ਕੀਤੀ ਕੋਸ਼ਿਸ਼, ਚੋਰ ਫਰਾਰ
NEXT STORY