ਜਲੰਧਰ (ਪੁਨੀਤ)- ਸਾਵਧਾਨ ਹੋ ਜਾਓ, ਕਿਸੇ ਸਗੇ ਸਬੰਧੀ ਦਾ ਫੋਨ ਆਏ ਅਤੇ ਉਹ ਪੈਸਿਆਂ ਦੀ ਡਿਮਾਂਡ ਕਰੇ ਤਾਂ ਤੁਰੰਤ ਪੈਸੇ ਟਰਾਂਸਫਰ ਨਾ ਕਰੋ, ਨਹੀਂ ਤਾਂ ਤੁਸੀਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਇੰਟਰਨੈੱਟ ਦੀ ਦੁਨੀਆ ਦੇ ਹਾਈਟੈਕ ਹੋਣ ਦੇ ਨਾਲ-ਨਾਲ ਠੱਗੀ ਦੇ ਤਰੀਕੇ ’ਚ ਵੀ ਹਾਈਟੈਕ ਹੋ ਰਹੇ ਹਨ ਅਤੇ ਲੋਕ ਇਸ ਦਾ ਸ਼ਿਕਾਰ ਬਣਦੇ ਜਾ ਰਹੇ ਹਨ। ਬੈਂਕ ਅਕਾਊਂਟ ਸਬੰਧੀ ਵਨ ਟਾਈਮ ਪਾਸਵਰਡ (ਓ. ਟੀ. ਪੀ.) ਮੰਗ ਕੇ ਠੱਗੀ ਕਰਨ ਦਾ ਤਰੀਕਾ ਹੁਣ ਪੁਰਾਣਾ ਹੋ ਚੁੱਕਾ ਹੈ, ਸਾਈਬਰ ਠੱਗ ਏ. ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸ) ਟੂਲ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਧੋਖਾਧੜੀ ਦੇ ਇਹ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਕਿਉਂਕਿ ਫਰਜ਼ੀ ਕਾਲਾਂ ਦੀ ਆਵਾਜ਼ ਦੀ ਪਛਾਣ ਕਰਨਾ ਬਹੁਤ ਮੁਸ਼ਕਿਲ ਹੈ।
ਏ. ਆਈ. ਦੀ ਮਦਦ ਨਾਲ 'ਵਾਇਸ ਕਲੋਨਿੰਗ' ਜ਼ਰੀਏ ਜਾਣਕਾਰ ਦੀ ਆਵਾਜ਼ ’ਚ ਕਾਲ ਕਰਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਬਾਅਦ ’ਚ ਪਤਾ ਲੱਗਦਾ ਹੈ ਕਿ ਉਕਤ ਕਾਲ ਫਰਜ਼ੀ ਸੀ, ਜਿਸ ਦੇ ਬਾਅਦ ਵਿਅਕਤੀ ਪਛਤਾਉਂਦਾ ਹੈ। ਏ. ਆਈ. ਟੂਲ ਕਿਸੇ ਵੀ ਆਵਾਜ਼ ਦੀ ਇੰਨੇ ਬਾਖੂਬੀ ਤਰੀਕੇ ਨਾਲ ਨਕਲ ਕਰਦਾ ਹੈ, ਜਿਸ ਦੀ ਪਰਖ ਕਰਨਾ ਬੇਹੱਦ ਮੁਸ਼ਕਿਲ ਹੈ। ਏ. ਆਈ. ਨੂੰ ਕਿਸੇ ਵੀ ਆਵਾਜ਼ ਦੀ ਨਕਲ ਕਰਨ ਲਈ ਸਿਰਫ਼ 3 ਸੈਕੰਡ ਦਾ ਆਡੀਓ ਚਾਹੀਦਾ ਹੁੰਦਾ ਹੈ। ਸਾਈਬਰ ਠੱਗ ਲੋਕਾਂ ਦੇ ਫੇਸਬੁੱਕ, ਇੰਸਟਾਗ੍ਰਾਮ ਜਾਂ ਯੂਟਿਊਬ ਦੀ ਮਦਦ ਨਾਲ ਵਾਇਸ ਸੈਂਪਲਿੰਗ ਕਰ ਲੈਂਦੇ ਹਨ।
ਇਹ ਵੀ ਪੜ੍ਹੋ- ਫਿਲੌਰ ਦੀ ਪੰਜਾਬ ਪੁਲਸ ਅਕੈਡਮੀ ਦੀਆਂ ਮੁਸ਼ਕਿਲਾਂ ਵਧੀਆਂ, ਭੇਜੇ ਗਏ ਕਾਨੂੰਨੀ ਨੋਟਿਸ, ਜਾਣੋ ਵਜ੍ਹਾ
ਹਾਲ ਹੀ ’ਚ ਹੋਏ ਇਕ ਸਰਵੇ ਮੁਤਾਬਿਕ, 75 ਫ਼ੀਸਦੀ ਲੋਕ ਕਲੋਨਿੰਗ ਕੀਤੀ ਡੁਪਲੀਕੇਟ ਆਵਾਜ਼ ਨੂੰ ਪਛਾਣ ਨਹੀਂ ਸਕੇ। ਮਾਹਿਰਾਂ ਅਨੁਸਾਰ ਸਮਾਰਟ ਫ਼ੋਨ ਅਤੇ ਸਸਤੇ ਡੇਟਾ ਦੀ ਆਮਦ ਕਾਰਨ ਬੱਚੇ, ਬੁੱਢੇ ਅਤੇ ਨੌਜਵਾਨ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ। ਸਰਵੇਖਣ ਮੁਤਾਬਕ 86 ਫ਼ੀਸਦੀ ਭਾਰਤੀ ਹਫ਼ਤੇ 'ਚ ਇਕ ਵਾਰ ਆਪਣਾ ਡਾਟਾ ਆਨਲਾਈਨ ਸਾਂਝਾ ਕਰਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਤੋਂ ਠੱਗਾਂ ਨੂੰ ਲੋਕਾਂ ਦਾ ਵਾਇਸ ਡਾਟਾ ਮਿਲ ਜਾਂਦਾ ਹੈ। ਵੱਡੀ ਆਬਾਦੀ ਅਤੇ ਜਾਗਰੂਕਤਾ ’ਚ ਕਮੀ ਦੀ ਵਜ੍ਹਾ ਨਾਲ ਭਾਰਤ ਸਾਈਬਰ ਠੱਗਾਂ ਦੀ ਸਭ ਤੋਂ ਵੱਡੀ ਮੰਡੀ ਬਣ ਗਿਆ ਹੈ। ਇਸ ਤਰ੍ਹਾਂ ਦੇ ਸਕੈਮ ਤੋਂ ਬਚਣ ਲਈ ਸੋਸ਼ਲ ਮੀਡੀਆ ਦੇ ਅਕਾਊਂਟ ’ਚ ਪਾਸਵਰਡ ਵੱਖ-ਵੱਖ ਹੋਣਾ ਚਾਹੀਦਾ ਅਤੇ ਪਾਸਵਰਡ ਸਮੇਂ-ਸਮੇਂ ’ਤੇ ਬਦਲਦੇ ਰਹਿਣ ਦੀ ਲੋੜ ਹੈ।
ਤੁਰੰਤ ਪੈਸੇ ਭੇਜਣ ਦੀ ਬਜਾਏ ਕਾਲ ਕਰਕੇ ਸੱਚਾਈ ਜਾਣੋ
ਉਦਾਹਰਣ ਵਜੋਂ ਤੁਹਾਨੂੰ ਕਾਲ ਆਵੇਗੀ, ਹੈਲੋ ਮੰਮੀ, ਮੇਰਾ ਫ਼ੋਨ ਗੁਆਚ ਗਿਆ ਹੈ, ਮੇਰਾ ਪਰਸ ਵੀ ਚੋਰੀ ਹੋ ਗਿਆ ਹੈ। ਮੈਂ ਤੁਹਾਨੂੰ ਕਿਸੇ ਹੋਰ ਦੇ ਨੰਬਰ ਤੋਂ ਕਾਲ ਕੀਤੀ ਹੈ, ਮੈਂ ਤੁਹਾਨੂੰ ਨੰਬਰ ਦੱਸ ਰਿਹਾ ਹਾਂ, ਇਸ ’ਤੇ ਪੈਸੇ ਭੇਜ ਦਿਓ। ਕੋਈ ਤੁਹਾਡੇ ਨੰਬਰ ’ਤੇ ਬੇਟਾ, ਪਤੀ, ਪਤਨੀ ਜਾਂ ਮਿੱਤਰ ਆਦਿ ਦੀ ਆਵਾਜ਼ ’ਚ ਕਾਲ ਕਰਕੇ ਪੈਸਿਆਂ ਦੀ ਮੰਗ ਕਰਦਾ ਹੈ ਅਤੇ ਆਨਲਾਈਨ ਪੈਸੇ ਭੇਜਣ ਨੂੰ ਕਹਿੰਦਾ ਹੈ ਤਾਂ ਤੁਰੰਤ ਪੈਸੇ ਨਾ ਭੇਜੋ। ਕਿਉਂਕਿ ਜੇਕਰ ਤੁਸੀਂ ਗਲਤੀ ਨਾਲ ਵੀ ਅਜਿਹਾ ਕਰ ਦਿੱਤਾ ਤਾਂ ਤੁਹਾਡੇ ਖ਼ਾਤੇ ’ਚ ਇਕ ਪਲ ’ਚ ਸਾਰੇ ਪੈਸੇ ਗਾਇਬ ਹੋ ਜਾਣਗੇ। ਸਾਈਬਰ ਠੱਗੀ ਕਰਨ ਵਾਲੇ ਲੋਕਾਂ ਦੇ ਬੈਂਕ ਖ਼ਾਤਿਆਂ ’ਤੇ ਡਾਕਾ ਪਾ ਰਹੇ ਹਨ। ਇਸ ਲਈ ਤਰੁੰਤ ਪੈਸੇ ਭੇਜਣ ਦੀ ਥਾਂ ਆਪਣੇ ਜਾਣਕਾਰ ਦੇ ਨੰਬਰ ’ਤੇ ਵਾਪਸ ਕਾਲ ਕਰੋ ਅਤੇ ਸੱਚਾਈ ਨੂੰ ਪਤਾ ਕਰੋ।
ਇਹ ਵੀ ਪੜ੍ਹੋ-ਮਾਤਾ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, ਮਚਿਆ ਚੀਕ-ਚਿਹਾੜਾ
ਸਾਈਬਰ ਕ੍ਰਾਈਮ ਸਬੰਧੀ ਕਈ ਸੂਬਿਆਂ ਨੇ ਜਾਰੀ ਕੀਤੀ ਐਡਵਾਇਜ਼ਰੀ
ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਖੋਜ ਮਨੁੱਖੀ ਕੰਮ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ ਪਰ ਹੁਣ ਇਸ ਦੀ ਮਦਦ ਨਾਲ ਜਾਅਲਸਾਜ਼ੀ ਹੋਣ ਲੱਗੀ ਹੈ। ਏ. ਆਈ. ਦੋਸਤ, ਰਿਸ਼ਤੇਦਾਰ ਦੀ ਆਵਾਜ਼ ਬਦਲ ਕੇ ਸਾਈਬਰ ਧੋਖੇਬਾਜ਼ ਕਾਲ ਕਰਕੇ ਧੋਖਾਧੜੀ ਕਰ ਰਹੇ ਹਨ। ਏ. ਆਈ. ਸਾਈਬਰ ਕ੍ਰਾਈਮ ਨੂੰ ਲੈ ਕੇ ਕਈ ਸੂਬਿਆਂ ਦੀ ਪੁਲਸ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਸਾਈਬਰ ਧੋਖਾਧੜੀ ਵਰਗੀਆਂ ਕਾਲਾਂ ਦੇ ਮਾਮਲੇ ’ਚ ਨੈਸ਼ਨਲ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਕਰੋ।
ਚੀਨ ਵਰਗੇ ਦੇਸ਼ ਵੀ ਸ਼ਿਕਾਰ, ਅਮਰੀਕੀ ਸੰਸਦ ਤੱਕ ਪਹੁੰਚਿਆ ਧੋਖਾਧੜੀ ਦਾ ਮਾਮਲਾ
ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਨਾਲ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ। ਅਮਰੀਕਾ ਅਤੇ ਚੀਨ ਵਰਗੇ ਦੇਸ਼ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਅਮਰੀਕਾ ਵਿਚ ਮਾਮਲੇ ਇੰਨੇ ਵਧ ਗਏ ਹਨ ਕਿ ਸੰਸਦ ਵਿਚ ਵੀ ਇਸ ’ਤੇ ਬਹਿਸ ਹੋਈ ਹੈ। ਏ. ਆਈ. ਧੋਖਾਧੜੀ ਲਈ ਵਰਤਿਆ ਜਾਣਾ ਕਈ ਤਰੀਕਿਆਂ ਨਾਲ ਨੁਕਸਾਨਦੇਹ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਲੋਕਾਂ ਨੂੰ ਇਸ ਦਾ ਖਮਿਆਜ਼ਾ ਵੱਡੇ ਪੱਧਰ ’ਤੇ ਭੁਗਤਣਾ ਪਵੇਗਾ ਕਿਉਂਕਿ ਔਖੇ ਸਮੇਂ ’ਚ ਆਸਾਨੀ ਨਾਲ ਮਦਦ ਮਿਲਣੀ ਮੁਸ਼ਕਿਲ ਹੋ ਜਾਵੇਗੀ।
ਇਹ ਵੀ ਪੜ੍ਹੋ- ਮੁੜ ਛੱਡਿਆ ਗਿਆ ਪੌਂਗ ਡੈਮ 'ਚੋਂ ਪਾਣੀ, ਇਸ ਇਲਾਕੇ ਦੇ ਪਿੰਡਾਂ ਲਈ ਬਣਿਆ ਖ਼ਤਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਘੱਗਰ ਦਾ ਸੰਤਾਪ : ਹੜ੍ਹਾਂ ਦੇ ਝੰਬੇ ਲੋਕਾਂ ਲਈ ਮੁਸੀਬਤਾਂ ਦੇ ਖੜ੍ਹੇ ਹੋਏ ਪਹਾੜ, ਆਪ ਮੁਹਾਰੇ ਵਗ ਰਹੇ ਅੱਖਾਂ ’ਚੋਂ ਹੰਝੂ
NEXT STORY