ਖਰੜ (ਰਣਬੀਰ) : ਸ਼ੁੱਕਰਵਾਰ ਦੁਪਹਿਰ ਬਾਅਦ ਸਥਾਨਕ ਐੱਮ. ਸੀ. ਪਾਰਕ ਦੇ ਸਾਹਮਣੇ ਮੌਜੂਦ ਇਕ ਘਰ 'ਚ ਵੱਡਾ ਹਾਦਸਾ ਵਾਪਰਨ ਤੋਂ ਉਦੋਂ ਟਲ ਗਿਆ, ਜਦੋਂ ਕਮਰੇ 'ਚ ਰੱਖੇ ਰਸੋਈ ਗੈਸ ਵਾਲੇ ਸਿਲੰਡਰ ਨੂੰ ਅਚਾਨਕ ਅੱਗ ਲਗ ਗਈ। ਇਸ ਘਟਨਾ ਦਾ ਪਤਾ ਨਾਲ ਹੀ ਮੌਜੂਦ ਹਾਈਵੇ ਪੈਟਰੋਲਿੰਗ ਇੰਜਾਰਜ ਏ. ਐੱਸ. ਆਈ. ਵਿਜੇ ਕੁਮਾਰ ਨੂੰ ਲੱਗਾ ਤਾਂ ਇਸਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਮੋਹਾਲੀ ਤੋਂ ਪੁੱਜੀ ਫਾਇਰ ਬ੍ਰਿਗੇਡ ਵਲੋਂ ਮੌਕੇ 'ਤੇ ਪੁੱਜ ਕੇ ਭਿਆਨਕ ਰੂਪ 'ਚ ਫੈਲਣ ਲੱਗੀ ਅੱਗ 'ਤੇ ਕਾਫੀ ਮੁਸ਼ੱਕਤ ਮਗਰੋਂ ਕਾਬੂ ਪਾਇਆ ਗਿਆ ਪਰ ਸ਼ੁਕਰ ਹੈ ਕਿ ਇਸ ਘਟਨਾ ਦੌਰਾਨ ਕੋਈ ਵੱਡਾ ਮਾਲੀ ਤੇ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਵਾਸੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਨਾਲ ਰਹਿੰਦਾ ਇਕ ਛੋਟਾ ਲੜਕਾ ਜਦੋਂ ਗੈਸ ਚੁੱਲ੍ਹੇ 'ਤੇ ਚਾਹ ਬਣਾਉਣ ਲੱਗਾ ਤਾਂ ਲਾਈਟਰ ਜਗਾਉਂਦਿਆਂ ਹੀ ਸਿਲੰਡਰ ਨੂੰ ਲੱਗੀ ਪਾਈਪ, ਜਿਸ ਨੂੰ ਕਿ ਕਿਸੇ ਚੂਹੇ ਨੇ ਕੁਤਰਿਆ ਸੀ, ਵਿਚੋਂ ਗੈਸ ਲੀਕੇਜ ਹੋਣ ਕਾਰਨ ਇਕਦਮ ਅੱਗ ਲਗ ਗਈ। ਉਹ ਭੱਜ ਕੇ ਬਾਹਰ ਆ ਗਿਆ ਤੇ ਅੱਗ ਦੀ ਲਪੇਟ 'ਚ ਆਉਣ ਨਾਲ ਕਮਰੇ 'ਚ ਪਈ ਐੱਲ. ਈ. ਡੀ. ਤੇ ਫਰਿੱਜ ਨੂੰ ਨੁਕਸਾਨ ਪੁੱਜਾ ਹੈ ਪਰ ਅੱਗ ਲੱਗੀ ਵੇਖ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀ ਨੇ ਉਨ੍ਹਾਂ ਸਾਰਿਆਂ ਸਮੇਤ ਬੱਚਿਆਂ ਨੂੰ ਉਥੋਂ ਕਾਫੀ ਦੂਰ ਭਜਾ ਦਿੱਤਾ, ਜਿਸ ਮਗਰੋਂ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ। ਇਸ ਤਰ੍ਹਾਂ ਕੋਈ ਹੋਰ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਥਰਮਲ ਪਲਾਂਟ ਬੰਦ ਕਰਨ ਵਿਰੁੱਧ ਫੂਕੀ ਪੰਜਾਬ ਸਰਕਾਰ ਦੀ ਅਰਥੀ
NEXT STORY