ਬਾਘਾਪੁਰਾਣਾ (ਰਾਕੇਸ਼) - ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਆਖਿਆ ਕਿ ਖਸਤਾ ਹਾਲਤ ਪਈਆਂ ਸਰਕਾਰੀ ਇਮਾਰਤਾਂ ਨੂੰ ਵੇਚਿਆ ਨਹੀਂ ਜਾਵੇਗਾ ਸਗੋਂ ਇਨ੍ਹਾਂ ਦੀ ਬਣਤਰ ਨੂੰ ਸੁਧਾਰ ਕੇ ਸ਼ਹਿਰ ਦੇ ਹਿੱਤਾਂ ਲਈ ਵਰਤਣ ਯੋਗ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਥੇ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ, ਉਥੇ ਹੀ ਪਿਛਲੇ ਸਮੇਂ ਹੋਏ ਸਾਰੇ ਵਿਕਾਸ ਕਾਰਜਾਂ ਦੀ ਇਕ-ਇਕ ਕਰ ਕੇ ਜਾਂਚ ਕਰਵਾਈ ਜਾਵੇਗੀ, ਜਿਸ ਦਾ ਸਾਰਾ ਮੁੱਦਾ ਕੈਬਨਿਟ ਮੰਤਰੀ ਸਿੱਧੂ ਤੇ ਵਿਜੀਲੈਂਸ ਨੂੰ ਸੌਂਪਿਆ ਜਾਵੇਗਾ ਕਿਉਂਕਿ 28 ਕਰੋੜ ਦੀ ਲਾਗਤ ਨਾਲ ਸ਼ੁਰੂ ਹੋਏ ਸੀਵਰੇਜ ਲਈ ਛੋਟੀਆਂ ਪਾਈਪਾਂ ਸਮੇਤ ਘਟੀਆ ਮਟੀਰੀਅਲ ਵਰਤਿਆ ਗਿਆ ਹੈ, ਇਸ ਦੇ ਬਾਵਜੂਦ ਸੀਵਰੇਜ ਸਿਸਟਮ ਦਾ ਕੰਮ ਸਿਰੇ ਨਹੀਂ ਲਾਇਆ ਤੇ ਭੰਨੀਆਂ ਗਲੀਆਂ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ। ਸ. ਬਰਾੜ ਨੇ ਕਿਹਾ ਕਿ ਬੱਸ ਸਟੈਂਡ ਦੀਆਂ ਦੁਕਾਨਾਂ ਸਮੇਤ ਹੋਰ ਹੋਏ ਸਾਰੇ ਵਿਕਾਸ ਕਾਰਜਾਂ ਦੀ ਜਾਂਚ ਕਰਵਾਈ ਜਾਵੇਗੀ। ਸ਼ਹਿਰ ਦੀ ਬਿਜਲੀ ਦੇ ਸੁਧਾਰ ਲਈ ਸਰਕਾਰ ਤੋਂ 5 ਕਰੋੜ ਦੀ ਰਾਸ਼ੀ ਆ ਚੁੱਕੀ ਹੈ, ਜਿਸ ਨਾਲ ਟ੍ਰਾਂਸਫਾਰਮਰ ਤੇ ਕੇਬਲਾਂ ਦੀਆਂ ਨਵੀਆਂ ਲਾਈਨਾਂ ਪਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਨੂੰ ਮਿੱਤਲ ਪ੍ਰਧਾਨ ਦੀ ਅਗਵਾਈ ਵਾਲੀ ਕੌਂਸਲ ਨੂੰ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿਆਂਗੇ, ਇਸ ਲਈ ਕੌਂਸਲ ਡੱਟ ਕੇ ਸ਼ਹਿਰ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰੇ।
ਪਾਣੀ ਨਾਲ ਭਰੇ ਛੱਪੜਾਂ ਨੂੰ ਖਾਲੀ ਕਰਵਾ ਕੇ ਉਥੇ ਜਲਦੀ ਪਾਰਕਾਂ ਦੀ ਉਸਾਰੀ ਕਰਵਾਈ ਜਾਵੇਗੀ। ਇਸ ਮੌਕੇ ਜਗਸੀਰ ਸਿੰਘ ਕਾਲੇਕੇ, ਬਾਬੂ ਅਮਰਨਾਥ ਬਾਂਸਲ, ਬਿੱਟੂ ਮਿੱਤਲ, ਜਗਸੀਰ ਗਰਗ, ਸੰਜੂ ਮਿੱਤਲ, ਹਰਜਿੰਦਰ ਸਿੰਘ ਮੱਲਕੇ ਆਦਿ ਸ਼ਾਮਲ ਸਨ।
ਐੱਸ.ਜੀ.ਪੀ.ਸੀ. ਦੇ ਸਾਬਕਾ ਖੇਡ ਡਾਇਰੈਕਟਰ ਸਨਮਾਨਿਤ
NEXT STORY