ਟਾਹਲੀ ਸਾਹਿਬ, (ਜ.ਬ)- ਨਜ਼ਦੀਕੀ ਪਿੰਡ ਰੂਪੋਵਾਲੀ ਬ੍ਰਾਹਮਣਾ ਵਿਖੇ ਦਿਨ-ਦਿਹਾਡ਼ੇ ਇਕ ਘਰ ’ਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਘਰ ਦੇ ਮੁਖੀ ਸਰਵਣ ਕੁਮਾਰ ਪੁੱਤਰ ਦੇਸਰਾਜ ਨੇ ਦੱਸਿਆ ਕਿ ਪਿੰਡ ਦੇ ਮੰਦਰ ’ਚ ਲੰਗਰ ਲਾਇਆ ਹੋਇਆ ਸੀ ਅਤੇ ਪਰਿਵਾਰ ਦੇ ਕੁਝ ਮੈਂਬਰ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। ਘਰ ’ਚ ਕੋਈ ਨਾ ਹੋਣ ਕਾਰਨ ਚੋਰ ਸਾਡੇ ਘਰ ਦਾਖਲ ਹੋ ਕੇ ਸੋਨੇ ਤੇ ਚਾਂਦੀ ਦੇ ਗਹਿਣੇ ਜਿਨ੍ਹਾਂ ਦੀ ਕੀਮਤ 2 ਲੱਖ ਰੁਪਏ ਦੇ ਕਰੀਬ ਬਣਦੀ ਹੈ ਤੇ 60 ਹਜ਼ਾਰ ਰੁਪਏ ਨਕਦ ਚੋਰੀ ਕਰ ਕੇ ਲੈ ਗਏ।
ਪੀਡ਼ਤ ਨੇ ਦੱਸਿਆ ਕਿ ਪੁਲਸ ਥਾਣਾ ਮੱਤੇਵਾਲ ਵਿਖੇ ਲਿਖਤੀ ਦਰਖਾਸਤ ਦੇ ਕੇ ਦੋਸ਼ੀਅਾਂ ਖਿਲਾਫ ਕਾਰਵਾਈ ਲਈ ਬੇਨਤੀ ਕੀਤੀ ਗਈ ਹੈ। ਇਸ ਸਬੰਧੀ ਜਦੋਂ ਐੱਸ. ਐੱਚ. ਓ. ਮੱਤੇਵਾਲ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦਰਖਾਸਤ ਮਿਲ ਚੁੱਕੀ ਹੈ ਅਤੇ ਜਲਦ ਹੀ ਦੋਸ਼ੀਅਾਂ ਨੂੰ ਕਾਬੂ ਕਰ ਕੇ ਸਮਾਨ ਬਰਾਮਦ ਕਰ ਲਿਆ ਜਾਵੇਗਾ। ਸੀਨੀਅਰ ਕਾਂਗਰਸੀ ਆਗੂ ਅਰੂਡ਼ ਚੰਦ, ਸਰਪੰਚ ਸਤੀਸ਼ ਕੁਮਾਰ, ਮੁਕੇਸ਼ ਭਨੋਟ, ਮੈਂਬਰ ਪੰਚਾਇਤ ਬਲਵਿੰਦਰ ਕੁਮਾਰ, ਰਜੀਵ ਕੁਮਾਰ, ਵਿਦਿਆ ਸਾਗਰ, ਤਰਸੇਮ ਲਾਲ ਤੇ ਪ੍ਰਿੰ. ਕਮਲ ਕਿਸ਼ੋਰ ਨੇ ਘਟਨਾ ਦੀ ਨਿੰਦਾ ਕੀਤੀ ਤੇ ਦੋਸ਼ੀਅਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ।
ਕੌਂਸਲਰ ਤੇ ਨਿਗਮ ਵਿਰੁੱਧ ਨਾਅਰੇਬਾਜ਼ੀ
NEXT STORY