ਸ੍ਰੀ ਮੁਕਤਸਰ ਸਾਹਿਬ(ਦਰਦੀ)-ਥਾਣਾ ਸਦਰ ਮੁਕਤਸਰ ਦੀ ਪੁਲਸ ਨੇ ਘਰ ਦੇ ਮੁਖੀ ਨੂੰ ਸਬਜ਼ੀ ’ਚ ਜ਼ਹਿਰ ਦੇ ਕੇ ਮਾਰਨ ਅਤੇ ਮ੍ਰਿਤਕ ਦੀ ਲਾਸ਼ ਨੂੰ ਨਹਿਰ ਵਿਚ ਸੁੱਟਣ ਦੇ ਦੋਸ਼ ਵਿਚ ਚਾਰ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰੇਸ਼ਮ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੰਗੂਧੌਣ ਨੇ ਦੱਸਿਆ ਕਿ ਮੇਰਾ ਭਰਾ ਜਰਨੈਲ ਸਿੰਘ ਆਪਣੇ ਪਰਿਵਾਰ ਜਿਸ ਵਿਚ ਉਸਦੀ ਪਤਨੀ ਬਲਜੀਤ ਕੌਰ, ਲਡ਼ਕਾ ਲਵਪ੍ਰੀਤ ਸਿੰਘ ਉਰਫ ਲੱਭੀ, ਨੂੰਹ ਮਨਦੀਪ ਕੌਰ ਪਤਨੀ ਲਵਪ੍ਰੀਤ ਸਿੰਘ ਉਰਫ਼ ਲੱਭੀ ਅਤੇ ਲਡ਼ਕੀ ਰਮਨਦੀਪ ਕੌਰ ਉਰਫ਼ ਰੱਗੂ ਜੋ ਸ਼ਾਦੀ ਸ਼ੁਦਾ ਹੈ, ਪਿੰਡ ਵਿਚ ਸ਼ਮਸ਼ਾਨ ਘਾਟ ਨੇਡ਼ੇ ਰਹਿੰਦੇ ਸਨ। 30 ਜੁਲਾਈ ਦੀ ਰਾਤ ਤੋਂ ਬਾਅਦ ਮੇਰਾ ਭਰਾ ਜਰਨੈਲ ਸਿੰਘ ਪਿੰਡ ਵਿਚ ਨਹੀਂ ਆਇਆ ਤੇ ਨਾ ਹੀ ਉਸਨੂੰ ਕਿਸੇ ਨੇ ਦੇਖਿਆ। ਮੈਂ ਅਤੇ ਮੇਰੇ ਦੂਸਰੇ ਭਰਾ ਗੁਰਨੈਬ ਸਿੰਘ ਨੇ ਹੋਰ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਪਡ਼ਤਾਲ ਕੀਤੀ ਤਾ ਸਾਨੂੰ ਪਤਾ ਲੱਗਾ ਕਿ ਸੋਮਵਾਰ ਦੀ ਰਾਤ ਨੂੰ ਮੇਰੀ ਭਰਜਾਈ ਬਲਜੀਤ ਕੌਰ ਪਤਨੀ ਜਰਨੈਲ ਸਿੰਘ, ਮੇਰੇ ਭਰਾ ਦੀ ਨੂੰਹ ਮਨਦੀਪ ਕੌਰ, ਮੇਰੇ ਭਤੀਜੇ ਲਵਪ੍ਰੀਤ ਸਿੰਘ ਉਰਫ਼ ਲੱਭੀ ਪੁੱਤਰ ਜਰਨੈਲ ਸਿੰਘ ਅਤੇ ਮੇਰੀ ਭਤੀਜੀ ਰਮਨਦੀਪ ਕੌਰ ਉਰਫ਼ ਰੱਗੂ ਪੁੱਤਰੀ ਜਰਨੈਲ ਸਿੰਘ ਨੇ ਮੇਰੇ ਭਰਾ ਜਰਨੈਲ ਸਿੰਘ ਨੂੰ ਘਰ ਵਿਚ ਸਬਜ਼ੀ ਵਿਚ ਕੋਈ ਜ਼ਹਿਰੀਲੀ ਚੀਜ਼ ਪਾ ਕੇ ਖਵਾ ਦਿੱਤੀ , ਜਿਸ ’ਤੇ ਉਸਨੂੰ ਉਲਟੀਆਂ ਲੱਗ ਗਈਆਂ ਤੇ ਰਾਤ ਨੂੰ ਹੀ ਉਸਦੀ ਮੌਤ ਹੋ ਗਈ। ਫਿਰ ਇਨ੍ਹਾਂ ਨੇ ਸਲਾਹ ਮਸ਼ਵਰਾ ਕਰਕੇ ਮੇਰੇ ਭਰਾ ਦੀ ਲਾਸ਼ ਨੂੰ ਮੋਟਰਸਾਈਕਲ ’ਤੇ ਲਿਜਾ ਕੇ ਪਿੰਡ ਥਾਂਦੇਵਾਲਾ ਤੋਂ ਲਿੰਕ ਰੋਡ ਖਿਡ਼ਕੀਆਂਵਾਲਾ ਨੂੰ ਜਾਂਦੇ ਰਸਤੇ ਛੋਟੀ ਨਹਿਰ ’ਚ ਸੁੱਟੀ ਦਿੱਤੀ। ਮੋਟਰਸਾਈਕਲ ਨੂੰ ਲਵਪ੍ਰੀਤ ਸਿੰਘ ਚਲਾ ਰਿਹਾ ਸੀ ਅਤੇ ਉਸਦੀ ਭੈਣ ਰਮਨਦੀਪ ਲਾਸ਼ ਨੂੰ ਫਡ਼ ਕੇ ਪਿੱਛੇ ਬੈਠੀ ਸੀ। ਮੇਰਾ ਭਰਾ ਜਰਨੈਲ ਥੋਡ਼ਾ ਸ਼ਰਾਬ ਪੀ ਲੈਂਦਾ ਸੀ ਤੇ ਇਹ ਉਸਨੂੰ ਸ਼ਰਾਬ ਪੀਣ ਤੋਂ ਰੋਕਦੇ ਸਨ , ਤੇ ਲਡ਼ਾਈ ਕਰਦੇ ਸਨ ਅਤੇ ਉਸਨੂੰ ਰੋਟੀ ਨਹੀਂ ਦਿੰਦੇ ਸਨ, ਜਿਸ ਕਾਰਨ ਝਗਡ਼ਾ ਰਹਿੰਦਾ ਸੀ। ਜਿਸ ਕਾਰਨ ਇਨ੍ਹਾਂ ਨੇ ਅਜਿਹਾ ਕੀਤਾ ਹੈ। ਥਾਣਾ ਸਦਰ ਮੁਕਤਸਰ ਦੀ ਪੁਲਸ ਨੇ ਰੇਸ਼ਮ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਬਲਜੀਤ ਕੌਰ, ਲਵਪ੍ਰੀਤ ਸਿੰਘ, ਮਨਦੀਪ ਕੌਰ, ਰਮਨਦੀਪ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਸਡ਼ਕ ’ਚ ਪਏ ਟੋਇਆਂ ਕਾਰਨ ਨਿੱਤ ਵਾਪਰਦੇ ਹਾਦਸੇ
NEXT STORY