ਪੰਚਕੂਲਾ/ਚੰਡੀਗੜ੍ਹ (ਮੁਕੇਸ਼) : ਪੰਚਕੂਲਾ ਤੋਂ ਮੋਰਨੀ ਜਾਣ ਵਾਲੇ ਰੋਡ 'ਤੇ ਵੀਰਵਾਰ ਨੂੰ ਪੁਲਸ ਵਲੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਕਾਰਨ ਪੂਰੇ ਇਲਾਕੇ 'ਚ ਸਨਸਨੀ ਵਾਲਾ ਮਾਹੌਲ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਤਨਿਸ਼ਕ ਬਸੀ (19) ਵਾਸੀ ਸੈਕਟਰ-16, ਚੰਡੀਗੜ੍ਹ ਦੇ ਤੌਰ 'ਤੇ ਕੀਤੀ ਗਈ ਹੈ। ਮ੍ਰਿਤਕ ਦੇ ਪਿਤਾ ਸੁਨੀਲ ਬਸੀ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਵਕੀਲ ਦੱਸੇ ਜਾ ਰਹੇ ਹਨ। ਪੁਲਸ ਜਦੋਂ ਮੌਕੇ 'ਤੇ ਪੁੱਜੀ ਤਾਂ ਮ੍ਰਿਤਕ ਦੀ ਲਾਸ਼ ਕੋਲ ਖੜ੍ਹੀ ਕਾਰ ਦੇ ਸ਼ੀਸ਼ੇ ਵੀ ਲਾਕ ਸਨ, ਜਿਨ੍ਹਾਂ ਨੂੰ ਪੁਲਸ ਨੇ ਤੋੜ ਦਿੱਤਾ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਤਨਿਸ਼ਕ ਨੇ ਪਿਸਤੌਲ ਨਾਲ ਖੁਦਕੁਸ਼ੀ ਕੀਤੀ ਹੈ ਕਿਉਂਕਿ ਤਨਿਸ਼ਕ ਦੇ ਸਰੀਰ 'ਤੇ ਗੋਲੀ ਦੇ ਨਿਸ਼ਾਨ ਪਾਏ ਗਏ ਹਨ ਪੁਲਸ ਨੇ ਇਸ ਘਟਨਾ 'ਚ ਵਰਤੀ ਪਿਸਤੌਲ ਵੀ ਬਰਾਮਦ ਕਰ ਲਈ ਹੈ। ਫਿਲਹਾਲ ਪੁਲਸ ਵਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਨੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇਹ ਕਤਲ ਦਾ ਮਾਮਲਾ ਹੈ।
ਜਨਤਾ ਦੇ ਦੁੱਖਾਂ 'ਤੇ ਮੱਲ੍ਹਮ ਲਾਉਣ ਦੀ ਬਜਾਏ ਭਾਜਪਾ ਉਡਾ ਰਹੀ ਮਜ਼ਾਕ : ਸੁਨੀਤਾ ਰਿੰਕੂ
NEXT STORY