ਜਲੰਧਰ (ਚੋਪੜਾ)— ਵੈਸਟ ਹਲਕੇ 'ਚ ਵਿਧਾਇਕ ਸੁਸ਼ੀਲ ਰਿੰਕੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੌਂਸਲਰ ਸੁਨੀਤਾ ਰਿੰਕੂ, ਸਾਬਕਾ ਕੌਂਸਲਰ ਹਰਸਿਮਰਨ ਜੀਤ ਸਿੰਘ ਬੰਟੀ ਸਮੇਤ ਸਾਬਕਾ ਕੌਂਸਲਰਾਂ ਅਤੇ ਕਾਂਗਰਸ ਕਾਰਜਕਰਤਾਵਾਂ ਨੇ ਨੋਟਬੰਦੀ ਖਿਲਾਫ ਬਾਬੂ ਜਗਜੀਵਨ ਰਾਮ ਚੌਕ ਵਿਚ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੁਨੀਤਾ ਰਿੰਕੂ ਨੇ ਦੱਸਿਆ ਕਿ ਨੋਟਬੰਦੀ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ ਪਰ ਅੱਜ ਇਸ ਨੂੰ ਲੁਕਾਉਣ ਲਈ ਭਾਜਪਾ ਨੋਟਬੰਦੀ ਨੂੰ ਸਫਲ ਦਿਖਾਉਣ 'ਚ ਜੁਟੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਅਰਥਵਿਵਸਥਾ ਖਤਰੇ ਵਿਚ ਹੈ, ਕਾਰੋਬਾਰ ਠੱਪ ਹਨ, ਮੰਦੀ ਦਾ ਦੌਰ ਚੱਲ ਰਿਹਾ ਹੈ ਪਰ ਜਨਤਾ ਦੇ ਦੁੱਖਾਂ 'ਤੇ ਮੱਲ੍ਹਮ ਲਗਾਉਣ ਦੀ ਬਜਾਏ ਭਾਜਪਾ ਵੱਲੋਂ ਅੱਜ ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਬੰਟੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਸਾਢੇ 3 ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਨਾਲ ਕੀਤੇ ਵਾਅਦਿਆਂ 'ਚੋਂ ਇਕ ਵੀ ਪੂਰਾ ਨਹੀਂ ਕੀਤਾ। ਵੱਡੇ-ਵੱਡੇ ਦਾਅਵੇ ਕਰ ਕੇ ਜਨਤਾ ਨੂੰ ਧੋਖਾ ਦਿੱਤਾ ਅਤੇ ਹੁਣ ਅਜਿਹੇ ਤਾਨਾਸ਼ਾਹੀ ਫਰਮਾਨ ਜਾਰੀ ਕਰ ਕੇ ਆਮ ਜਨਤਾ ਦਾ ਜਿਊਣਾ ਔਖਾ ਕਰ ਦਿੱਤਾ ਹੈ।
ਇਸ ਮੌਕੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਆਹਲੂਵਾਲੀਆ, ਸੂਬਾ ਕਾਂਗਰਸ ਦੇ ਸਕੱਤਰ ਸੁਰਿੰਦਰ ਚੌਧਰੀ, ਕਾਂਗਰਸ ਘੱਟ ਗਿਣਤੀ ਸੈੱਲ ਦੇ ਵਾਈਸ ਚੇਅਰਮੈਨ ਨਾਸਿਰ ਸਲਮਾਨੀ, ਕਾਂਗਰਸ ਨੇਤਾ ਰਜਨੀਸ਼ ਚਾਚਾ, ਸੂਬਾ ਕਾਂਗਰਸ ਪ੍ਰਵਾਸੀ ਸੈੱਲ ਦੇ ਵਾਈਸ ਚੇਅਰਮੈਨ ਰਵੀ ਸ਼ੰਕਰ ਗੁਪਤਾ, ਕੁਲਦੀਪ ਮਿੰਟੂ, ਅਨਮੋਲ ਗਰੋਵਰ, ਹੰਸ ਰਾਜ ਢੱਲ, ਅਸ਼ਵਨੀ ਜੰਗਰਾਲ, ਯੂਥ ਕਾਂਗਰਸ ਵੈਸਟ ਹਲਕਾ ਦੇ ਪ੍ਰਧਾਨ ਰਾਜੇਸ਼ ਅਗਨੀਹੋਤਰੀ, ਤਰਸੇਮ ਥਾਪਾ, ਜਗਦੀਸ਼ ਸਮਰਾਏ, ਬਲਬੀਰ ਕੌਰ, ਮੋਨਾ ਗਿੱਲ, ਪਵਨ ਸ਼ਰਮਾ, ਕੁਨਾਲ ਸ਼ਰਮਾ, ਆਯੂਬ ਸਲਮਾਨੀ, ਨਿਸ਼ਾਂਤ ਘਈ ਤੇ ਹੋਰ ਵੀ ਮੌਜੂਦ ਸਨ।
ਅਣਪਛਾਤੇ ਚੋਰਾਂ ਨੇ ਐੱਨ. ਆਰ. ਆਈ. ਦੇ ਘਰ ਕੀਤੀ ਚੋਰੀ
NEXT STORY