ਜਲੰਧਰ (ਧਵਨ)— ਪਿਛਲੇ ਦਿਨੀਂ ਜਲੰਧਰ 'ਚ ਬਾਈਕ ਸਵਾਰ ਹਥਿਆਰਬੰਦ ਲੁਟੇਰਿਆਂ ਵੱਲੋਂ 15 ਸਾਲਾ ਕੁਸੁਮ ਕੁਮਾਰੀ ਨੇ ਮੋਬਾਇਲ ਖੋਹਣ ਤੋਂ ਬਾਅਦ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਇਸ ਦੌਰਾਨ ਲੁਟੇਰੇ ਨੇ ਦਾਤਰ ਨਾਲ ਉਸ ਦਾ ਗੁੱਟ 'ਤੇ ਹਮਲਾ ਕਰ ਦਿੱਤਾ ਸੀ। ਕੁਸੁਮ ਕੁਮਾਰੀ ਦਾ ਹਾਲ-ਚਾਲ ਪੁੱਛਣ ਲਈ ਸ਼ਿਵ ਸੈਨਾ ਹਿੰਦੋਸਤਾਨ ਦੇ ਸੀਨੀਅਰ ਨੇਤਾ ਉਨ੍ਹਾਂ ਦੇ ਨਿਵਾਸ ਸਥਾਨ ਫਤਿਹਪੁਰੀ ਮੁਹੱਲੇ ਵਿਖੇ ਪਹੁੰਚੇ।
ਇਹ ਵੀ ਪੜ੍ਹੋ: ਜਲੰਧਰ: ਗੁਰੂ ਅਮਰਦਾਸ ਨਗਰ 'ਚ ਹਿੰਦੂ ਆਗੂ ਨੇ ਪਾਰਟੀ ਦੌਰਾਨ ਚਲਾਈਆਂ ਗੋਲੀਆਂ, ਫੈਲੀ ਦਹਿਸ਼ਤ
ਸ਼ਿਵ ਸੈਨਾ ਹਿੰਦੋਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਕ੍ਰਿਸ਼ਨ ਲਾਲ, ਪੰਜਾਬ ਪ੍ਰਦੇਸ਼ ਦੇ ਬੁਲਾਰੇ ਚੰਦਰਕਾਂਤ ਚੱਢਾ, ਮਹਿਲਾ ਸੈਨਾ ਦੇ ਪੰਜਾਬ ਜਨਰਲ ਸਕੱਤਰ ਮਨਦੀਪ ਸ਼ਰਮਾ, ਸੀਨੀਅਰ ਨੇਤਾ ਦੀਪਕ ਅਰੋੜਾ, ਵਪਾਰ ਸੈਨਾ ਦੇ ਯੋਗੇਸ਼ ਬਾਂਸਲ ਅਤੇ ਮਹਿਲਾ ਸੈਨਾ ਦੀ ਸਿਮਰਨਜੀਤ ਕੌਰ ਵੱਲੋਂ ਕੁਸੁਮ ਕੁਮਾਰੀ ਨੂੰ ਉਨ੍ਹਾਂ ਦੀ ਬਹਾਦਰੀ ਲਈ 'ਰਾਣੀ ਲਕਸ਼ਮੀ ਬਾਈ ਵੀਰਤਾ ਐਵਾਰਡ' ਨਾਲ ਨਿਵਾਜਿਆ ਗਿਆ। ਸ਼ਿਵ ਸੈਨਾ ਹਿੰਦੋਸਤਾਨ ਵੱਲੋਂ ਕੁਸੁਮ ਕੁਮਾਰੀ ਦੀ ਬਹਾਦਰੀ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪਾਰਟੀ ਵੱਲੋਂ 5100 ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਗਈ।
ਇਹ ਵੀ ਪੜ੍ਹੋ: GDP ਨੂੰ ਲੈ ਕੇ ਭਗਵੰਤ ਮਾਨ ਨੇ ਕੇਂਦਰ ਵੱਲ ਛੱਡੇ ਟਵਿੱਟਰ ਤੀਰ, ਕੱਢੀ ਮਨ ਦੀ ਭੜਾਸ
ਇਸ ਮੌਕੇ ਕ੍ਰਿਸ਼ਨ ਸ਼ਰਮਾ, ਚੰਦਰਕਾਂਤ ਚੱਢਾ ਅਤੇ ਮਨਦੀਪ ਸ਼ਰਮਾ ਨੇ ਕਿਹਾ ਕਿ ਸਿਰਫ 15 ਸਾਲ ਦੀ ਉਮਰ 'ਚ ਹਥਿਆਰਬੰਦ ਲੁਟੇਰਿਆਂ ਦਾ ਹਿੰਮਤ ਨਾਲ ਮੁਕਾਬਲਾ ਕਰਨ ਵਾਲੀ ਕੁਸੁਮ ਕੁਮਾਰੀ ਨੇ ਦੇਸ਼ 'ਚ ਔਰਤਾਂ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕੁਸੁਮ ਕੁਮਾਰੀ, ਉਨ੍ਹਾਂ ਦੇ ਪਿਤਾ ਸਾਧੂ ਰਾਮ ਅਤੇ ਮਾਤਾ ਰਾਜ ਕੁਮਾਰੀ ਨੂੰ ਪਾਰਟੀ ਵੱਲੋਂ ਵਧਾਈ ਦਿੱਤੀ। ਕ੍ਰਿਸ਼ਨ ਸ਼ਰਮਾ ਅਤੇ ਚੰਦਰਕਾਂਤ ਚੱਢਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਸਮਾਜਿਕ ਤੱਤਾਂ ਵਿਰੁੱਧ ਡੱਟ ਕੇ ਲੜਨ ਵਾਲੀ ਕੁਸੁਮ ਦੀ ਪੜ੍ਹਾਈ ਦਾ ਖਰਚਾ ਉਠਾਏ ਅਤੇ ਪਰਿਵਾਰ ਲਈ ਰਾਹਤ ਪੈਕੇਜ ਦਾ ਐਲਾਨ ਕਰੇ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਪਵਨ ਗੁਪਤਾ ਵੀ ਕੁਸੁਮ ਨੂੰ ਪਾਰਟੀ ਵੱਲੋਂ ਜਲਦ ਹੀ ਪਟਿਆਲਾ ਵਿਚ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨਤ ਕਰਨਗੇ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੀ ਬੱਚੀ 'ਤੇ ਪਿਟਬੁੱਲ ਨੇ ਕੀਤਾ ਹਮਲਾ, ਮਚਿਆ ਚੀਕ-ਚਿਹਾੜਾ (ਤਸਵੀਰਾਂ)
ਇਹ ਵੀ ਪੜ੍ਹੋ: ਲਾਪਤਾ ਨੌਜਵਾਨ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼, ਮਾਪਿਆਂ ਵੱਲੋਂ ਕਤਲ ਦਾ ਖਦਸ਼ਾ
ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ, ਸਰਕਾਰ ਨੂੰ ਦਿੱਤੀ ਚਿਤਾਵਨੀ
NEXT STORY