ਲੁਧਿਆਣਾ, (ਮਹੇਸ਼)- 27 ਸਾਲਾ ਇਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ, ਜਿਸਦੀ ਲਾਸ਼ ਐਤਵਾਰ ਨੂੰ ਸਬਜ਼ੀ ਮੰਡੀ ਇਲਾਕੇ 'ਚੋਂ ਮਿਲੀ। ਪੁਲਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ।
ਘਟਨਾ ਦਾ ਪਤਾ ਅੱਜ ਸਵੇਰੇ ਕਰੀਬ 7 ਵਜੇ ਲੱਗਿਆ ਜਦ ਲੋਕਾਂ ਨੇ ਸਬਜ਼ੀ ਮੰਡੀ 'ਚ ਇਕ ਨੌਜਵਾਨ ਦੀ ਲਾਸ਼ ਨੂੰ ਪਿਆ ਦੇਖਿਆ। ਜੋ ਕਿ ਪੂਰੀ ਤਰ੍ਹਾਂ ਆਕੜਿਆ ਹੋਇਆ ਸੀ। ਸੂਚਨਾ ਮਿਲਣ 'ਤੇ ਏ. ਐੱਸ. ਆਈ. ਭਜਨ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ। ਜਿਨ੍ਹਾਂ ਨੇ ਲਾਸ਼ ਦੀ ਸਨਾਖਤ ਅਮਨ ਵਿਹਾਰ ਕਾਲੋਨੀ ਦੇ ਸੰਨੀ ਕੁਮਾਰ ਦੇ ਰੂਪ ਵਿਚ ਹੋਈ ਹੈ। ਜਾਂਚ ਕਰਨ ਦੇ ਬਾਅਦ ਭਜਨ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੋਈ ਹੈ। ਜਿਸਦੀ ਪੁਸ਼ਟੀ ਮ੍ਰਿਤਕ ਦੇ ਜਾਣਕਾਰਾਂ ਨੇ ਕੀਤੀ ਕਿ ਉਨ੍ਹਾਂ ਨੇ ਕਈ ਵਾਰ ਉਸਨੂੰ ਨਸ਼ੇ ਦੀ ਹਾਲਤ ਵਿਚ ਘੁੰਮਦੇ ਹੋਏ ਦੇਖਿਆ ਹੈ ਅਤੇ ਉਹ ਕਈ ਵਾਰ ਰਾਤ ਨੂੰ ਘਰ ਨਹੀਂ ਆਉਂਦਾ ਸੀ। ਪੁਲਸ ਦਾ ਕਹਿਣਾ ਹੈ ਕਿ ਰਾਤ ਭਰ ਠੰਡ 'ਚ ਪਏ ਰਹਿਣ ਦੇ ਕਾਰਨ ਉਸਦਾ ਸਰੀਰ ਆਕੜ ਗਿਆ। ਭਜਨ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਟਰਮ ਕਰਵਾਉਣ ਦੇ ਬਾਅਦ ਉਸਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤਾ ਗਿਆ।
ਬੱਸ ਨੇ ਕਾਰ ਨੂੰ ਮਾਰੀ ਟੱਕਰ, 1 ਜ਼ਖਮੀ
NEXT STORY